ਓ ਐਫ ਸੀ ਤੇ ਇਫਵੋ, ਕਨੇਡਾ ਵੱਲੋਂ ਕਰਵਾਏ ਗਏ ਅਰਸ਼ੀ ਕਵੀ ਦਰਬਾਰ ਦਾ ਸਫਲ ਆਯੋਜਨ

Spread the love

ਸ.ਦਲਬੀਰ ਸਿੰਘ ਕਥੂਰੀਆ ਜੀ ਨੂੰ ਓ ਐਫ ਸੀ ਕਨੈਡਾ ਦਾ ਪ੍ਰਧਾਨ ਨਿਯੁਕਤ

ਬੀ.ਐਸ. ਬਾਜਵਾ ,ਚੰਡੀਗੜ੍ਹ 12 ਦਸੰਬਰ 2022

    ਓ ਐਫ ਸੀ ਤੇ ਇਫਵੋ, ਕਨੇਡਾ ਵੱਲੋਂ “ਅਰਸ਼ੀ ਕਲਮਾਂ” ਕਵੀ ਦਰਬਾਰ ਦਾ ਆਯੋਜਨ 11ਦਸੰਬਰ, ਐਤਵਾਰ ਨੂੰ, ਜ਼ੂਮ ਐਪ ਤੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਓ ਐਫ ਸੀ ਤੇ ਇਫਵੋ ਦੇ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਵੱਲੋਂ ਕੀਤੀ ਗਈ। ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਬਾਓਟੇਕ ਵਿਗਿਆਨਕ ਮੈਡਮ ਅਮਰਜੀਤ ਕੌਰ ਪੰਨੂ ਜੀ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਵਿੰਦਰ ਸਿੰਘ ਕੰਗ ਜੀ ਨੇ ਆਪਣੇ ਕੀਮਤੀ ਸ਼ਬਦਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਓ਼ ਐਫ ਸੀ ਦੀ ਵੀਮੇਨ ਵਿੰਗ ਦੀ ਚੇਅਰਪਰਸਨ ਕਵਲਦੀਪ ਕੌਰ ਕੋਚਰ ਜੀ ਆਪਣੇ ਮਿੱਠੇ ਤੇ ਮੋਹ ਭੀਜੇ ਸ਼ਬਦਾਂ ਨਾਲ ਮੁੱਖ ਮਹਿਮਾਨ ਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ । ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਗਾਇਕ, ਗੀਤਕਾਰ ਪਰਮਜੀਤ ਪਾਇਲ ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੀ ਮਿੱਠੀ ਅਵਾਜ਼ ਵਿਚ ਗ਼ਜ਼ਲਾਂ ਸੁਣਾ ਕੇ ਖੂਬ ਵਾਹ ਵਾਹ ਖੱਟੀ। ਦੇਸ਼-ਵਿਦੇਸ਼ ਤੋਂ ਆਏ ਕਵੀ ਕਵਿੱਤਰੀਆਂ ਨੇ ਇਸ ਕਵੀ ਦਰਬਾਰ ਵਿਚ ਸ਼ਮੂਲੀਅਤ ਕੀਤੀ। ਬਖਸ਼ਿਸ ਦੇਵੀ, ਗੁਰਪ੍ਰੀਤ ਕੌਰ ਗੈਦੂ, ਮਨਜੀਤ ਕੌਰ ਅੰਬਾਲਵੀ, ਅੰਜੂ ਅਮਨਦੀਪ ਗਰੋਵਰ, ਸੰਤੋਸ਼ ਗਰਗ, ਪਰਮਿੰਦਰ ਅਲਬੇਲਾ, ਵਿਜੇਤਾ ਭਾਰਦਵਾਜ,ਸੁਖਜਿੰਦਰ ਮੁਹਾਰ, ਰਾਮ ਸਿੰਘ ਸਹੋਤਾ, ਸਰਬਜੀਤ ਕੌਰ, ਜਗਦੀਸ਼ ਕੌਰ, ਮਨਪ੍ਰੀਤ ਕੌਰ ਮੱਟੂ, ਸਤਿੰਦਰ ਸਿੰਘ ਓਠੀ, ਸਤਨਾਮ ਸਿੰਘ ਮੱਟੂ, ਸੀਮਾ ਰਾਣੀ, ਅਮਰਜੀਤ ਕੌਰ ਮੋਰਿੰਡਾ, ਆਤਮਾ ਸਿੰਘ ਗਿੱਲ, ਗੁਰਵਿੰਦਰ ਸਿੰਘ, ਤਾਜੀ ਕੱਤਰੀ , ਓਂਕਾਰ ਸਿੰਘ ਤੇਜੇ ਨੇ ਆਪਣੀਆਂ-ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਹੋਰ ਖੁਸ਼ਨੁਮਾ ਬਣਾਇਆ । ਓ ਐਫ ਸੀ ਤੇ ਇਫਵੋ ਦੇ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਵੱਲੋਂ ਕਨੈਡਾ ਦੇ ਨਾਮਵਰ ਕਾਰੋਬਾਰੀ ਸ.ਦਲਬੀਰ ਸਿੰਘ ਕਥੂਰੀਆ ਜੀ ਨੂੰ ਓ ਐਫ ਸੀ ਕਨੈਡਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਰੇ ਕੋਰ ਮੈਂਬਰਾਂ ਤੇ ਹਾਜ਼ਰੀਨ ਕਵੀ ਤੇ ਕਵਿੱਤਰੀਆਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ। ਪੰਜਾਬੀ ਮਾਂ ਬੋਲੀ, ਸਭਿਆਚਾਰ ਤੇ ਵਿਰਸੇ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੀ ਇਸ ਕਾਵਿ ਮਿਲਣੀ ਵਿੱਚ ਸ ਨਾਇਬ ਸਿੰਘ ਮੰਡੇਰ, ਦੀਪ ਰੱਤੀ, ਗੋਲਡੀ ਸਿੰਘ ਨਾਜ਼, ਪਵਨਜੀਤ, ਅਮਨਪ੍ਰੀਤ ਕੌਰ ਕੰਗ, ਜਗਦੀਸ਼ ਕੌਰ, ਸੁਖਦੇਵ ਸਿੰਘ, ਕਿਰਨ ਸਿੰਗਲਾ, ਵੀਰਪਾਲ ਕੌਰ ਨੇ ਵਧੀਆ ਸਰੋਤਿਆਂ ਦੀ ਜ਼ਿਮੇਵਾਰੀ ਨਿਭਾਈ। ਡਾ. ਸਤਿੰਦਰ ਪਾਲ ਕੌਰ ਬੁਟਰ ਜੀ ਵੱਲੋਂ ਬਾਖ਼ੂਬੀ ਮੰਚ ਸੰਚਾਲਨ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਬਾਓਟੇਕ ਵਿਗਿਆਨਕ ਮੈਡਮ ਅਮਰਜੀਤ ਕੌਰ ਪੰਨੂ ਜੀ ਨੇ ਸ.ਰਵਿੰਦਰ ਸਿੰਘ ਕੰਗ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਪੰਜਾਬੀ ਮਾਂ ਬੋਲੀ ਦੇ ਲਈ ਨਿਰੰਤਰ ਕੀਤੇ ਜਾ ਰਹੇ ਉਪਰਾਲੇ ਅਤੇ ਉੱਦਮ ਲਈ ਉਹਨਾਂ ਦੀ ਸ਼ਲਾਘਾ ਕੀਤੀ ਗਈ । ਅਰਸ਼ੀ ਕਲਮਾਂ ਦਾ ਕਵੀ ਦਰਬਾਰ ਬਹੁਤ ਹੀ ਕਾਮਯਾਬ ਰਿਹਾ।


Spread the love
Scroll to Top