ਬੀ.ਐੱਸ ਬਾਜਵਾ-
ਬਠਿੰਡਾ 3 ਜਨਵਰੀ : ਰਾਮਾ ਮੰਡੀ ਨੇੜਲੇ ਪਿੰਡ ਸ਼ੇਰਗੜ੍ਹ ਅਤੇ ਗਹਿਰੀਭਾਗੀ ਰੇਲਵੇ ਸਟੇਸ਼ਨ ਦੇ ਵਿਚਕਾਰ ਫਾਟਕ ਨੰ.179 ਦੇ ਗੇਟ ਮੈਨ ਰਾਹੁਲ ਕੁਮਾਰ (25/26) ਪੁੱਤਰ ਪ੍ਰਦੀਪ ਸਿੰਘ ਦੀ ਡਿਊਟੀ ਦੌਰਾਨ ਗੌਰਖਪੁਰ ਧਾਮ ਐਕਸਪ੍ਰੈਸ ਗੱਡੀ ਥੱਲੇ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਜਦ ਗੱਡੀ ਗੇਟਮੈਨ ਰਾਹੁਲ ਕੁਮਾਰ ਨੂੰ ਦੂਰ ਤੋਂ ਆਉਂਦੀ ਦਿਖਾਈ ਦਿੱਤੀ ਤਾਂ ਉਸ ਸਮੇਂ ਲਾਈਨਾਂ ਵਿਚਕਾਰ ਛੋਟੇ ਕਤੂਰੇ ਘੁੰਮ ਰਹੇ ਸਨ। ਉਸ ਨੇ ਕਤੂਰਿਆਂ ਨੂੰ ਲਾਈਨਾਂ ਵਿਚੋਂ ਪਾਸੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਲਾਈਨਾਂ ਵਿਚਕਾਰ ਡਿੱਗ ਪਿਆ, ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।