ਜ਼ਿਲ੍ਹਾ ਬਰਨਾਲਾ ਦੇ ਤਿੰਨ ਕਿੱਕ ਬਾਕਸਿੰਗ ਖਿਡਾਰੀਆਂ ਨੇ ਕੌਮੀ ਮੁਕਾਬਲਿਆਂ ‘ਚ ਮੈਡਲ ਜਿੱਤੇ

Spread the love

ਜ਼ਿਲ੍ਹਾ ਬਰਨਾਲਾ ਦੇ ਤਿੰਨ ਕਿੱਕ ਬਾਕਸਿੰਗ ਖਿਡਾਰੀਆਂ ਨੇ ਕੌਮੀ ਮੁਕਾਬਲਿਆਂ ‘ਚ ਮੈਡਲ ਜਿੱਤੇ

ਬਰਨਾਲਾ, 26 ਅਗਸਤ (ਲਖਵਿੰਦਰ ਸਿੰਪੀ)

ਜ਼ਿਲ੍ਹਾ ਬਰਨਾਲਾ ਦੇ ਤਿੰਨ ਖਿਡਾਰੀਆਂ ਨੇ ਕਿੱਕ ਬਾਕਸਿੰਗ ਮੁਕਾਬਲੇ – ਵਾਕੋ ਇੰਡੀਆ ਨੈਸ਼ਨਲ ਸੀਨੀਅਰਜ਼ ਅਤੇ ਮਾਸਟਰਜ਼ ਕਿੱਕ ਬਾਕਸਿੰਗ ਚੈਂਪੀਅਨਸ਼ਿਪ – ਚ ਸ਼ਾਨਦਾਰ ਪ੍ਰਦਰਸ਼ਨ ਵਿਖਾ ਕੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਬਲਵਿੰਦਰ ਸਿੰਘ ਅਤੇ ਕਿੱਕ ਬਾਕਸਿੰਗ ਦੇ ਕੋਚ ਜਸਪ੍ਰੀਤ ਸਿੰਘ ਢੀਂਡਸਾ, ਜਿਹੜੇ ਕਿ ਧਨੌਲਾ ਵਿਖੇ ਕਿੱਕ ਬਾਕਸਿੰਗ ਦਾ ਸੈਂਟਰ ਚਲਾ ਰਹੇ ਹਨ, ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਅਣਥੱਕ ਮੇਹਨਤ ਅਤੇ ਵਿਭਾਗ ਵਲੋਂ ਦਿੱਤੇ ਗਏ ਮਾਰਗ ਦਰਸ਼ਨ ਦੇ ਚਲਦਿਆਂ ਖਿਡਾਰੀ ਇਹ ਤਮਗੇ ਜਿੱਤ ਸਕੇ । ਇਹ ਪ੍ਰਤੀਯੋਗਿਤਾ ਚੇੱਨਈ ਵਿਖੇ 18 ਅਗਸਤ ਤੋਂ 22 ਅਗਸਤ ਤੱਕ ਕਰਵਾਈ ਗਈ । ਖਿਡਾਰੀ ਆਕਾਸ਼ਦੀਪ ਸਿੰਘ (ਵਾਸੀ ਪਿੰਡ ਬਡਬਰ) ਨੇ -91 ਕਿਲੋ ਵਰਗ ਵਿਚ ਕਾਂਸੀ ਤਮਗਾ ਹਾਸਲ ਕੀਤਾ । ਖਿਡਾਰੀ ਗੁਰਪ੍ਰੀਤ ਸਿੰਘ (ਵਾਸੀ ਧਨੇਰ ਬਸਤੀ, ਬਰਨਾਲਾ ਸ਼ਹਿਰ) ਨੇ -54 ਕਿਲੋ ਵਰਗ ਵਿੱਚ ਚਾਂਦੀ ਤਮਗਾ ਹਾਸਲ ਕੀਤਾ ਅਤੇ ਖਿਡਾਰੀ ਸੁਖਬੀਰ ਕੌਰ (ਵਾਸੀ ਧਨੌਲਾ) ਨੇ -70 ਕਿਲੋ ਵਰਗ ਵਿੱਚ ਕਾਂਸੀ ਤਮਗਾ ਹਾਸਲ ਕੀਤਾ । ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਬਰਨਾਲਾ ਤੋਂ ਕਿੱਕ ਬਾਕਸਿੰਗ ਦੇ ਖਿਡਾਰੀਆਂ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ । ਪਿਛਲੇ ਦਿਨੀਂ ਕਲਕੱਤਾ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ 2 ਸੋਨ ਤਗਮੇ, 1 ਚਾਂਦੀ ਦਾ ਤਗਮਾ ਤੇ 2 ਕਾਂਸੀ ਦੇ ਤਗਮੇ ਜਿੱਤੇ । ਇਸ ਸੈਂਟਰ ਦੇ ਖਿਡਾਰੀਆਂ ਨੇ  ਸੋਨ ਤਗਮੇ, 3 ਚਾਂਦੀ ਦੇ ਤਗਮੇ, 2 ਕਾਂਸੀ ਦੇ ਤਗਮੇ ਪੰਜਾਬ ਸਟੇਟ ਸੀਨੀਅਰ ਕਿੱਕ ਬਾਕਸਿੰਗ ਨਵਾਂ ਸ਼ਹਿਰ ਬੰਗਾ ਵਿਖੇ ਹੋਈਆਂ ਖੇਡਾਂ ’ਚ ਜਿੱਤੇ ਅਤੇ ਇਸ ਲਈ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਸੀ ।


Spread the love
Scroll to Top