ਸੋਨੀ/ ਬਰਨਾਲਾ, 6 ਨਵੰਬਰ 2022
ਐਸ.ਐਸ.ਡੀ ਕਾਲਜ ਬਰਨਾਲਾ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਨਾਂ ਰੁਸ਼ਨਾ ਰਹੀ ਹੈ ।ਕਾਲਜ ਵਿਖੇ ਵਿਦਿਆਰਥੀਆਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਇੰਟਰ ਕਲਾਸ ਕ੍ਰਿਕਟ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਉੱਘੇ ਸਮਾਜ ਸੇਵੀ ਗੁਰਦੀਪ ਬਾਠ ਅਤੇ ਹੋਰ ਪਤਵੰਤੇ ਸੱਜਣਾਂ ਦੁਆਰਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ।ਐਸ ਡੀ ਸਭਾ( ਰਜਿ) ਬਰਨਾਲਾ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਦੁਆਰਾ ਦੱਸਿਆ ਗਿਆ ਕਿ ਕਾਲਜ ਵਿਖੇ ਖੁੱਲ੍ਹੇ ਮੈਦਾਨ ਹਨ ਅਤੇ ਖੇਡਾਂ ਦੇ ਲਈ ਕੋਚ ਮੁਹੱਈਆ ਕਰਵਾਏ ਹੋਏ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਖੇਡਾਂ ਦੀ ਰੁਚੀ ਪੈਦਾ ਹੋ ਸਕੇ ।ਅੱਜ ਦੇ ਸਮਾਜ ਵਿੱਚ ਜੋ ਨਸ਼ਿਆਂ ਦੀ ਭੈੜੀ ਬਿਮਾਰੀ ਲੱਗੀ ਹੋਈ ਹੈ ਉਨ੍ਹਾਂ ਤੋਂ ਇਹ ਬੱਚੇ ਬਚ ਸਕਣ ।ਐਸ ਡੀ ਸਭਾ( ਰਜਿ )ਬਰਨਾਲਾ ਦੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ ਗਈਆ ।ਸ਼੍ਰੀ ਸ਼ਿਵ ਸਿੰਗਲਾ ਜੀ ਦੁਆਰਾ ਦੱਸਿਆ ਗਿਆ ਕਿ ਇਹ ਸਾਡੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ। ਐਸ.ਐਸ.ਡੀ ਕਾਲਜ ਬਰਨਾਲਾ ਦੀ ਲੜਕੀਆਂ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਅੰਤਰ ਕਾਲਜ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।ਕਾਲਜ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਬਹੁਤ ਸੁਹਿਰਦ ਹੈ ।ਇਸ ਲਈ ਸਮੇਂ ਸਮੇਂ ਤੇ ਇੰਟਰ ਕਲਾਸ ਟੂਰਨਾਮੈਂਟ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਵਿੱਚ ਖੇਡ ਭਾਵਨਾ ਪੈਦਾ ਹੋ ਸਕੇ ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਪ੍ਰੋ ਭਾਰਤ ਭੂਸ਼ਣ ਜੀ ਨੇ ਇੰਟਰ ਕਲਾਸ ਕ੍ਰਿਕਟ ਟੂਰਨਮੈਂਟ ਵਿੱਚੋਂ ਆਰਟਸ ਦੀ ਟੀਮ ਪਹਿਲਾ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਨੂੰ ਮੈਡਲ ਦਿੱਤੇ ।ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਵਿਦਿਆਰਥੀ ਸਾਡਾ ਆਉਣ ਵਾਲਾ ਕੱਲ੍ਹ ਹਨ ।ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਐਸ.ਐਸ.ਡੀ ਕਾਲਜ ਹਰ ਇੱਕ ਉਪਰਾਲਾ ਕਰ ਰਹੇ ਤਾਂ ਜੋ ਇਲਾਕੇ ਦੇ ਬੱਚੇ ਖੇਡਾਂ ਪ੍ਰਤੀ ਦਿਲਚਸਪੀ ਦੇਣ ।ਇਸ ਮੌਕੇ ਜ਼ਿਲ੍ਹਾ ਇੰਚਾਰਜ ਗੁਰਦੀਪ ਬਾਠ ਅਤੇ ਹੋਰ ਪਤਵੰਤੇ ਸੱਜਣ ,ਕਾਲਜ ਦੇ ਡੀਨ ਅਕਾਦਮਿਕ ਨੀਰਜ ਸ਼ਰਮਾ ,ਕੋਆਰਡੀਨੇਟਰ ਮਨੀਸ਼ੀ ਦੱਤ ਸ਼ਰਮਾ , ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਸਮੂਹ ਸਟਾਫ ਹਾਜ਼ਰ ਸਨ ।