ਇੱਕੋ ਪਰਿਵਾਰ ਦੇ 7 ਜਣਿਆਂ  ਨੂੰ ਕਾਰ ਸਣੇ ਨਹਿਰ ‘ਚ ਸੁੱਟਿਆ ‘ਤੇ ਅਦਾਲਤ ਨੇ,,

Spread the love

ਬਿੱਟੂ ਜਲਾਲਾਬਾਦੀ , ਫਾਜਲਿਕਾ 3 ਮਾਰਚ 2023

    ਆਪਣੇ ਹੀ ਪਰਿਵਾਰ ਦੇ 7 ਮੈਂਬਰਾਂ ਨੂੰ ਕਾਰ ਸਮੇਤ ਗੰਗਕਨਾਲ ਨਹਿਰ ਵਿੱਚ ਸੁੱਟ ਕੇ ਮਾਰਨ ਦੇ ਦੋਸ਼ੀ ਇਕ ਵਿਅਕਤੀ ਨੂੰ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਨੇ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਹ ਸਜ਼ਾ ਪੁਲਿਸ ਥਾਣਾ ਖੂਈ ਖੇੜਾ ਵਿਖੇ ਹਰਬੰਸ ਸਿੰਘ ਵਾਸੀ ਪਿੰਡ ਪੱਕਾ ਚਿਸਤੀ ਦੇ ਬਿਆਨਾਂ ਤੇ ਦਰਜ਼ ਐਫਆਈਆਰ ਨੰਬਰ 123 ਮਿਤੀ 3 ਅਕਤੂਬਰ 2019 ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਬਲਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਪਿੰਡ ਆਲਮਸ਼ਾਹ ਢਾਣੀ ਅਮਰਪੁਰਾ ਨੂੰ ਸੁਣਾਈ ਗਈ ਹੈ। ਪਿੰਡ ਪੱਕਾ ਚਿਸਤੀ ਦੇ ਰਹਿਣ ਵਾਲੇ ਸਿ਼ਕਾਇਤਕਰਤਾ ਹਰਬੰਸ ਸਿੰਘ ਦੋਸ਼ ਸੀ ਕਿ ਬਲਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਪਿੰਡ ਆਲਮਸ਼ਾਹ ਢਾਣੀ ਅਮਰਪੁਰਾ ਨੇ ਮੇਰੀ ਕੁੜੀ ਸਮੇਤ ਆਪਣੇ ਪੂਰੇ ਟੱਬਰ ਨੂੰ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ ਸੀ । ਹਰਬੰਸ ਸਿੰਘ ਦੀ ਲੜਕੀ ਕੁਲਵਿੰਦਰ ਕੌਰ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਆਲਮਸ਼ਾਹ ਢਾਣੀ ਅਮਰਪੁਰਾ ਨਾਲ ਹੋਇਆ ਸੀ। ਉਸਦੀ ਲੜਕੀ ਅਤੇ ਜਵਾਈ ਦੇ ਤਿੰਨ ਬੱਚੇ ਸਨ। ਜਦੋਂ ਕਿ ਮੇਰੇ ਜਵਾਈ ਸੁਰਿੰਦਰ ਸਿੰਘ ਦੇ ਵੱਡੇ ਭਰਾ ਬਲਵਿੰਦਰ ਸਿੰਘ ਦਾ ਆਪਣੇ ਪਰਿਵਾਰ ਪ੍ਰਤੀ ਵਿਹਾਰ ਠੀਕ ਨਹੀਂ ਸੀ ਅਤੇ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਤੰਗ ਪ੍ਰੇ਼ਸ਼ਾਨ ਕਰਦਾ ਸੀ। ਉਸ ਦੇ ਆਪਣੇ ਦੋ ਬੱਚੇ ਵੀ ਸੀ ਜਦੋਂ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਐਫ.ਆਈ.ਆਰ. ਅਨੁਸਾਰ ਘਟਨਾ ਵਾਲੇ ਦਿਨ ਯਾਨੀ 26 ਸਤੰਬਰ 2019 ਨੂੰ ਉਕਤ ਦੋਸ਼ੀ ਆਪਣੀ ਕਾਰ ਤੇ ਆਪਣੇ ਭਰਾ, ਭਰਾ ਦੀ ਪਤਨੀ, ਮਾਂ, ਆਪਣੇ ਇਕ ਬੱਚੇ ਅਤੇ ਭਰਾ ਦੇ ਤਿੰਨ ਬੱਚਿਆਂ ਨੂੰ ਪਿੰਡ ਅੱਚਾੜਿਕੀ ਕਿਸੇ ਬਾਬੇ ਕੋਲ ਲੈ ਕੇ ਗਿਆ ਸੀ । ਜਦ ਕਿ ਵਾਪਿਸੀ ਸਮੇਂ ਪਿੰਡ ਜੰਡਵਾਲਾ ਮੀਰਾਂ ਸਾਂਗਲਾ ਕੋਲ ਉਸ ਨੇ ਕਾਰ ਸਮੇਤ ਸਭ ਨੂੰ ਗੰਗ ਕੈਨਾਲ ਨਹਿਰ ਵਿਚ ਸੁੱਟ ਦਿੱਤਾ। ਹਾਂਲਾਕਿ ਘਟਨਾ ਤੋਂ ਬਾਅਦ ਦੋਸ਼ੀ ਨੇ ਇਸ ਨੂੰ ਇਕ ਹਾਦਸਾ ਸਿੱਧ ਕਰਨ ਦਾ ਯਤਨ ਕੀਤਾ। ਪਰ ਬਾਅਦ ਵਿੱਚ ਉਸ ਦਾ ਭੇਦ ਖੁੱਲ ਗਿਆ। ਇਸ ਕੇਸ ਵਿਚ ਮਾਨਯੋਗ ਅਦਾਲਤ ਨੇ ਦੋਸ਼ੀ ਬਲਵਿੰਦਰ ਸਿੰਘ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।        


Spread the love
Scroll to Top