ਹੋ ਗਈ ਫੜ੍ਹਲੋ ,ਫੜ੍ਹਲੋ -SPA ਦੀ ਆੜ ‘ਚ  ਜਿਸਮਫਰੋਸ਼ੀ ! ਮਾਲਿਕਨ ,ਮੈਨਜਰ ,ਦਲਾਲ ਤੇ ਕੁੜੀਆਂ ਵੀ ਗਿਰਫਤਾਰ

Spread the love

ਦਿੱਲੀ ਤੋਂ ਵੀ ਪਟਿਆਲਾ ਪਹੁੰਚਦੀਆਂ ਸੀ ਕੁੜੀਆਂ! ਪਰਚਾ ਦਰਜ

ਹਰਿੰਦਰ ਨਿੱਕਾ , ਪਟਿਆਲਾ 8 ਮਾਰਚ 2023

   ਸ਼ਾਹੀ ਸ਼ਹਿਰ ਦੇ ਐਸ.ਐਸ.ਟੀ. ਨਗਰ ‘ਚ ਸਪਾ (SPA) ਮਸਾਜ ਸੈਂਟਰ ਦੀ ਆੜ ‘ਚ ਵੱਡੇ ਪੱਧਰ ਤੇ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮ ਨੇ ਕ੍ਰਿਸਟਲ ਸਪਾ ਸੈਂਟਰ ਦੀ ਮਾਲਿਕ, ਮੈਨੇਜਰ ਅਤੇ ਦਲਾਲ ਸਣੇ 7 ਕੁੜੀਆਂ ਨੂੰ ਵੀ ਗਿਰਫਤਾਰ ਕੀਤਾ ਹੈ। ਥਾਣਾ ਲਾਹੋਰੀ ਗੇਟ ਵਿਖੇ ਪੁਲਿਸ ਵੱਲੋਂ ਉੱਥੇ ਪਹੁੰਚੇ ਗ੍ਰਾਹਕ ਸਣੇ 11 ਜਣਿਆਂ ਦੇ ਖਿਲਾਫ Immoral Traffic Prevention Act ਤਹਿਤ ਕੇਸ ਵੀ ਦਰਜ਼ ਕੀਤਾ ਗਿਆ ਹੈ। ਦਰਜ਼ ਐਫ.ਆਈ.ਆਰ. ਅਨੁਸਾਰ ਇੰਸਪੈਕਟਰ ਕਰਮਜੀਤ ਕੌਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁਰਾਣੀ ਚੁੰਗੀ ਰਾਜਪੁਰਾ ਰੋਡ ਪਟਿਆਲਾ ਮੋਜੂਦ ਸੀ। ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਐਸ.ਐਸ.ਟੀ ਨਗਰ ਪਟਿਆਲਾ ਵਿਖੇ ਰਮਨਦੀਪ ਕੌਰ ਨੇ ਕ੍ਰਿਸਟਲ ਨਾਮੀ SPA ਖੋਲਿਆ ਹੋਇਆ ਹੈ। ਜਿਸ ਵਿੱਚ ਮਾਹੀ ਬਤੌਰ ਮਨੈਜਰ ਕੰਮ ਕਰਦੀ ਹੈ ਅਤੇ ਮਲਕੀਤ ਸਿੰਘ ਬਾਹਰੋਂ ਗ੍ਰਾਹਕ ਲੈ ਕੇ ਆਉਦਾ ਹੈ । ਗਿਰਫਤਾਰ ਕੀਤੀਆਂ ਬਾਕੀ ਕੁੜੀਆਂ ਨੂੰ ਰਮਨਦੀਪ ਕੌਰ ਮਸਾਜ ਸੈਂਟਰ ਦੀ ਆੜ ਵਿੱਚ ਆਪਣੀ ਨਿਗਰਾਨੀ ਵਿੱਚ ਰੱਖ ਕੇ ਗ੍ਰਾਹਕਾਂ ਨੂੰ ਦਿਖਾ ਕੇ ਜਿਸਮਫਰੋਸ਼ੀ ਦਾ ਧੰਦਾ ਕਰਾਉਦੀ ਹੈ। ਪੁਲਿਸ ਪਾਰਟੀ ਨੂੰ ਇਹ ਵੀ ਪਤਾ ਲੱਗਿਆ ਕਿ ਮਸਾਜ ਸੈਂਟਰ ‘ਚ ਹੁਣ ਵੀ ਦੋਸ਼ੀ ਹਿਤੇਸ਼ ਜਿਸਮਫਰੋਸ਼ੀ ਦਾ ਧੰਦਾ ਕਰਨ ਆਇਆ ਹੋਇਆ ਹੈ। ਇੰਸਪੈਕਟਰ ਕਰਮਜੀਤ ਕੌਰ ਦੀ ਅਗਵਾਈ ਵਿੱਚ ਪੁਲਿਸ ਨੇ ਮਸਾਜ ਸੈਂਟਰ ਤੇ ਰੇਡ ਕਰਕੇ, ਰਮਨਦੀਪ ਕੌਰ ਵਾਸੀ ਗ੍ਰੀਨ ਪਾਰਕ ਕਲੋਨੀ ਪਟਿਆਲਾ, ਪਿੰਕੀ ਵਾਸੀ ਮੰਡੇਸਵਰੀ ਸੇਵਾ ਸਦਨ ਮਕਾਨ ਨੰ. 42 ਤੇ ਗਲੀ ਨੰ. 02 ਦਿੱਲੀ ,ਹਾਲ ਵਾਸੀ ਨੇੜੇ ਭਾਰਤ ਮੈਡੀਕਲ ਸਟੋਰ ਬਿਸਨ ਨਗਰ ਪਟਿਆਲਾ, ਕ੍ਰਿਸ਼ਮਾ ਸ਼ਰਮਾ ਵਾਸੀ ਨਿਹਾਲ ਵਿਹਾਰ ਨਿਊ ਦਿੱਲੀ , ਹਾਲ ਵਾਸੀ ਪੀ.ਜੀ ਪਾਸੀ ਰੋਡ ਪਟਿਆਲਾ, ਸੰਦੀਪ ਕੌਰ ਵਾਸੀ ਕਿਰਾਏਦਾਰ ਪਿੰਡ ਹਸਨਪੁਰ, ਆਇਸ਼ਾ ਜਿਲਾਨੀ ਵਾਸੀ ਮਕਾਨ ਨੰ. ਸੀ-184 ਵਜੀਦਪੁਰਾ ਨੇੜੇ ਇੰਡਸਟਰੀ ਏਰੀਆ ਨਿਊ ਦਿੱਲੀ, ਹਰਪ੍ਰੀਤ ਕੌਰ ਵਾਸੀ 73-ਈ ਦੀਪ ਨਗਰ ਪਟਿਆਲਾ, ਪ੍ਰਤਿਮਾ ਵਾਸੀ ਪਿੰਡ ਚੋਰਾ ਪਟਿਆਲਾ, ਮੈਨੇਜਰ ਮਾਹੀ ਵਾਸੀ ਮਕਾਨ ਨੰ. 21 ਨਿਊ ਦਿੱਲੀ ਹਾਲ ਨੇੜੇ ਭਾਰਤ ਮੈਡੀਕਲ ਸਟੋਰ ਪਟਿਆਲਾ , ਸਿ਼ਵਾਨੀ ਵਾਸੀ ਸਲੇਮਪੁਰ ਗਾਂਧੀ ਨਗਰ ਦਿੱਲੀ, ਦਲਾਲ ਮਲਕੀਤ ਸਿੰਘ ਵਾਸੀ ਪਿੰਡ ਬਹਿਲ ਥਾਣਾ ਸਦਰ ਪਟਿਆਲਾ ਤੇ ਗ੍ਰਾਹਕ ਹਿਤੇਸ਼ ਢੀਡਸਰਾ ਵਾਸੀ ਮਕਾਨ ਨੰਬਰ. 123 ਨਾਭਾ ਗੇਟ ਸੰਗਰੂਰ ਨੂੰ ਮੌਕਾ ਤੋਂ ਗਿਰਫਤਾਰ ਕਰ ਲਿਆ। ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਖਿਲਾਫ U/S Sec 3, 4 Immoral Traffic Prevention Act ਤਹਿਤ ਥਾਣਾ ਲਾਹੌਰੀ ਗੇਟ ਵਿਖੇ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Spread the love
Scroll to Top