Skip to content
ਆਪਸੀ ਸਹਿਯੋਗ ਨਾਲ ਅਸੀਂ ਸਿਰਜ ਸਕਦੇ ਹਾਂ ਸ਼ਾਨਦਾਰ ਦੁਨੀਆਂ-ਐਸਐਸਪੀ ਅਵਨੀਤ ਕੌਰ ਸਿੱਧੂ
ਇਨਰਵ੍ਹੀਲ ਕਲੱਬ ਵੱਲੋਂ ਕਰਵਾਏ ਸਮਾਗਮ ਵਿਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕੀਤੀ ਸਿ਼ਰਕਤ
ਬਿੱਟੂ ਜਲਾਲਾਬਾਦੀ , ਫਾਜਿ਼ਲਕਾ, 10 ਮਾਰਚ 2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਅਬੋਹਰ ਦੇ ਇਨਰਵ੍ਹੀਲ ਕਲੱਬ ਵੱਲੋਂ ਕਰਵਾਏ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਔਰਤ ਬਿਨ੍ਹਾਂ ਸਮਾਜ ਦੀ ਹੋਂਦ ਸੰਭਵ ਨਹੀਂ ਹੈ। ਇਨਰਵ੍ਹੀਲ ਕਲੱਬ ਵੱਲੋਂ ਗੋਪੀ ਚੰਦ ਆਰੀਆ ਮਹਿਲਾ ਕਾਲਜ ਤੋਂ ਨਹਿਰੂ ਪਾਰਕ ਅਬੋਹਰ ਤੱਕ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਵਾਕਾਥੌਨ ਕਰਵਾਈ ਗਈ ਸੀ। ਜਿਸ ਦੇ ਸਮਾਪਤੀ ਸਥਾਨ ਤੇ ਨਹਿਰੂ ਪਾਰਕ ਵਿਚ ਸਮਾਗਮ ਕਰਵਾਇਆ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੱਲਬ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਨੇ ਕਲੱਬ ਦੀ ਮੰਗ ਤੇ ਅਬੋਹਰ ਦੇ ਬੱਸ ਸਟੈਂਡ ਵਿਚ ਦੁੱਧ ਪਿਆਉਂਦੀਆਂ ਮਾਂਵਾਂ ਲਈ ਇਕ ਸਤਨਪਾਨ ਕਾਰਨਰ ਸਥਾਪਿਤ ਕਰਨ ਲਈ ਜਗ੍ਹਾ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਔਰਤਾਂ ਲਈ ਸਿਰਫ ਇਕ ਦਿਨ ਨਹੀਂ ਬਲਕਿ ਹਰ ਦਿਨ ਉਨ੍ਹਾਂ ਲਈ ਹੋਣਾ ਚਾਹੀਦਾ ਹੈ।
ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਤਰਾਂ ਦੇ ਉਪਰਾਲਿਆਂ ਨਾਲ ਹੋਰਨਾਂ ਮਹਿਲਾਵਾਂ ਨੂੰ ਵੀ ਜੀਵਨ ਵਿਚ ਅੱਗੇ ਵੱਧਨ ਲਈ ਉਤਸਾਹ ਮਿਲਦਾ ਹੈ। ਉਨ੍ਹਾਂ ਨੇ ਇਕਦੁਜ਼ੇ ਦੇ ਸਹਿਯੋਗ ਨਾਲ ਅਸੀਂ ਇਕ ਸ਼ਾਨਦਾਰ ਦੁਨੀਆਂ ਸਿਰਜ ਸਕਦੇ ਹਾਂ।
ਇਸ ਮੌਕੇ ਦੀਵਾਨ ਖੇੜਾ ਸਕੂਲ ਦੀ ਵਿਦਿਆਰਥਣ ਵੱਲੋਂ ਅੰਮ੍ਰਿਤਾ ਪ੍ਰੀਤਮ ਬਾਰੇ ਇਕ ਲਘੂ ਨਾਟਕ ਪੇਸ਼ ਕੀਤਾ ਗਿਆ। ਸਪਰਿੰਗਲ ਸਕੂਲ ਦੀਆਂ ਵਿਦਿਆਰਥਣਾਂ ਨੇ ਭਰੁਣ ਹੱਤਿਆ ਖਿਲਾਫ ਜਾਗਰੂਕਤਾ ਲਈ ਕੋਰੀਓਗ੍ਰਾਫੀ ਪੇਸ਼ ਕੀਤੀ। ਸੰਸਥਾਂ ਵੱਲੋਂ ਮਹਿਲਾ ਡਾਕਟਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਇਨਰਵ੍ਹੀਲ ਕਲੱਬ ਵੱਲੋਂ ਪ੍ਰਧਾਨ ਇਨਾਇਤ ਰੋਹਨੀ ਵਿਜ, ਬੇਲਾ ਸਚਦੇਵਾ, ਅਵਨੀਤ ਕੌਰ ਸਿੱਧੂ ਅਤੇ ਹੋਰ ਅਹੁਦੇਦਾਰਾਂ ਨੇ ਸੰਸਥਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਬੋਹਰ ਨਗਰ ਨਿਗਮ ਦੇ ਮੇਅਰ ਸ੍ਰੀ ਵਿਮਲ ਠਠਈ ਵੀ ਹਾਜਰ ਸਨ।