ਆਹ ਬੰਦਾ ਤਾਂ ਮਰਨ ਉਪਰੰਤ ਵੀ ਕਰ ਗਿਆ ਪਰਉਪਕਾਰ

Spread the love

ਅਸ਼ੋਕ ਵਰਮਾ ,ਬਠਿੰਡਾ, 22 ਅਪਰੈਲ 2023

    ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।        ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ ਦੇ ਸੇਵਾਦਾਰ ਬੁੱਧ ਰਾਮ ਇੰਸਾਂ (83) ਦੇ ਦੇਹਾਂਤ ਤੋਂ ਬਾਅਦ ਉਸਦੀ ਪਤਨੀ ਕਮਲਾ ਰਾਣੀ ਇੰਸਾਂ, ਬੇਟੇ ਸੁਨੀਲ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਮਿ੍ਰਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦੇਵੀ ਲਾਲ ਕਾਲਜ ਆਫ ਆਯੁਰਵੇਦਾ, ਬੁੜੀਆ ਰੋੜ, ਜਗਾਧਰੀ, ਯਮੁਨਾਨਗਰ (ਹਰਿਆਣਾ) ਨੂੰ ਦਾਨ ਕੀਤਾ  ਸਰੀਰਦਾਨੀ ਬੁੱਧ ਰਾਮ ਇੰਸਾਂ ਅਮਰ ਰਹੇ, ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਮਿ੍ਰਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਮੇਘ ਰਾਜ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਸੇਵਾਦਾਰ ਬੁੱਧ ਰਾਮ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਉਨਾਂ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ 85 ਮੈਂਬਰ ਗੁਰਮੇਲ ਸਿੰਘ ਇੰਸਾਂ ਅਤੇ ਬਲਾਕ ਪ੍ਰੇ੍ਰ੍ਰ੍ਰਮੀ ਸੇਵਕ ਬਾਰਾ ਸਿੰਘ ਇੰਸਾਂ ਨੇ ਦੱਸਿਆ ਕਿ ਬੁੱਧ ਰਾਮ ਇੰਸਾਂ ਨੇ ਜਿਉਂਦੇ ਜੀ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਤੇ  ਵੱਡਾ ਪਰਉਪਕਾਰ ਕਰ ਗਏ ਹਨ।  ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਨੇ ਕਿਹਾ ਕਿ ਉਨਾਂ ਦੇ ਵਾਰਡ ਦੇ ਬਹੁਤ ਹੀ ਨਿਮਰ ਸੁਭਾਅ ਦੇ ਪ੍ਰੇਮੀ ਬੁੱਧ ਰਾਮ ਇੰਸਾਂ ਦਾ ਜੋ ਮੌਤ ਉਪਰੰਤ ਸਰੀਰਦਾਨ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮਿ੍ਰਤਕ ਦੇਹ ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਾਰਜ ਕਰਨਗੇ ਤਾਂ ਕਿ ਮਾਨਵਤਾ ਨੂੰ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।  ਇਸ ਮੌਕੇ 85 ਮੈਂਬਰ ਭੈਣ ਜਸਵੰਤ ਇੰਸਾਂ, ਕੌਂਸਲਰ ਰਾਜ ਰਾਣੀ ਇੰਸਾਂ, ਪੰਦਰਾਂ ਮੈਂਬਰ, ਸੁਜਾਨ ਭੈਣਾਂ, ਏਰੀਆ ਪ੍ਰੇਮੀ ਸੇਵਕ ਵੀਰ ਅਤੇ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।


Spread the love
Scroll to Top