ਅਧਿਆਪਕਾਂ ਤੋਂ ਸੁਣੀਆਂ ਬੱਚਿਆਂ ਦੀਆਂ ਕਮੀਆਂ ‘ਤੇ ਦੱਸਿਆ ਹੱਲ

Spread the love

ਟੰਡਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ “ਨੈਸ਼ਨਲ ਅਜੂਕੇਸ਼ਨ ਪੋਲਿਸੀ 2020″ਦੇ ਉਪਰ ਟ੍ਰੇਨਿੰਗ ਵਰਕਸ਼ਾਪ ਲਗਾਈ 

ਰਘਵੀਰ ਹੈਪੀ ,ਬਰਨਾਲਾ 3 ਜੁਲਾਈ 2023 

      ਟੰਡਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ “ਨੈਸ਼ਨਲ ਅਜੂਕੇਸ਼ਨ ਪੋਲਿਸੀ 2020″ਦੇ ਉਪਰ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ । ਇਸ ਵਰਕਸ਼ਾਪ ਵਿਚ ਡਾਕਟਰ ਸ਼੍ਰੀ ਬ੍ਰਿਜੇਸ਼ ਕਾਰੀਆ ਟ੍ਰੇਨਿੰਗ ਵਰਕਸ਼ਾਪ ਦੇ ਸਪੀਕਰ ਸਨ । ਇਸ ਵਰਕਸ਼ਾਪ ਵਿੱਚ ਕਈ ਸਕੂਲਾਂ ਨੇ ਭਾਗ ਲਿਆ। ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ , ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਅਤੇ ਸਮੂਹ ਸਕੂਲ ਟੀਚਰ ਸਟਾਫ ਨੇ ਵੀ ਇਸ ਵਰਕਸ਼ਾਪ ਵਿੱਚ ਭਾਗ ਲਿਆ।      ਇਸ ਵਰਕਸ਼ਾਪ ਵਿੱਚ ਸ਼੍ਰੀ ਬ੍ਰਿਜੇਸ਼ ਕਾਰੀਆ ਨੇ ਗੌਰਮਿੰਟ ਦੀ ਨਵੀਂ “ਨੈਸ਼ਨਲ ਅਜੂਕੇਸ਼ਨ ਪੋਲਿਸੀ 2020” ਬਾਰੇ ਸਾਰਿਆਂ ਨੂੰ ਵਿਸਤਾਰ ਪੂਰਵਕ ਸਮਝਾਇਆ। ਉਹਨਾਂ ਦੱਸਿਆ ਕਿ “ਨੈਸ਼ਨਲ ਅਜੂਕੇਸ਼ਨ ਪੋਲਿਸੀ ਵਿਚ 34 ਸਾਲ ਬਾਅਦ ਸੁਧਾਰ ਹੋਏ ਹਨ। ਉਹਨਾਂ ਦੱਸਿਆ ਕਿ ਸਰਕਾਰ ਐਕਟੀਵਿਟੀ ਰਾਹੀਂ ਪੜਾਉਣ ਉੱਪਰ ਜ਼ੋਰ ਦੇ ਰਹੀ ਹੈ। ਅਧਿਆਪਕ ,ਬੱਚਿਆਂ ਦੀ ਪੜਾਈ ਨੂੰ ਸੌਖਾ ਕਰਨ ਲਈ ਆਧੁਨਿਕ ਟੈਕਨੋਲੋਜੀ ਦਾ ਪ੍ਰਯੋਗ ਅਤੇ ਪ੍ਰੈਕਟੀਕਲ ਬੇਸ ਸਟੱਡੀ ਨੂੰ ਸ਼ਾਮਿਲ ਕਰਨ। ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਇਹ ਦੱਸਣਾ ਸੀ ਕਿ ਨਵੇਂ ਤਕਨੀਕ ਨਾਲ ਅਤੇ ਆਧੁਨਿਕ ਟੈਕਨੋਲੋਜੀ ਦਾ ਪ੍ਰਯੋਗ ਕਰਕੇ ਕਿਸ ਪ੍ਰਕਾਰ ਅਸੀ ਬੱਚਿਆਂ ਨੂੰ ਪੜਾਈ ਵੱਲ ਖਿੱਚ ਸਕਦੇ ਹਾਂ।                                                  ਉਹਨਾਂ ਕੁੱਝ ਨਵੇਂ ਤਰੀਕੇ ਵੀ ਸਾਂਝਾ ਕੀਤੇ ਅਤੇ ਸਾਰੀ ਜਾਣਕਾਰੀ ਵਿਸਤਾਰ ਪੂਰਵਕ ਦੱਸੀ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਖੇਡ ਖੇਡ ਰਾਹੀਂ ਕਿਸ ਪ੍ਰਕਾਰ ਪੜਾਈ ਵੱਲ ਅਕਰਸ਼ਿਤ ਕਰਨਾ ਹੈ। ਉਹਨਾਂ ਨੇ ਟੀਚਰ ਨਾਲ ਬਹੁਤ ਸਾਰੀਆਂ ਐਕਟੀਵਿਟੀ ਕੀਤੀਆਂ । ਹਰ ਇਕ ਟੀਚਰ ਤੋਂ ਬੱਚਿਆਂ ਦੀਆਂ ਕਮਜ਼ੋਰੀਆਂ ਬਾਰੇ ਵੀ ਵਿਚਾਰ ਸੁਣੇ ਅਤੇ ਉਹਨਾਂ ਦੇ ਹਲ ਵੀ ਦੱਸੇ । ਇਸ ਸਾਰੀ ਵਰਕਸ਼ਾਪ ਦਾ ਮਕਸਦ ਅਧਿਆਪਕਾਂ ਨੂੰ ਇਹ ਦੱਸਣਾ ਕਿ ਅੱਜ ਦਾ ਯੁਗ ਆਧੁਨਿਕ ਯੁੱਗ ਹੈ ਅਤੇ ਅੱਜ ਦੇ ਬੱਚੇ ਬਹੁਤ ਹੀ ਐਕਟਿਵ ਹਨ।     ਇਹਨਾਂ ਬੱਚਿਆਂ ਨੂੰ ਵੱਖਰੇ ਢੰਗ ਨਾਲ ਪੜ੍ਹਿਆ ਜਾਵੇ ਤਾਂ ਜੋ ਬੱਚਿਆਂ ਨੂੰ ਜਲਦੀ ਸਮਝ ਆਵੇ ਅਤੇ ਬੱਚਿਆਂ ਉਪਰ ਕਿਤਾਬਾਂ ਦਾ ਬੋਝ ਵੀ ਘਟਾਇਆ ਜਾਵੇ ਅਤੇ ਬੱਚਿਆਂ ਨੂੰ ਖੇਡ ਖੇਡ ਵਿਚ ਹੀ ਸਮਝ ਆ ਜਾਵੇ। ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਅਸੀ ਅਪਣੇ ਸਟਾਫ ਨੂੰ ਐਕਟਿਵ ਰੱਖਣ ਲਈ ਵੱਖ ਵੱਖ ਵਰਕਸ਼ਾਪ ਦਾ ਆਯੋਜਨ ਕਰਦੇ ਰਹਾਂਗੇ।


Spread the love
Scroll to Top