ਆਈਟੀਆਈ ਪਟਿਆਲਾ ਦੇ ਵਿੱਚ ਲਗਾਇਆ ਗਿਆ placement ਕੈਂਪ

Spread the love

ਆਈਟੀਆਈ ਪਟਿਆਲਾ ਦੇ ਵਿੱਚ ਲਗਾਇਆ ਗਿਆ placement ਕੈਂਪ

ਪਟਿਆਲਾ ( ਰਿਚਾ ਨਾਗਪਾਲ)

ਅੱਜ ਸਥਾਨਕ ਆਈ.ਟੀ.ਆਈ. , ਨਾਭਾ ਰੋਡ , ਪਟਿਆਲਾ ਵਿਖੇ ਮਾਨਯੋਗ ਡਾ . ਵੀ.ਕੇ. ਬਾਂਸਲ ਡਿਪਟੀ ਡਾਇਰੈਕਟਰ ਕਮ ਪ੍ਰਿੰਸੀਪਲ ਜੀ ਦੀ ਅਗਵਾਹੀ ਹੇਠ ਅਤੇ ਸ਼੍ਰੀ ਯੁਧਜੀਤ ਸਿੰਘ ਜੂਨੀਅਰ ਸਕੇਲ ਪ੍ਰਿੰਸੀਪਲ ਦੀ ਦੇਖ ਰੇਖ ਹੇਠ ਅਤੇ ਡਿਸਟ੍ਰਿਕਟ ਬਿਊਰੋ ਆਫ ਐਂਪਲੋਆਏਮੈਂਟ ਐਂਡ ਐਂਟਰਪ੍ਰਾਈਜ਼ਜ ( ਡੀ.ਬੀ.ਈ.ਈ. ) ਪਟਿਆਲਾ ਦੇ ਸਹਿਯੋਗ ਨਾਲ ਇਹ ਨਿਯੁਕਤੀ ਪੱਤਰ ਸਮਾਰੋਹ ਕਰਵਾਇਆ ਗਿਆ । ਇਸ ਮੌਕੇ ਤੇ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਆਈ.ਏ.ਐਸ. ਡਿਪਟੀ ਕਮਿਸ਼ਨਰ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਸ਼੍ਰੀਮਤੀ ਸਿੰਪੀ ਸਿੰਗਲਾ ਡਿਸ਼ ਪਲੇਸਮੈਂਟ ਅਫਸਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਸ਼੍ਰੀ ਬਾਂਸਲ ਜੀ ਵੱਲੋਂ ਉਹਨਾਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਈ.ਟੀ.ਆਈ. , ਪਟਿਆਲਾ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਭਾਸ਼ਨ ਦੌਰਾਨ ਆਈ.ਟੀ.ਆਈ. , ਪਟਿਆਲਾ ਵਿਖੇ ਚੱਲ ਰਹੀਆਂ ਟਰੇਡਾਂ , ਪਲੇਸਮੈਂਟਾਂ , ਚੰਗੇ ਨਤੀਜਿਆਂ ਅਤੇ ਹੋਰ ਉਪਲੱਬਧੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਇਕ ਵਿਡੀਓ ਕਲਿਪ ਰਾਹੀਂ ਜਾਣੂ ਕਰਵਾਇਆ ਅਤੇ ਇਸ ਮੌਕੇ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਆਈ.ਏ.ਐਸ. ਡਿਪਟੀ ਕਮਿਸ਼ਨਰ ਪਟਿਆਲਾ ਨੇ ਸਿਖਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਸਿਖਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਨੌਕਰੀ ਦੌਰਾਨ ਅਗਰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਆਵੇ ਤਾਂ ਉਹਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ । ਆਈ.ਟੀ.ਆਈ. , ਪਟਿਆਲਾ ਦਾ ਸਟਾਫ ਅਤੇ ਉਹ ਖੁਦ ਉਹਨਾਂ ਦੀ ਮਦਦ ਲਈ ਹਮੇਸ਼ਾ ਤਿਆਰ ਮਿਲਣਗੇ । ਉਹਨਾਂ ਵੱਲੋਂ ਸਿਖਿਆਰਥੀਆਂ ਨੂੰ ਮਾਰੂਤੀ ਸਾਯੂਕੀ ਲਿਮਟਿਡ ਨਾਮੀ ਕੰਪਨੀ ਵਿੱਚ ਰੁਜਗਾਰ ਮਿਲਣ ਤੇ ਵਧਾਈ ਦੇ ਪਾਤਰ ਦੱਸਦਿਆਂ ਹੋਇਆਂ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ । ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਆਈ.ਏ.ਐਸ. ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸਨਮਾਨ ਚਿੰਨ੍ਹ ਦੇਣ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਤੇ ਸ਼੍ਰੀ ਮਨਮੋਹਨ ਸਿੰਘ ਪ੍ਰਿੰਸੀ : ਸਰਕਾਰੀ ਆਈ.ਟੀ.ਆਈ. , ਪਟਿਆਲਾ ( ਇਸਤਰੀਆਂ ) , ਸ਼੍ਰੀ ਡੀ.ਪੀ.ਸਿੰਘ ਟੀ.ਓ. , ਸ਼੍ਰੀ ਸੰਜੇ ਧੀਰਜ ਟੀ.ਓ. , ਸ਼੍ਰੀ ਬਲਵੰਤ ਸਿੰਘ ਟੀ.ਓ. ਹਰਪਾਲ ਸਿੰਘ ਵਿਨੈ ਕੁਮਾਰ , ਮਨਿੰਦਰ ਸਿੰਘ ਸ਼੍ਰੀ ਗੁਰਪ੍ਰੀਤ ਸਿੰਘ ਪਲੇਸਮੈਂਟ ਅਫਸਰ , ਸ਼੍ਰੀ ਮਨਪ੍ਰੀਤ ਸਿੰਘ ਕੋਆਰਡੀਨੇਟਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ ।


Spread the love
Scroll to Top