ਉਹ ਨਵਜੋਤ ਸਿੱਧੂ ਦੀ ਕੋਠੀ ‘ਚ ਮਾਰਦਾ ਸੀ ਝਾਤੀਆਂ ‘ਤੇ ’’’’’’

Spread the love

ਜਦੋਂ ਪੁੱਛਿਆ ਤਾਂ ਕੋਠੇ ਚੜ੍ਹ ਫਰਾਰ ਹੋ ਗਿਆ,,, ਕੇਸ ਦਰਜ਼, ਤਲਾਸ਼ ਵਿੱਚ ਲੱਗੀ ਪੁਲਿਸ

ਹਰਿੰਦਰ ਨਿੱਕਾ , ਪਟਿਆਲਾ 17 ਅਪ੍ਰੈਲ 2023

    ਪੰਜਾਬ ਕਾਂਗਰਸ ਦੇ ਵੱਡੇ ਆਗੂ ਅਤੇ ਸੂਬੇ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਦੀ ਕੋਠੀ ‘ਚ ਝਾਤੀਆਂ ਮਾਰ ਰਹੇ ਅਣਪਛਾਤੇ ਵਿਅਕਤੀ ਨੇ ਅਫਰਾ-ਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਝਾਤੀ ਮਾਰਨ ਵਾਲੇ ਸ਼ੱਕੀ ਵਿਅਕਤੀ ਨੂੰ ਸਿੱਧੂ ਦੇ ਕੁੱਕ ਨੇ, ਪੁੱਛਿਆ ਤਾਂ ਉਹ ਕੋਠੇ ਚੜ੍ਹ ਕੇ ਫਰਾਰ ਹੋ ਗਿਆ। ਇਹ ਘਟਨਾ ਉਦੋਂ ਵਾਪਰੀ, ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਤੇ ਹੋਰ ਆਗੂ ਸਿੱਧੂ ਦੀ ਕੋਠੀ ਵਿਖੇ ਪਹੁੰਚੇ ਹੋਏ ਸਨ। ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਹੋਰਨਾਂ ਅਧਿਕਾਰੀਆਂ ਸਣੇ, ਪੁਲਿਸ ਪਾਰਟੀ ਸਮੇਤ ਮੌਕਾ ਮੁਆਇਨਾ ਕਰਨ ਲਈ ਪਹੁੰਚ ਗਏ। ਘਟਨਾ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਦਿੱਤੀ ਅਤੇ ਡੀਜੀਪੀ ਨਾਲ ਗੱਲਬਾਤ ਵੀ ਕੀਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਰਾਜੂ ਪੁੱਤਰ ਰਘੂਨਾਥ ਵਾਸੀ ਗੁਮਾਨ ਕਪਰੋਵਾ ਯੂ.ਪੀ ਹਾਲ ਵਾਸੀ ਮਕਾਨ ਨੰ. 28 ਯਾਦਵਿੰਦਰਾ ਕਲੋਨੀ ਪਟਿਆਲਾ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੋਠੀ ‘ਚ ਬਤੌਰ ਕੁੱਕ ਨੌਕਰੀ ਕਰਦਾ ਹੈ। ਰਾਜੂ ਕੁੱਕ ਅਨੁਸਾਰ ਲੰਘੀ ਕੱਲ੍ਹ ਸ਼ਾਮ ਕਰੀਬ 7.10 ਵਜੇ ,ਕੋਠੀ ਵਿੱਚ ਡਾ. ਧਰਮਵੀਰ ਗਾਧੀ ਸਮੇਤ ਹੋਰ ਕਈ ਵਿਅਕਤੀ ਆਏ ਹੋਏ ਸਨ। ਮੁਦਈ ਨੇ ਦੇਖਿਆ ਕਿ ਇੱਕ ਨਾ-ਮਾਲੂਮ ਵਿਅਕਤੀ ਸ਼ੱਕੀ ਹਾਲਤਾਂ ਵਿੱਚ ਬਾਹਰਲੇ ਪਾਸੇ ਤੋਂ ਡਰਾਇਗ ਰੂਮ ਦੇ ਸ਼ੀਸ਼ੇ ਵਿੱਚੋ ਅੰਦਰ ਝਾਤੀਆਂ ਮਾਰ ਰਿਹਾ ਸੀ। ਜਦੋ ਮੁਦਈ ਨੇ ਬਾਹਰ ਆ ਕੇ ਉਸ ਨੂੰ ਅਵਾਜ ਦੇ ਕੇ ਪੁੱਛਿਆ ਤਾਂ ਉਹ ਕੋਠੀ ਦੀ ਛੱਤ ਪਰ ਚੜ੍ਹ ਕੇ ਫਰਾਰ ਹੋ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਰਾਜੂ ਕੁੱਕ ਦੇ ਬਿਆਨ ਪਰ, ਅਣਪਛਾਤੇ ਵਿਅਕਤੀ ਖਿਲਾਫ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ FIR No. 55 U/S 457,380, 511 IPC ਤਹਿਤ ਦਰਜ਼ ਕਰਕੇ,ਦੋਸ਼ੀ ਦੀ ਸ਼ਨਾਖਤ ‘ਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਲਦ ਹੀ ਦੋਸ਼ੀ ਦੀ ਸ਼ਨਾਖਤ ਕਰਕੇ,ਉਸ ਨੂੰ ਕਾਬੂ ਕਰ ਲਿਆ ਜਾਵੇਗਾ।


Spread the love
Scroll to Top