ਮੋਬਾਈਲ ਨੰਬਰ 9915274032, 7528034032 ’ਤੇ ਵਟਸਐਪ ਰਾਹੀਂ ਕੀਤਾ ਜਾ ਸਕੇਗਾ ਸੰਪਰਕ
* ਕੰਟਰੋਲ ਰੂਮ ਨੰਬਰ 01679-230032 ਰਾਹੀਂ ਵੀ 24 ਘੰਟੇ ਦਿੱਤੀਆਂ ਜਾ ਰਹੀਆਂ ਨੇ ਸੇਵਾਵਾਂ
* ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 01679-234777 ਤੋਂ ਇਲਾਵਾ ਤਿੰਨ ਹੋਰ ਨੰਬਰਾਂ ਦੀ ਸਹੂਲਤ
* ਕਿਸੇ ਵੀ ਐਮਰਜੈਂਸੀ ਵੇਲੇ ਕੰਟਰੋਲ ਰੂਮ ਨਾਲ ਰਾਬਤਾ ਕਰਨ ਜ਼ਿਲਾ ਵਾਸੀ
ਬਰਨਾਲਾ, 25 ਮਾਰਚ
ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਵਾਸੀਆਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਸਥਾਪਿਤ ਕੰਟਰੋਲ ਰੂਮ ਵਿੱਚ ਜ਼ਿਲਾ ਵਾਸੀਆਂ ਦੀਆਂ ਸੇਵਾਵਾਂ ਲਈ ਦੋ ਵਟਸਐਪ ਨੰਬਰ ਹੋਰ ਚਲਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸਡੀਐਮ ਦਫਤਰ ਵਿਖੇ ਸਥਾਪਿਤ ਕੰਟਰੋਲ ਰੂਮ ਜੋ 24 ਘੰਟੇ ਸੇਵਾਵਾਂ ਦੇ ਰਿਹਾ ਹੈ, ਵਿਖੇ 01679-230032 ਨੰਬਰ ’ਤੇ ਕਿਸੇ ਵੀ ਤਰਾਂ ਦੀ ਜਾਣਕਾਰੀ ਬਾਬਤ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਦੋ ਵਟਸਐਪ ਨੰਬਰ 9915274032, 7528034032 ਚਲਾਏ ਗਏ ਹਨ, ਜਿਨਾਂ ’ਤੇ ਸਿਰਫ ਵਟਸਐਪ ਰਾਹੀਂ ਵੇਰਵੇ ਮੁਹੱਈਆ ਕਰਵਾ ਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਈਮੇਲ controlroomcovid19bnl2@gmail.com ’ਤੇ ਵੀ ਵੇਰਵੇ ਮੁਹੱਈਆ ਕਰਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਕਰਿਆਣਾ ਦੁਕਾਨਦਾਰ ਜਾਂ ਹੋਰ ਦੁਕਾਨਦਾਰ ਇਸ ਈਮੇਲ ਆਈਡੀ ਜਾਂ ਵਟਸਐਪ ਰਾਹੀਂ ਹੀ ਵੇਰਵੇ ਭੇਜਣ ’ਤੇ ਇਸੇ ਚੈਨਲ ਰਾਹੀਂ ਹੀ ਉਨਾਂ ਨਾਲ ਰਾਬਤਾ ਬਣਾਇਆ ਜਾਵੇਗਾ। ਇਹ ਕੰਟਰੋਲ ਰੂਮ 24 ਘੰਟੇ ਅਤੇ ਹਰ ਦਿਨ ਸਮੇਤ ਸ਼ਨੀਵਾਰ-ਐਤਵਾਰ ਅਤੇ ਹੋਰ ਕਿਸੇ ਵੀ ਤਰਾਂ ਦੀ ਗਜ਼ਟਿਡ ਛੁੱਟੀ ਸਮੇਂ ਖੁੱਲਾ ਰਹੇਗਾ। ਸਿਹਤ ਵਿਭਾਗ ਵੱਲੋਂ ਸਥਾਪਿਤ ਕੰਟਰੋਲ ਰੂਮ ਦਾ ਨੰਬਰ 01679-234777 ਹੈ, ਜਿਸ ਉਤੇ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਤਿੰਨ ਹੋਰ ਨੰਬਰ ਕੰਟਰੋਲ ਰੂਮ ਵਿੱਚ ਚਲਾਏ ਗਏ ਹਨ, ਜੋ 9872195649, 7652895649, 9915305649 ਹਨ, ਜੋ 24 ਘੰਟੇ ਸੇਵਾਵਾਂ ਦੇਣਗੇ। ਜੇ ਕੋਈਐਮਰਜੈਂਸੀ ਹੋਵੇ ਤਾਂ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ।