ਹੜਤਾਲ ਤੇ ਚੱਲ ਰਹੇ ਮੁਲਾਜ਼ਮਾਂ ਦੀ, ਵਿਧਾਇਕ ਗੋਗੀ ਨੇ ਫੜੀ ਬਾਂਹ

Spread the love

ਦਵਿੰਦਰ ਡੀ ਕੇ  ਲੁਧਿਆਣਾ, 20 ਅਕਤੂਬਰ 2022

 

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਜਾਰੀ ਹੜਤਾਲ ਅੱਜ 11ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ ਜਿਸ ਤਹਿਤ ਅੱਜ ਪੀ.ਡਬਲਯੂ.ਡੀ. ਕੰਪਲੈਕਸ ਵਿਖੇ ਧਰਨਾ ਅਤੇ ਰੋਸ ਮੁਜਾਹਰਾ ਕੀਤਾ ਗਿਆ । ਇਸ ਧਰਨੇ ਦੌਰਾਨ ਜਿਲ੍ਹਾ ਲੁਧਿਆਣਾ ਦੇ 34 ਤੋਂ ਵੱਧ ਵਿਭਾਗਾਂ ਵੱਲੋਂ ਆਪਣੀ ਹਾਜ਼ਰੀ ਲਗਾਈ ਗਈ ।

ਇਸ ਧਰਨੇ ਵਿੱਚ ਸ਼੍ਰੀ ਅਮਿਤ ਅਰੋੜਾ (ਸੂਬਾ ਪ੍ਰਧਾਨ PWD ਮਨਿਸਟੀਰੀਅਲ ਸਰਵਿਸਿਜ਼ ਐਸੋਈਸ਼ਨ ਅਤੇ ਵਧੀਕ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ.) ਦੀ ਅਗਵਾਈ ਵਿੱਚ PWD ਜੁਆਇੰਟ ਐਕਸ਼ਨ ਕਮੇਟੀ (ਕਲੈਰੀਕਲ, ਇੰਜੀਨੀਅਰ, ਡਰਾਇੰਗ ਕੇਡਰ) ਦੇ ਅਹੁਦੇਦਾਰਾਂ ਨੇ ਵੱਧ-ਚੜ ਕੇ ਹਿੱਸਾ ਲਿਆ। ਇਸ ਕਮੇਟੀ ਵਿੱਚ ਡਿਪਲੋਮਾਂ ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਲੋਹਟ, ਮੋਹਣ ਸਿੰਘ ਸਹੋਤਾ ਅਤੇ ਡਰਾਇੰਗ ਕੇਡਰ ਪੰਜਾਬ ਤੋਂ ਹਰਜਿੰਦਰ ਪਾਲ ਅਤੇ ਜੰਗ ਜਸਬੀਰ ਸਿੰਘ ਗਿੱਲ ਨੇ ਸੰਬੋਧਤ ਕੀਤਾ।

ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ ਬੱਸੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਮੰਨਿਆ ਗਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਜਿਸ ਸਬੰਧੀ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਜੱਥੇਬੰਦੀ ਦੇ ਪੰਜ ਨੁਮਾਇੰਦਿਆਂ ਦੇ ਵਫਦ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਕਰਵਾਈ ਜਾਵੇਗੀ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਵਾਇਆ ਜਾਵੇਗਾ । ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਚੱਲ ਰਹੀ ਹੜਤਾਲ ਦੌਰਾਨ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਜਨਤਾ ਦਾ ਕੰਮ ਰੁਕਿਆ ਹੋਇਆ ਹੈ । ਇਸ ਲਈ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ ਹੈ । ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੱਲੋਂ ਕਿਹਾ ਗਿਆ ਕਿ ਇਹ ਹੜਤਾਲ 11ਵੇਂ ਦਿਨ ਵਿੱਚ ਜਾਣ ਦਾ ਮੁੱਖ ਕਾਰਨ ਆਈ.ਏ.ਐੱਸ.ਅਧਿਕਾਰੀ ਹਨ ।

ਇਸ ਦੌਰਾਨ ਪੀ.ਐੱਸ.ਐੱਮ.ਐੱਸ.ਯੂ. ਲੁਧਿਆਣਾ ਦੀ ਜੱਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਦੀ ਅਗਵਾਈ ਵਿੱਚ ਲਖਵੀਰ ਸਿੰਘ ਗਰੇਵਾਲ ਜਨਰਲ ਸਕੱਤਰ, ਸੁਨੀਲ ਕੁਮਾਰ ਵਿੱਤ ਸਕੱਤਰ, ਸੰਦੀਪ ਭੁੰਬਕ ਸੀਨੀਅਰ ਮੀਤ ਪ੍ਰਧਾਨ, ਵਿਜੈ ਮਰਜਾਰਾ ਵੱਲੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੂੰ ਮੰਗ ਪੱਤਰ ਸੋਂਪਿਆ ਗਿਆ ।

ਇਸ ਦੌਰਾਨ ਮੁੱਖ ਬੁਲਾਰੇ ਅਮਨਦੀਪ ਕੌਰ ਪਰਾਸ਼ਰ, ਬਿਮਲਜੀਤ ਕੌਰ, ਧਰਮ ਸਿੰਘ, ਗੁਰਚਰਨ ਸਿੰਘ, ਰਕੇਸ਼ ਕੁਮਾਰ, ਜਗਤਾਰ ਸਿੰਘ ਰਾਜੋਆਣਾ, ਸਤਿੰਦਰ ਸਿੰਘ, ਮੋਹਣ ਸਿੰਘ ਸਹੋਤਾ, ਜੰਗ ਜਸਬੀਰ ਸਿੰਘ ਗਿੱਲ, ਰੁਪਿੰਦਰ ਸਿੰਘ ਜੇ.ਈ., ਰਾਜ ਕੁਮਾਰ ਜੇ.ਈ. ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਤ ਕੀਤਾ ।


Spread the love
Scroll to Top