ਆਖਿਰ ਛੱਤ ਪੱਖੇ ਨਾਲ ਝੂਲ ਗਿਆ ਕਿਸਾਨ

Spread the love

ਸ਼ੱਕੀ ਹਾਲਤ ਵਿੱਚ ਮੌਤ, ਹਸਪਤਾਲ ਪਹੁੰਚੀ ਲਾਸ਼

ਹਰਿੰਦਰ ਨਿੱਕਾ , ਬਰਨਾਲਾ 6 ਅਕਤੂਬਰ 2022

    ਸੰਘੇੜਾ ਇਲਾਕੇ ਦੀ ਸੂਜਾ ਪੱਤੀ ‘ਚ ਰਹਿੰਦਾ ਇੱਕ ਕਿਸਾਨ ਸ਼ੱਕੀ ਹਾਲਤ ਵਿੱਚ ਛੱਤ ਪੱਖੇ ਨਾਲ ਝੂਲ ਗਿਆ । ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇਹ, ਪੋਸਟਮਾਰਟ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਸੰਭਾਲ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 40 ਕੁ ਵਰ੍ਹਿਆਂ ਦੇ ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ, ਵਾਸੀ ਸੂਜਾ ਪੱਤੀ ਸੰਘੇੜਾ ਨੇ ਆਪਣੇ ਘਰ ਅੰਦਰ, ਸ਼ੱਕੀ ਹਾਲਤਾਂ ਵਿੱਚ ਛੱਤ ਪੱਖੇ ਨਾਲ ਝੂਲ ਕੇ ਆਤਮਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ, ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਐਸ.ਐਚ.ੳ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਜਾਣਕਾਰੀ ਹਾਸਿਲ ਕਰਕੇ, ਆਤਮਹੱਤਿਆ ਦੇ ਕਾਰਣਾਂ ਦੀ ਜਾਂਚ ਕਰੇਗੀ, ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  


Spread the love
Scroll to Top