Skip to content
ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤੇ ਵਿਚ ਗਈ ਰਕਮ-ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ
ਬੀ.ਟੀ.ਐਨ. ਫਾਜਿ਼ਲਕਾ, 31 ਮਾਰਚ 2023
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਫਾਜਿ਼ਲਕਾ ਜਿ਼ਲ੍ਹੇ ਦੇ ਲਾਭਪਾਤਰੀਆਂ ਲਈ 431.97 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ.ਏ.ਐਸ. ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਰਕਮ ਵਿਚੋਂ 322.83 ਲੱਖ ਰੁਪਏ 633 ਐਸ.ਸੀ. ਲਾਭਪਾਤਰੀਆਂ ਲਈ ਜਾਰੀ ਕੀਤੀ ਗਈ ਹੈ , ਜਦ ਕਿ 109.14 ਲੱਖ ਰੁਪਏ 214 ਬੀ.ਸੀ. ਲਾਭਪਾਤਰੀਆਂ ਲਈ ਜਾਰੀ ਕੀਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਜਗਮੋਹਨ ਸਿੰਘ ਮਾਨ ਨੇ ਦੱਸਿਆ ਕਿ ਐਸਸੀ ਲਾਭਪਾਤਰੀਆਂ ਨੂੰ ਮਾਰਚ 2022 ਤੋਂ ਮਈ 2022 ਤੱਕ ਲਈ ਅਤੇ ਬੀਸੀ ਲਾਭਪਾਤਰੀਆਂ ਲੂੰ ਮਾਰਚ ਅਤੇ ਅਪ੍ਰੈਲ 2022 ਤੱਕ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਕਮ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤੇ ਵਿਚ ਜਾਰੀ ਕੀਤੀ ਗਈ ਹੈ।
ਓਧਰ ਤਹਿਸੀਲ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਅਸੋ਼ਕ ਕੁਮਾਰ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ ਆਸ਼ੀਰਵਾਦ ਸਕੀਮ ਤਹਿਤ ਅਰਜੀਆਂ ਕੇਵਲ ਆਨਲਾਈਨ ਤਰੀਕੇ ਨਾਲ ਹੀ ਆਸ਼ੀਰਵਾਦ ਪੋਰਟਲ https://ashirwad.punjab.gov.in ਤੇ ਦਿੱਤੀਆਂ ਜਾ ਸਕਨਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਦੇ ਇੱਛੁਕ ਭਵਿੱਖ ਵਿਚ ਆਨਲਾਈਨ ਅਰਜੀ ਦੇਣ ਸਮੇਂ ਯਕੀਨੀ ਬਣਾਉਣ ਕਿ ਅਰਜੀ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਲੜਕੀ ਦਾ ਅਧਾਰ ਕਾਰਡ ਅਤੇ ਉਸ ਦੀ ਜਨਮ ਮਿਤੀ ਦਾ ਸਬੂਤ, ਬਿਨੈਕਾਰ ਦਾ ਅਧਾਰ ਕਾਰਡ, ਬੈਂਕ ਕਾਪੀ (ਬੈਂਕ ਖਾਤਾ ਅਧਾਰ ਲਿੰਕਡ ਹੋਵੇ) ਅਤੇ ਆਮਦਨ ਸਬੰਧੀ ਸਵੈ ਘੋਸ਼ਣਾ ਪੱਤਰ ਲਾਜਮੀ ਤੌਰ ਤੇ ਨਾਲ ਲਗਾਇਆ ਜਾਵੇ।