ਉਹ ਬਜ਼ਾਰ ਵਿੱਚੋਂ ਖੋਹ ਕਰਕੇ, ਔਹ ਗਏ-ਔਹ ਗਏ,,,

Spread the love

ਰਘਵੀਰ ਹੈਪੀ, ਬਰਨਾਲਾ 7 ਜੂਨ 2023

      ਸ਼ਹਿਰ ਦੇ ਸਭ ਤੋਂ ਵਧੇਰੇ ਚਹਿਲ ਪਹਿਲ ਵਾਲੇ ਸਦਰ ਬਜ਼ਾਰ ਵਿੱਚੋਂ ਦੋ ਮੋਟਰ ਸਾਈਕਲ ਸਵਾਰ ਦੋ ਜਣੇ ਇੱਕ ਪੈਦਲ ਜਾ ਰਹੀ ਔਰਤ ਤੋਂ ਉਸ ਦਾ ਪਰਸ ਤੇ ਮੋਬਾਇਲ ਖੋਹਕੇ ਫਰਾਰ ਹੋ ਗਏ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਤੇ, ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਸ਼ਨਾਖਤ ਲਈ ਯਤਨ ਤੇਜ਼ ਕਰ ਦਿੱਤੇ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਆਸ਼ਾ ਰਾਣੀ ਪਤਨੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਉਹ ਮਹਿਲ ਕਲਾਂ ਥਾਣੇ ਅਧੀਨ ਪੈਂਦੇ ਪਿੰਡ ਖਿਆਲੀ ਵਿਖੇ ਅਮਨ ਕਰਿਆਣਾ ਸਟੋਰ ਚਲਾ ਰਹੀ ਹੈ।                                              ਲੰਘੀ ਕੱਲ੍ਹ ਜਦੋਂ ਉਹ ਸਦਰ ਬਜਾਰ ਬਰਨਾਲਾ ‘ਚ ਸਥਿਤ ਇੱਕ ਕੱਪੜੇ ਦੀ ਦੁਕਾਨ ਵਿੱਚੋਂ ਬਾਹਰ ਆਈ ਤਾਂ ਦੋ ਨਾਮਲੂਮ ਵਿਅਕਤੀ ਮੋਟਰਸਾਈਕਲ ਤੇ ਪਿੱਛੋਂ ਦੀ ਆਏ ਤੇ ਉਸ ਦੇ ਹੱਥ ਵਿੱਚ ਫੜਿਆ ਪਰਸ ਖੋਹਕੇ ਲੈ ਗਏ। ਆਸ਼ਾ ਰਾਣੀ ਨੇ ਦੱਸਿਆ ਕਿ ਪਰਸ ਵਿੱਚ ਇੱਕ ਮੋਬਾਇਲ ਅਤੇ 5000 ਰੁਪਏ ਨਗਦੀ ਤੋਂ ਇਲਾਵਾ ਕੁੱਝ ਕਾਗਜਾਤ ਵੀ । ਉਨਾਂ ਦੱਸਿਆ ਕਿ ਖੋਹ ਦੀ ਘਟਨਾ ਨਾਲ, ਉਸ ਦਾ ਕਰੀਬ 12 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਸ਼ਾ ਰਾਣੀ ਦੀ ਸ਼ਕਾਇਤ ਦੇ ਅਧਾਰ ਪਰ, ਦੋ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਸੇਵਾ ਸਿੰਘ ਨੂੰ ਸੌਂਪ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਘਟਨਾ ਤੋਂ ਇਲਾਵਾ ਵੀ ਆਪਣੀ ਸਹੇਲੀ ਨਾਲ ਪੈਦਲ ਜਾ ਰਹੀ ਸੁਦੇਸ਼ ਰਾਣੀ ਪਤਨੀ ਰਜਿੰਦਰ ਕੁਮਾਰ ਭੋਲਾ ਵਾਸੀ ਕਿਲਾ ਮੁਹੱਲਾ ਬਰਨਾਲਾ ਦਾ ਅਣਪਛਾਤੇ ਨੌਜਵਾਨ ਪਰਸ ਖੋਹ ਕੇ ਫਰਾਰ ਹੋ ਗਏ। ਇਸੇ ਤਰਾਂ ਸੇਖਾ ਰੋਡ ਖੇਤਰ ਦੀ ਗਲੀ ਨੰਬਰ 4 ਦੀ ਰਹਿਣ ਵਾਲੀ ਸੀਮਾ ਰਾਣੀ ਤੋਂ ਵੀ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਤੋਂ ਪਰਸ ਖੋਹ ਕੇ ਲੈ ਗਏ। ਪਰਸ ਵਿੱਚ ਇੱਕ ਮੋਬਾਇਲ ਅਤੇ 1200 ਰੁਪਏ ਸਨ।

 


Spread the love
Scroll to Top