,ਜਾਂਦੀ ਬਲਾ ਦੁਪਿਹਰਾ ਕੱਟ ਜ਼ਾਹ, ਕਦੇ ਇੰਝ ਵੀ ਹੋ ਜਾਂਦੈ
ਬਰਨਾਲਾ ਟੂਡੇ,,,
ਜਦੋਂ ਕਦੇ ਬਿਨਾਂ ਕਿਸੇ ਖਾਸ ਗੱਲੋਂ ਹੀ ਕਿਸੇ ਦੇ ਝਗੜਾ ਗਲ ਪੈ ਜਾਵੇ, ਉਂਦੋਂ ਕੀ, ਹੋਇਆ,ਗੱਲ ਪੁੱਛਣ ਵਾਲੇ ਨੂੰ ਲੋਕ ਅਕਸਰ ਹੀ ਕਹਿੰਦੇ ਨੇ ,ਹੋਣਾ ਕੀ ਐ ,,ਜਾਂਦੀ ਬਲਾ, ਦੁਪਿਹਰਾ ਕੱਟ ਜਾਹ , ਵਾਲੀ ਗੱਲ ਹੋਈ ਐ,,। ਯਾਨੀ ਜਦੋਂ ਦੋਵਾਂ ਧਿਰਾਂ ਦਾ ਕੋਈ ਆਪਸੀ ਝਗੜਾ ਨਾ ਹੋਵੇ, ਦੋਵੇਂ ਧਿਰਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਲੜਨਾ ਪੈ ਜਾਂਦੈ। ਇਹੋ ਜਿਹਾ ਵਰਤਾਰਾ ਸ਼ਨੀਵਾਰ ਦੁਪਿਹਰ ਨੂੰ ਆਈਟੀਆਈ ਚੌਂਕ ਵਿੱਚ ਵੇਖਣ ਨੂੰ ਮਿਲਿਆ। ਐਸਐਚਉ ਸਿਟੀ 2 ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨਾਕਾ ਲਾ ਕੇ ਵਹੀਕਲਾਂ ਦੀ ਜਾਂਚ ਕਰ ਰਹੀ ਸੀ। ਇੱਨ੍ਹੇ ਨੂੰ ਇੱਕ ਸਫੈਦ ਰੰਗ ਦੀ ਸਕੂਟਰੀ ਤੇ ਸਵਾਰ ਮਾਵਾਂ-ਧੀਆਂ ਨੂੰ ਵੀ 2 ਪੁਰਸ਼ ਕਾਂਸਟੇਬਲਾਂ ਨੇ ਇਸ਼ਾਰਾ ਕਰਕੇ ਰੋਕ ਲਿਆ। ਇਸ ਤੇ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਦੀ ਗਨ ਵਾਲੀ ਨਜ਼ਰ ਪੈ ਗਈ। ਹੋਰ ਪੱਤਰਕਾਰ ਫੋਟੇ ਖਿੱਚਣ ਲੱਗ ਪਏ। ਪੁਲਿਸ ਵਾਲਿਆਂ ਨੂੰ ਲੱਗਿਆ ਬਈ, ਉਹਨਾਂ ਦੀ ਚਲਾਨ ਕੱਟਦਿਆਂ ਦੀ ਫੋਟੋ ਲੱਗ ਕੇ ਚੜ੍ਹਾਈ ਹੋ ਜਾਉ। ਇੱਕ ਬੜੇ ਹੀ ਨਿੱਘੇ ਸੁਭਾਅ ਦੇ ਕਾਂਸਟੇਬਲ ਨੇ ਪਿਆਰ ਨਾਲ ਕਿਹਾ,ਬਾਈ ਜੀ, ਸਾਨੂੰ ਮੂੰਹ ਕਰਕੇ ਤਾਂ ਖੜ੍ਹ ਜਾਣ ਦਿਉ। ਉਸ ਨੂੰ ਪੱਤਰਕਾਰਾਂ ਦੀ ਮੰਸ਼ਾ ਤੇ ਪੁਲਿਸ ਕਸੂਰ ਸਮਝ ਨਹੀਂ ਆਇਆ। ਇੱਨ੍ਹੇ ਨੂੰ ਜਤਿੰਦਰ ਦੇਵਗਨ ਨੇ ਕਿਹਾ, ਕਿ
