ਆਰਮਜ਼ ਐਕਟ 1959 ਵਿੱਚ ਹੋਈ ਸੋਧ: ਇਕ ਲਾਇਸੰਸ ’ਤੇ ਨਹੀਂ ਰੱਖੇ ਜਾ ਸਕਦੇ ਦੋ ਤੋਂ ਵੱਧ ਅਸਲੇ

Spread the love

* ਵਾਧੂ ਅਸਲਾ ਸਬੰਧਤ ਥਾਣੇ ਜਾਂ ਅਧਿਕਾਰਤ ਗੰਨ ਹਾੳੂਸ ਵਿੱਚ ਜਮਾਂ ਕਰਾਉਣ ਦੀ ਅਪੀਲ
ਬਰਨਾਲਾ, 29 ਫਰਵਰੀ
ਵਧੀਕ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ V-11026/42/2019-Arms ਮਿਤੀ 8-1-2020 ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਨੰਬਰ 11/38/2019-2H2/290 ਮਿਤੀ 24-1-2020 ਮੁਤਾਬਿਕ ਆਰਮਜ਼ ਐਕਟ 1959  ਵਿੱੱਚ ਸੋਧ ਹੋ ਚੁੱਕੀ ਹੈ। ਇਸ ਮੁਤਾਬਿਕ ਹੁਣ ਸਮੂਹ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ’ਤੇ ਵੱਧ ਤੋਂ ਵੱਧ ਦੋ ਹੀ ਅਸਲੇ ਰੱਖ ਸਕਦੇ ਹਨ। ਇਸ ਲਈ ਜ਼ਿਲਾ ਬਰਨਾਲਾ ਨਾਲ ਸਬੰਧਤ ਸਮੂਹ ਅਸਲਾ ਲਾਇਸੰਸਧਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਅਸਲਾ ਲਾਇਸੰਸਧਾਰੀਆਂ ਕੋਲ ਉਨਾਂ ਦੇ ਲਾਇਸੰਸ ’ਤੇ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਤੁਰੰਤ  ਆਪਣੇ ਸਬੰਧਤ ਥਾਣੇ ਜਾਂ ਕਿਸੇ ਅਧਿਕਾਰਤ ਗੰਨ ਹਾੳੂਸ ਵਿੱਚ ਜਮਾਂ ਕਰਾਉਣ ਉਪਰੰਤ ਇਨਾਂ ਅਸਲਿਆਂ ਦੇ ਨਿਪਟਾਰੇ/ਵੇਚਣ ਦੀ ਮਨਜ਼ੂਰੀ ਸਬੰਧੀ ਤੁਰੰਤ ਅਸਲਾ ਅਤੇ ਪਾਸਪੋਰਟ ਸ਼ਾਖ਼ਾ, ਦਫਤਰ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਨਾਲ ਸੰਪਰਕ ਕਰਨ। ਮਿੱਥੇ ਸਮੇਂ ਅੰਦਰ ਵਾਧੂ ਅਸਲਾ ਜਮਾਂ ਨਾ ਕਰਾਉਣ ਦੀ ਸੂਰਤ ਵਿੱਚ ਸਬੰਧਤ ਅਸਲਾ ਲਾਇਸੰਸਧਾਰੀ ਖੁਦ ਜ਼ਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


Spread the love
Scroll to Top