ਐਸ.ਐਸ.ਡੀ ਕਾਲਜ ਦੇ ਪੰਜਾਬੀ ਅਤੇ ਅੰਗ੍ਰੇਜ਼ੀ ਵਿਭਾਗ ਦੇ ਮੁਖੀ ਸਨਮਾਨਿਤ

Spread the love

ਐਸ.ਐਸ.ਡੀ ਕਾਲਜ ਦੇ ਪੰਜਾਬੀ ਅਤੇ ਅੰਗ੍ਰੇਜ਼ੀ ਵਿਭਾਗ ਦੇ ਮੁਖੀ ਸਨਮਾਨਿਤ

ਬਰਨਾਲਾ (ਸੋਨੀ ਪਨੇਸਰ)

ਸਥਾਨਕ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣਾ ਨਾਂ ਰੁਸ਼ਨਾ ਰਹੀ ਹੈ।ਇਲਾਕੇ ਦੇ ਵਿਦਿਆਰਥੀਆਂ ਵਿੱਚ ਦਾਖਿਲਆਂ ਲਈ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਐਮ.ਏ ਪੰਜਾਬੀ ਦੇ ਐਂਟਰੀ ਪੁਆਇੰਟ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ।ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਨੇ ਪੰਜਾਬੀ ਵਿਭਾਗ ਦੇ ਮੁਖੀ ਡਾ.ਬਿਕਰਮਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਡਾ.ਬਿਕਰਮਜੀਤ ਸਿੰਘ ਨੇ ਦੱਸਿਆ ਕਿ ਐਸ.ਡੀ ਰਜਿ (ਬਰਨਾਲਾ) ਵਿਦਿਅਕ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ।ਪੰਜਾਬੀ ਭਾਸ਼ਾ ਪ੍ਰਤੀ ਐਸ.ਡੀ ਸਭਾ (ਰਜਿ) ਸਮੇਂ ਸਮੇਂ ਤੇ ਗੋਸ਼ਟੀਆਂ ਵੰਨਗੀਆਂ ਕਰਵਾਉਂਦੀ ਰਹੀ ਹੈ।ਅੰਗ੍ਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਸੁਨੀਤਾ ਗੋਇਲ ਨੂੰ ਕਾਲਜ ਵਿਖੇ ਹੋਏ ਭਰਪੂਰ ਦਾਖਿਲਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਐਸ.ਡੀ ਸਭਾ (ਰਜਿ) ਬਰਨਾਲਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ( ਸੀਨੀਅਰ ਐਡਵੋਕੇਟ ) ਦੁਆਰਾ ਦੱਸਿਆ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਦੀ ਯੋਗ ਅਗਵਾਈ ਹੇਠ ਕੋਰਸਾਂ ਦੀਆਂ ਵੱਖ-ਵੱਖ ਸੀਟਾਂ ਭਰ ਚੁਕੀਆਂ ਹਨ ।ਕਾਲਜ ਵਿਖੇ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਤਰਾਸ਼ਿਆ ਜਾ ਰਿਹਾ ਅਤੇ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਚੇਅਰਮੈਨ ਸਾਹਿਬ ਦੁਆਰਾ ਦੱਸਿਆ ਕਿ ਐਸ.ਸੀ ਵਿਦਿਆਰਥੀਆਂ ਤੋਂ ਇਲਾਵਾ ਜਨਰਲ ਵਰਗ,ਬੀ.ਸੀ ਅਤੇ ਲੋੜਵੰਦ ਬੱਚਿਆਂ ਨੂੰ ਫੀਸਾਂ ਵਿੱਚ ਭਾਰੀ ਛੋਟ ਦਿੱਤੀ ਜਾ ਰਹੀ ਹੈ।  ਐਸ.ਡੀ ਸਭਾ (ਰਜਿ) ਬਰਨਾਲਾ ਦੇ ਜਨਰਲ ਸਕਤਰ ਸ਼੍ਰੀ ਸ਼ਿਵ ਸਿੰਗਲਾ ਨੇ ਕਾਲਜ ਵਿਖੇ ਹੋਏ ਭਰਪੂਰ ਦਾਖਿਲਆਂ ਦਾ ਸਿਹਰਾ ਵਾਈਸ ਪਿੰ੍ਰਸੀਪਲ ਭਾਰਤ ਭੂਸਣ ਨੂੰ ਜਾਂਦਾ ਹੈ।ਐੱਸ.ਡੀ ਸਭਾ (ਰਜਿ) ਵਿਦਿਆਰਥੀਆਂ ਦੇ ਉਜੱਵਲ ਭਵਿਖ ਲਈ ਕਾਮਨਾ ਕਰਦੀ ਹੈ।ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਐਸ.ਡੀ ਸਭਾ (ਰਜਿ) ਬਰਨਾਲਾ ਬੱਚਿਆਂ ਦੇ ਭਵਿੱਖ ਪ੍ਰਤੀ ਸੰਜੀਦਾ ਵਿਖਾਈ ਜਾ ਰਹੀ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ ਦੁਆਰਾ ਵਿਭਾਗਾਂ ਦੇ ਮੁਖੀ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀ ਦੇ ਭਵਿੱਖ ਲਈ ਐਸ.ਡੀ ਸਭਾ (ਰਜਿ) ਬਰਨਾਲਾ ਵਧੇਰੇ ਚਿੰਤਤ ਹੈ।ਕਾਲਜ ਵਿਖੇ ਵਿਦਿਆਰਥੀਆਂ ਦੇ ਸਿੱਖਿਆ ਪ੍ਰਤੀ ਹਾਈ ਟੈਕ ਲੈਬਾਂ,ਲਾਇਬ੍ਰੇਰੀ,ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਿਖਲਾਈ ਦੇ ਉਚੇਚੇ ਪ੍ਰਬੰਧ ਹਨ।ਇਸ ਮੌਕੇ ਐੱਸ.ਐੱਸ.ਡੀ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਪ੍ਰੋ ਬਿਕਰਮਜੀਤ ਸਿੰਘ (ਡਾ.),ਪ੍ਰੋ ਬਲਵਿੰਦਰ ਸਿੰਘ,ਪ੍ਰੋ ਜਗਜੀਤ ਸਿੰਘ,ਪ੍ਰੋ ਕਿਰਨਦੀਪ ਕੌਰ,ਪ੍ਰੋ ਪਰਵਿੰਦਰ ਕੌਰ,ਪ੍ਰੋ ਦਲਬੀਰ ਕੌਰ,ਪ੍ਰੋ ਸੁਨੀਤਾ ਗੋਇਲ ਅਤੇ ਸਮੂਹ ਸਟਾਫ ਹਾਜਰ ਸਨ।


Spread the love
Scroll to Top