ਐਸਐਸਪੀ ਸੰਦੀਪ ਕੁਮਾਰ ਦਾ ਹੁਕਮ ਐ, ਬਈ ਨਾਕਿਆਂ ਤੇ ਆਮ ਔਰਤਾਂ ਨੂੰ ਰੋਕ ਕੇ ਪਰੇਸ਼ਾਨ ਨਹੀਂ ਕਰਨਾ। ਪੁਰਸ਼ ਸਿਪਾਹੀਆਂ ਨੇ ਤਾਂ ਬਿਲਕੁਲ ਵੀ ਨਹੀਂ। ਪੱਤਰਕਾਰ ਆਪਣੀ ਤੇ ਪੁਲਿਸ ਵਾਲੇ ਆਪਣੀ ਗੱਲ ਠੀਕ ਹੋਣ ਤੇ ਅੜ ਗਏ। ਐਨੇ ਨੂੰ ਆਪਣੀ ਸਰਕਾਰੀ ਗੱਡੀ ਚ, ਬੈਠੇ ਐਸਐਚਉ ਸਾਬ੍ਹ ਵੀ ਔਰਤਾਂ ਦੇ ਚਲਾਨ ਕੱਟਣ ਵਾਲੀ ਥਾਂ ਨਾਕੇ ਤੇ ਆ ਗਏ। ਪੂਰਾ ਵਾਕਿਆ ਸਮਝੇ ਬਿਨਾਂ ਹੀ ਉੱਨ੍ਹਾਂ ਪੱਤਰਕਾਰ ਨਾਲ ਬਹਿਸ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦਿਆਂ ਗੱਲ ਤੂੰ-ਤੂੰ- ਮੈਂ ਮੈਂ ਤੱਕ ਪਹੁੰਚ ਗਈ। ਕੋਲ ਖੜ੍ਹੇ ਦੋ ਹੋਰ ਪੱਤਰਕਾਰਾਂ ਨੇ ਦੋਵਾਂ ਧਿਰਾਂ ਨੂੰ ਸਾਂਤ ਰਹਿਣ ਲਈ ਕਿਹਾ। ਦੇਵਗਨ ਵੱਡੇ ਸਾਬ੍ਹ ਦੇ ਹੁਕਮ ਨੂੰ ਲਾਗੂ ਕਰਨ ਦੀ ਜਿੱਦ ਤੇ ਅੜਿਆ ਰਿਹਾ ਤੇ ਐਸਐਚਉ ਆਪਣੀ ਤੇ। ਐਸਐਚਉ ਨੇ ਖੁਦ ਪੱਤਰਕਾਰ ਦੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਦੇਵਗਨ ਕਿਹੜਾ ਝਿਪਣ ਵਾਲਾ ਸੀ, ਕਹਿੰਦਾ ਮੈਂ ਭੱਜਣ ਵਾਲਾ ਨਹੀ, ਆਹ ਖੜ੍ਹਾ ਹਾਂ, ਕਰੋ ਰਿਕਾਰਡਿੰਗ, ਐਸਐਚਉ ਨੇ ਪੱਤਰਕਾਰ ਦੀ ਇੰਟਰਵਿਉ ਲੈਣੀ ਸ਼ੁਰੂ ਕਰ ਦਿੱਤੀ। ਦੇਵਗਨ ਨੇ ਜਦੋਂ ਪੂਰੀ ਘਟਨਾ ਦੱਸਣੀ ਸ਼ੁਰੂ ਕਰ ਦਿੱਤੀ ਤਾਂ ਐਸਐਚਉ ,ਰਿਕਾਰਡਿੰਗ ਬੰਦ ਕਰਕੇ ਨਾਕੇ ਤੇ ਘੇਰੀਆਂ ਔਰਤਾਂ ਨੂੰ ਆਪਣੀ ਸਕਿਨ ਬਚਾਉਣ ਲਈ ਪੱਤਰਕਾਰ ਦੇ ਖਿਲਾਫ ਭੜਕਾਉਣ ਲੱਗ ਪਿਆ। ਦੇਵਗਨ ਨੇ ਕਿਹਾ ਮੈਂ ਇਹ ਸਾਰਾ ਮਾਮਲਾ ਐਸਐਸਪੀ ਸਾਬ੍ਹ ਦੇ ਧਿਆਨ ਵਿੱਚ ਲਿਆਉਂਦਾ ਹਾਂ, ਉੱਨ੍ਹਾਂ ਮੌਕੇ ਤੇ ਐਸਐਸਪੀ ਨਾਲ ਗੱਲ ਵੀ ਕੀਤੀ। ਐਸਐਚਉ ਕਹਿੰਦਾ ਮੇਰੀ ਵੀ ਦਿਨ ਚ, ਕਈ ਕਈ ਵਾਰ ਸਾਬ੍ਹ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਤੇ ਮੈਂ ਸ਼ੌਕੀਆ ਹੀ ਨੌਕਰੀ ਕਰਦਾ ਹਾਂ।
-ਦਰਅਸਲ ਇਹ ਹੋਇਆ ਕਿਉਂ,,,
ਦੱਸਣ ਵਾਲਿਆਂ ਅਨੁਸਾਰ ਅਸਲ ਵਿੱਚ ਐਸਐਚਉ ਹਰਸਿਮਰਨ ਸਿੰਘ ਦੀ ਡਿਊਟੀ ਪਹਿਲੀ ਵਾਰ ਸ਼ਹਿਰੀ ਥਾਣੇ ਚ, ਲੱਗੀ ਹੈ, ਉੱਤੋਂ ਸਿੱਧਾ ਭਰਤੀ ਹੋਇਆ ਲੱਗਦਾ ਹੈ। ਚਾਰ ਸਿਆੜ ਵੀ ਜਮੀਨ ਦੇ ਚੰਗੇ ਆਉਂਦੇ ਹੋਣਗੇ। ਤਾਹਿਉਂ ਕਹਿੰਦਾ ਜਾਹ ਜਿੱਥੇ ਮਰਜ਼ੀ ਜਾਹ ਮੈਨੂੰ ਸਸਪੈਂਡ ਕਰਵਾ ਦੇ। ਪੱਤਰਕਾਰ ਦੇਵਗਨ ਭਾਂਵੇ ਕਿਸੇ ਜਾਣ-ਪਹਿਚਾਣ ਦਾ ਮੁਥਾਜ਼ ਨਹੀ, ਪਰ ਨਵੇ ਐਸਐਚਉ ਨੂੰ ਉਹ ਦੀ ਪਹਿਚਾਣ ਨਹੀ ਸੀ, ਤੇ ਦੇਵਗਨ ਵੀ ਉਸ ਨੂੰ ਜਾਣਦਾ ਨਹੀ ਸੀ ਕਿ ਉਹ ਐਸਐਚਉ ਹੈ। ਇਸੇ ਲਈ ਹੀ ਦੋਵਾਂ ਦਰਮਿਆਨ ਐਸਐਸਪੀ ਦੇ ਹੁਕਮਾਂ ਨੂੰ ਲੈ ਕੇ ਤਕਰਾਰ ਹੁੰਦਾ ਰਿਹਾ ਤੇ ਲੋਕ ਖੜ੍ਹੇ ਤਮਾਸ਼ਾ ਦੇਖਦੇ ਰਹੇ। ਆਖਿਰ ਐਸਐਚਉ ਨੇ ਪੁੱਛਿਆ ਕਿ ਇਹ ਹੈ ਕੌਣ ਜਿਹੜਾ ਸਾਨੂੰ ਐਸਐਸਪੀ ਦੇ ਹੁਕਮ ਲਾਗੂ ਕਰਨ ਦੀ ਜਿੱਦ ਤੇ ਅੜਿਆ ਹੋਇਆ। ਉਧਰ ਦੇਵਗਨ ਪੁੱਛੀ ਜਾਵੇ, ਇਹ ਹੈ ਕੌਣ, ਜਿਹੜਾ ਮੈਨੂੰ ਨਹੀਂ ਜਾਣਦਾ। ਪੂਰਾ ਹੰਗਾਮਾ, ਕਰੀਬ ਅੱਧਾ ਘੰਟਾ ਚੱਲਦਾ ਰਿਹਾ, ਵਿਚਾਰੀਆਂ ਦੋਵੇਂ ਮਾਵਾਂ-ਧੀਆਂ ਐਸਐਚਉ ਤੇ ਪੱਤਰਕਾਰ ਦੀ ਤਕਰਾਰ ਵਿੱਚ ਪਿਸਦੀਆਂ ਰਹੀਆਂ। ਉੱਨ੍ਹਾਂ ਤੇ ਹੋਰ ਖੜ੍ਹੇ ਲੋਕਾਂ ਨੂੰ ਸਮਝ ਹੀ ਨਾ ਆਵੇ ਬਈ ਕਸੂਰ ਕੀਹਦਾ ਹੈ। ਦੇਵਗਨ ਨੇ ਮੌਕੇ ਤੋ ਹੀ ਵੱਡੇ ਸਾਬ੍ਹ ਨੂੰ ਫੋਨ ਖੜਕਾ ਕੇ ਐਸਐਚਉ ਦੇ ਦੁਰਵਿਹਾਰ ਦੀ ਸ਼ਿਕਾਇਤ ਕਰ ਦਿੱਤੀ। ਕੀ ਉਹ ਆਪ ਜੀ ਦੇ ਔਰਤਾਂ ਨੂੰ ਨਾਕਿਆਂ ਤੇ ਪਰੇਸ਼ਾਨ ਨਾ ਕਰਨ ਦੇ ਹੁਕਮ ਦੀ ਤਾਮੀਲ ਨਹੀਂ ਕਰ ਰਿਹਾ। ਹੁਣ ਅੱਗੇ ਕੀ ਨਤੀਜ਼ਾ ਨਿੱਕਲੂ ਇਹ ਤਾਂ ਵੱਡਾ ਸਾਬ੍ਹ ਹੀ ਫੈਸਲਾ ਕਰੂ। ਪਰੰਤੂ ਦੋਵਾਂ ਧਿਰਾਂ ਦੀ ਤਕਰਾਰ ਦਾ ਫਾਇਦਾ ਇਹ ਰਿਹਾ ਕਿ ਸਕੂਟਰੀ ਸਵਾਰ ਮਾਵਾਂ-ਧੀਆਂ ਨੂੰ ਪੁਲਿਸ ਨੇ ਬਿਨਾਂ ਚਲਾਨ ਕੱਟੇ ਹੀ ਇੱਕ ਵਾਰ ਮੌਕੇ ਤੋਂ ਤੋਰ ਦਿੱਤਾ। ਪਤਾ ਇਹ ਲੱਗਿਆ ਹੈ ਕਿ ਪਿਛਲੇ ਦਿਨੀਂ ਐਸਐਸਪੀ ਸੰਦੀਪ ਗੋਇਲ ਨੇ ਡੀਐਸਪੀ ਰਾਜੇਸ਼ ਛਿੱਬਰ ਨੂੰ ਆਪਣੇ ਦਫਤਰ ਵਿੱਚ ਬੈਠੇ ਨੂੰ ਸਖਤ ਹਿਦਾਇਤ ਕੀਤੀ ਸੀ ਕਿ ਕਿਸੇ ਵੀ ਆਮ ਔਰਤ ਨੂੰ ਨਾਕਿਆਂ ਤੇ ਰੋਕ ਕੇ ਬਿਨ੍ਹਾ ਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ। ਇਸ ਤੋਂ ਪਤਾ ਲੱਗਦਾ ਹੈ ਕਿ ਜਾਂ ਤਾਂ ਡੀਐਸਪੀ ਛਿੱਬਰ ਨੇ ਐਸਐਸਪੀ ਦੇ ਹੁਕਮਾਂ ਦੀ ਜਾਣਕਾਰੀ ਨਿਚਲੀ ਪੁਲਿਸ ਤੱਕ ਨਹੀਂ ਪਹੁੰਚਾਈ, ਜਾਂ ਫਿਰ ਐਸਐਚਉ , ਐਸਐਸਪੀ ਦੇ ਹੁਕਮਾਂ ਨੂੰ ਲਾਗੂ ਕਰਨਾ ਜਰੂਰੀ ਨਹੀ ਸਮਝਦਾ। ਹੁਣ ਆਲ੍ਹਾ ਪੁਲਿਸ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਕਸੂਰ ਦੋਵਾਂ ਅਧਿਕਾਰੀਆਂ ਚੋਂ ਕਿਸ ਦਾ ਹੈ। ਜਿਸ ਦੀ ਵਜ੍ਹਾ ਨਾਲ ਔਰਤਾਂ ਨੂੰ ਪੁਲਿਸ ਵੱਲੋਂ ਨਾਕਿਆਂ ਤੇ ਪਰੇਸ਼ਾਨ ਕਰਨਾ ਬੰਦ ਨਹੀ ਕੀਤਾ ਗਿਆ।