‘ਔਰਤ ਮੁਕਤੀ ਕਨਵੈਨਸ਼ਨ ‘ ਦਾ ਸੱਦਾ- ਔਰਤਾਂ ਜਥੇਬੰਦ ਹੋਣ ਤੇ ਲੁੱਟ, ਜਬਰ ਅਤੇ ਦਾਬਾ ਮੁਕਤ ਸਮਾਜ ਦੀ ਸਿਰਜਣਾ ਦਾ ਹਿੱਸਾ ਬਨਣ

Spread the love

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੌਮਾਂਤਰੀ ਔਰਤ ਦਿਵਸ ਸਮਰਪਿਤ ‘ ਔਰਤ ਮੁਕਤੀ ਕਨਵੈਨਸ਼ਨ ‘

ਔਰਤ ਮੁਕਤੀ ਕਨਵੈਨਸ਼ਨ ‘ ਨੂੰ ਜਮਹੂਰੀ ਅਧਿਕਾਰ ਅਧਿਕਾਰ ਸਭਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ

ਰਘਵੀਰ ਹੈਪੀ , ਬਰਨਾਲਾ / ਮਹਿਲਕਲਾਂ 8 ਮਾਰਚ 2023

   ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਜਮਹੂਰੀ ਅਧਿਕਾਰ ਸਭਾ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਵੱਲੋਂ ਸਰਗਰਮ ਔਰਤ ਕਾਰਕੁੰਨਾਂ ਦੀ ਕਨਵੈਨਸ਼ਨ ਪਿੰਡ ਕੁਰੜ ਵਿਖੇ ਕੀਤੀ ਗਈ। ਕਨਵੈਨਸ਼ਨ ਦੀ ਸ਼ੁਰੂਆਤ ਬੀਤੇ ਇਤਿਹਾਸਕ ਦੌਰ ਦੇ ਸੰਘਰਸ਼ਾਂ ‘ਚ ਸ਼ਹੀਦ ਜਾਂ ਸਾਡੇ ਕੋਲ ਵਿੱਛੜ ਗਈਆਂ ਔਰਤ ਆਗੂਆਂ/ਕਾਰਕੁਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਅਕਾਸ਼ ਗੁੰਜਾਊ ਨਾਹਰਿਆਂ(8 ਮਾਰਚ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ, ਲੁਟੇਰਾ ਤੇ ਜਾਬਰ ਰਾਜ ਪ੍ਰਬੰਧ-ਮੁਰਦਾਬਾਦ) ਆਦਿ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਔਰਤਾਂ ਦੀ ਮੌਜੂਦਾ ਹਾਲਤ ਸਬੰਧੀ ਇਤਿਹਾਸਕ ਪ੍ਰਸੰਗ ਦੇ ਸਬੰਧ ਵਿੱਚ ਗੰਭੀਰ ਵਿਚਾਰ ਚਰਚਾ ਹੋਈ। ਔਰਤ ਮੁਕਤੀ ਕਨਵੈਨਸ਼ਨ ਸਮੇਂ ਅਮਰਜੀਤ ਕੌਰ,ਪਰਮਜੀਤ ਕੌਰ, ਪ੍ਰੇਮਪਾਲ ਕੌਰ ਅਤੇ ਕੁਲਦੀਪ ਰਾਣੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਔਰਤ ਦਿਵਸ ਮਨਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰਤਾਂ ਨੂੰ ਅੱਜ ਵੀ ਦੋਹਰੀ ਮਾਰ ਲੁੱਟ, ਜਬਰ, ਦਾਬੇ ਦੇ ਨਾਲ-ਨਾਲ ਮਰਦ ਪ੍ਰਧਾਨ ਸਮਾਜਿਕ ਦਾਬੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੀ ‘ਔਰਤ ਮੁਕਤੀ ਕਨਵੈਨਸ਼ਨ ‘ ਸਮੇਂ ਪਿੰਡਾਂ ਦੀਆਂ ਜੁਝਾਰੂ ਕਿਸਾਨ -ਮਜਦੂਰ ਔਰਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕੌਮਾਂਤਰੀ ਔਰਤ ਦਿਵਸ ਸਮਾਗਮ ਨੂੰ ਸਰਗਰਮ ਚੇਤੰਨ ਔਰਤਾਂ ਨੇ ਹੀ ਜਥੇਬੰਦ ਕੀਤਾ। ਔਰਤ ਬੁਲਾਰਿਆਂ ਨੇ ਹੀ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਦੀ ਅਜੋਕੀ ਸਥਿਤੀ ਉੱਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ। ਤਿੰਨ ਘੰਟੇ ਕੇਵਲਜੀਤ ਕੌਰ ਦੀ ਸੁਚੱਜੀ ਸਟੇਜ ਨਿਰਦੇਸ਼ਨਾ ਵਿੱਚ ਚੱਲੀ ਕਨਵੈਨਸ਼ਨ ਨੂੰ ਹਾਜ਼ਰ ਹੋਈਆਂ ਚੇਤੰਨ ਔਰਤਾਂ ਨੇ ਪ੍ਰੋਗਰਾਮ ਨੂੰ ਅਖੀਰ ਤੱਕ ਪੂਰੇ ਗਹੁ ਨਾਲ ਸੁਣਿਆ। ਔਰਤ ਆਗੂਆਂ ਨੇ ਔਰਤ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੀਤੇ ਇਤਿਹਾਸ ਦੇ ਸੰਘਰਸ਼ਾਂ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਰਿਹਾ ਹੈ। ਔਰਤਾਂ ਨੂੰ ਚੇਤਨਾ ਦੀ ਜਾਗ ਇਤਿਹਾਸਕ ਕਿਸਾਨ ਅੰਦੋਲਨ ਨੇ ਵੀ ਲਾਈ ਹੈ। ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ ਅੱਜ ਵੀ ਲੁੱਟ,ਜਬਰ ਅਤੇ ਮਰਦ ਪ੍ਰਧਾਨ ਸਮਾਜਿਕ ਦਾਬੇ ਦੀ ਦੋਹਰੀ ਮਾਰ ਸਹਿਣੀ ਪੈਂਦੀ ਹੈ। ਇਸ ਲਈ ਲੋੜ ਹੈ ਕਿ ਔਰਤਾਂ ਖੁਦ ਜਥੇਬੰਦ ਹੋਣ ਅਤੇ ਲੁੱਟ, ਜਬਰ ਅਤੇ ਦਾਬੇ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਚੱਲ ਰਹੇ ਸੰਘਰਸ਼ ਦਾ ਹਿੱਸਾ ਬਨਣ । ਇਸ ਕਨਵੈਨਸ਼ਨ ਵਿਸਥਾਰ ਵਿੱਚ 8 ਮਾਰਚ ਕੌਮਾਂਤਰੀ ਔਰਤ ਦਿਵਸ ਤੇ ਚੇਤੰਨ ਔਰਤ ਕਾਰਕੁੰਨਾਂ ਪੇਸ਼ ਕੀਤੇ। ਕਨਵੈਨਸ਼ਨ ਦੇ ਹੋਰ ਬੁਲਾਰਿਆਂ ਤਮੰਨਾ, ਪਰਮਜੀਤ ਕੌਰ ਸ਼ਹਿਣਾ,ਅਮਰਜੀਤ ਕੌਰ ਹਰਦਾਸਪੁਰਾ,ਗੁਰਮੇਲ ਕੌਰ, ਗੁਰਪ੍ਰੀਤ ਕੌਰ, ਕੁਰੜ,ਪ੍ਰੀਤਮ ਕੌਰ, ਸਿਮਰਜੀਤ ਕੌਰ, ਹਰਵਿੰਦਰ ਕੌਰ,
ਸੁਖਵਿੰਦਰ ਕੌਰ ਧਨੇਰ, ਜਸਵੰਤ ਕੌਰ ਮਹਿਲਕਲਾਂ,ਗੁਰਦੀਪ ਕੌਰ ਧਨੇਰ ਆਦਿ ਔਰਤ ਆਗੂਆਂ ਨੇ ਵੀ ਗੀਤ/ਵਿਚਾਰ ਪੇਸ਼ ਕੀਤੇ। ਇਸ ‘ਔਰਤ ਮੁਕਤੀ ਕਨਵੈਨਸ਼ਨ ‘ ਵਿੱਚ ਜਮਹੂਰੀ ਅਧਿਕਾਰ ਸਭਾ ਅਤੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ
ਹਰਚਰਨ ਚਹਿਲ, ਗੁਰਮੇਲ ਸਿੰਘ ਠੁੱਲੀਵਾਲ,ਸੋਹਣ ਸਿੰਘ ਮਾਝੀ,ਜਗਰਾਜ ਸਿੰਘ ਹਰਦਾਸਪੁਰਾ,ਨਾਨਕ ਸਿੰਘ ਅਮਲਾ ਸਿੰਘ ਵਾਲਾ,ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ, ਜਸਵਿੰਦਰ ਸਿੰਘ ਕੁਰੜ, ਭਿੰਦਰ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ, ਪਿਸ਼ੌਰਾ ਸਿੰਘ ਹਮੀਦੀ, ਬਲਵੰਤ ਸਿੰਘ ਠੀਕਰੀਵਾਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਹਰਪ੍ਰੀਤ ਸਿੰਘ, ਬਲਵੀਰ ਸਿੰਘ ਕੁਰੜ, ਮਨਦੀਪ ਸਿੰਘ,ਮਜੀਦ ਖਾਂ, ਜਗਸੀਰ ਸਿੰਘ, ਮਨਜੀਤ ਸਿੰਘ, ਅਮਨਦੀਪ ਸਿੰਘ ਆਦਿ ਆਗੂ ਵੀ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ। ਇਸ ਕਨਵੈਨਸ਼ਨ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਕਨਵੈਨਸ਼ਨ ਅਧਿਆਪਕਾਂ, ਕਿਸਾਨ -ਮਜਦੂਰ ਔਰਤਾਂ, ਨੌਜਵਾਨ ਔਰਤਾਂ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਜੁੜ ਬੈਠਣ , ਵਿਚਾਰਾਂ ਦੀ ਸਾਂਝ ਪਾਉਣ ਦਾ ਅਮੀਰ ਤਜਰਬਾ ਸੀ। 


Spread the love
Scroll to Top