ਐਸਐਸਪੀ ਸੰਦੀਪ ਗੋਇਲ ਦੇ ਤਿੱਖੇ ਤੇਵਰ , ਗੋਇਲ ਬੋਲੇ-ਕੰਪਲੀਟ ਸ਼ੱਟ ਡਾਊਨ, ਕੋਈ ਕੰਪਰੋਮਾਈਜ਼ ਨਹੀਂ,,

Spread the love

ਫਾਲਤੂ ਐਂਵੇ ਇੱਥੇ ਕੋਈ ਬੰਦਾ ਨਾ ਹੋਵੇ , ਦਫਾ 44 ਲਾਗੂ, ਸਖਤੀ ਨਾਲ ਲਾਗੂ ਕਰਵਾਉਣਾ ਡੀਸੀ ਦਾ ਹੁਕਮ
ਬਰਨਾਲਾ 23 ਮਾਰਚ 2020
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਇੱਕ ਦਿਨ ਲਈ ਜਨ ਹਿੱਤ ਚ, ਲਗਾਏ ਜਨਤਾ ਕਰਫਿਊ ਨੂੰ ਲੋਕਾਂ ਵੱਲੋਂ ਜਿਆਦਾ ਗੰਭੀਰਤਾ ਨਾਲ ਨਾ ਲੈਣ ਕਰਕੇ ਆਖਿਰ ਸੋਮਵਾਰ ਬਾਅਦ ਦੁਪਿਹਰ ਬਰਨਾਲਾ ਜਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਤੇਜ਼ਪ੍ਰਤਾਪ ਸਿੰਘ ਫੂਲਕਾ ਨੇ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕਰ ਦਿੱਤਾ ਅਤੇ ਜਿਲ੍ਹੇ ਅੰਦਰ ਦਫਾ 144 ਦੇ ਹੁਕਮ ਵੀ ਲਾਗੂ ਕਰ ਦਿੱਤੇ। ਕਰਫਿਊ ਦਾ ਐਲਾਨ ਹੁੰਦਿਆਂ ਹੀ ਜਿੱਥੇ ਜਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਬੰਦ ਹੋ ਗਏ। ਉਥੇ ਹੀ ਕਰਫਿਊ ਦੇ ਐਲਾਨ ਨੂੰ ਹਲਕੇ ਵਿੱਚ ਲੈਣ ਵਾਲਿਆਂ ਨੂੰ ਪੁਲਿਸ ਦੀ ਘੂਰ-ਘੱਪ ਦਾ ਸਾਹਮਣਾ ਵੀ ਕਰਨਾ ਪਿਆ।

ਕਈ ਥਾਂਈ ਤਾਂ ਕਰਫਿਊ ਨੂੰ ਮਖੌਲ ਸਮਝਣ ਦੀ ਗੁਸਤਾਖੀ ਕਰਨ ਵਾਲਿਆਂ ਨੂੰ ਪੁਲਿਸ ਦੀ ਸਖਤੀ ਦਾ ਸਾਹਮਣਾ ਕੰਨ ਫੜ੍ਹਕੇ ਡੰਡ ਬੈਠਕਾਂ ਲਾਉਣ ਦੇ ਰੂਪ ਵਿੱਚ ਵੀ ਕਰਨਾ ਪਿਆ। ਪੁਲਿਸ ਦੇ ਸਖਤ ਰੁੱਖ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ।

ਇਹ ਤਸਵੀਰਾਂ ਚ, ਕੰਨ ਫੜ੍ਹਾ ਰਹੀ ਪੁਲਿਸ ਕਿਹੜੇ ਖੇਤਰ ਦੀ ਹੈ। ਇਸ ਦੀ ਕੋਈ ਪੁਸ਼ਟੀ ਤਾਂ ਨਹੀਂ ਹੋਈ, ਪਰੰਤੂ ਇਹ ਗੱਲ ਜਰੂਰ ਹੋਈ ਕਿ ਇਹਨਾਂ ਤਸਵੀਰਾਂ ਨੇ ਸੁੰਨੇ ਬਾਜ਼ਾਰ ਵਿੱਚ ਗੇੜੀਆਂ ਮਾਰਦੇ ਫੁਕਰੇ ਕਿਸਮ ਦੇ ਵਿਅਕਤੀਆਂ ਨੂੰ ਘਰੋ-ਘਰੀ ਵੜਨ ਲਈ ਮਜਬੂਰ ਜਰੂਰ ਕਰ ਦਿੱਤਾ। ਐਸਐਸਪੀ ਸੰਦੀਪ ਗੋਇਲ ਨੇ ਆਪਣੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਮੋਰਚਾ ਸੰਭਾਲਿਆ।

ਜਦੋਂ ਕਿ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਤਪਾ ਸਬ ਡਿਵੀਜ਼ਨ ਦੇ ਖੇਤਰ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਬਾਰੇ ਅਵੇਅਰ ਕਰਦੇ ਨਜ਼ਰ ਆਏ।
ਐਸਐਸਪੀ ਸੰਦੀਪ ਗੋਇਲ ਨੇ ਦੋ ਟੁੱਕ ਸ਼ਬਦਾਂ ਵਿੱਚ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦਫਾ 44 ਲਾਗੂ ਹੋ ਚੁੱਕੀ ਹੈ। ਹੁਣ ਚੁੱਪ-ਚਾਪ ਆਪਣੇ ਘਰਾਂ ਨੂੰ ਚਲੇ ਜਾਉ। ਵਰਨਾ ਪੁਲਿਸ ਸਖਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਐਸਐਸਪੀ ਗੋਇਲ ਨੇ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਫਾ 44 ਲਾਗੂ ਹੋ ਗਈ ਹੈ। ਫਟਾਫਟ ਘਰਾਂ ਨੂੰ ਚਲੇ ਜਾਉ,ਸੜ੍ਹਕ ਤੇ ਕੋਈ ਫਾਲਤੂ ਬੰਦਾ ਨਹੀਂ ਦਿਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਬਹੁਤ ਜਰੂਰੀ ਕੰਮ ਵੀ ਹੈ, ਤਾਂ ਉਸ ਨੂੰ ਸੜ੍ਹਕ ਤੇ ਨਿੱਕਲਣ ਤੋਂ ਪਹਿਲਾਂ ਆਪਣਾ ਕੰਮ ਅਤੇ ਕੰਮ ਲਈ ਤੈਅ ਸਮੇਂ ਦੀ ਸੂਚਨਾ ਪ੍ਰਸ਼ਾਸ਼ਨ ਨੂੰ ਦੇ ਕੇ ਡਿਪਟੀ ਕਮਿਸ਼ਨਰ ਤੋਂ ਬਕਾਇਦਾ ਮੰਜੂਰੀ ਲੈਣੀ ਹੋਵੇਗੀ। ਇੱਕ ਕਰਫਿਊ ਚ, ਕੋਈ ਢਿੱਲ ਦੇ ਸਵਾਲ ਦੇ ਜਵਾਬ ਵਿੱਚ ਗੋਇਲ ਨੇ ਕਿਹਾ ਕਿ ਹਾਲੇ ਕਰਫਿਊ ਵਿੱਚ ਕੋਈ ਢਿੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੁਝ ਦਿਨਾਂ ਵਿੱਚ ਸਥਿਤੀ ਸਪੱਸਟ ਹੋਣ ਤੋਂ ਬਾਅਦ ਹੀ ਕਿਸੇ ਕਿਸਮ ਦੀ ਕੋਈ ਢਿੱਲ ਦੇਣ ਦਾ ਨਿਰਣਾ ਡਿਪਟੀ ਕਮਿਸ਼ਨਰ ਹੀ ਲੈਣਗੇ। ਉਨ੍ਹਾਂ ਕਿਹਾ ਕਿ ਫਾਲਤੂ ਐਥੇ ਐਂਵੇ ਕੋਈ ਬੰਦਾ ਨਾ ਹੋਵੇ,ਨਹੀਂ ਫਿਰ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖਤੋ-ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ। ਗੋਇਲ ਨੇ ਕਿਹਾ ਕਿ ਜਿਲ੍ਹੇ ਅੰਦਰ ਕਰਫਿਊ ਦੀ ਪਾਲਣਾ ਕਰਵਾਉਣ ਲਈ ਸੁਰੱਖਿਆ ਦਾ ਕਰੜੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਸਮੇਤ ਪੁਲਿਸ ਦੇ ਸਾਰੇ ਆਲ੍ਹਾ ਅਫਸਰ ,ਅਧਿਕਾਰੀ ਤੇ ਕਰਮਚਾਰੀ ਦਿਨ-ਰਾਤ ਡਿਊਟੀ ਦੇ ਡੱਟ ਗਏ ਹਨ।


Spread the love
Scroll to Top