ਕਾਲਜ ਵਿਦਿਆਰਥੀਆਂ ਦਾ ਬਰਨਾਲਾ–ਮਲੇਰਕੋਟਲਾ ਜੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

Spread the love

ਕਾਲਜ ਵਿਦਿਆਰਥੀਆਂ ਦਾ ਬਰਨਾਲਾ–ਮਲੇਰਕੋਟਲਾ ਜੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ

 

ਧੂਰੀ 13 ਅਕਤੂਬਰ (ਹਰਪ੍ਰੀਤ ਕੌਰ ਬਬਲੀ)

ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਸਰਪ੍ਰਸਤੀ ਅਤੇ ਯੂਥ ਕੋਆਰਡੀਨੇਟਰ ਡਾ ਸੁਭਾਸ਼ ਕੁਮਾਰ ਦੀ ਅਗਵਾਈ ਵਿੱਚ ਬਰਨਾਲਾ–ਮਲੇਰਕੋਟਲਾ ਜੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੂਥ ਕੋਆਰਡੀਨੇਟਰ ਨੇ ਕਿਹਾ ਇਸ ਜੋਨ ਵਿੱਚ ਲਗਭਗ 48 ਕਾਲਜਾਂ ਨੇ ਭਾਗ ਲਿਆ। ਕਾਲਜ ਵਿਦਿਆਰਥੀਆਂ ਨੇ ਇਸ ਖੇਤਰੀ ਮੇਲੇ ਦੀਆਂ ਵੱਖ–ਵੱਖ ਆਈਟਮਾਂ ਵਿੱਚ ਸ਼ਮੂਲੀਅਤ ਕੀਤੀ। ਜਿਸ ਵਿੱਚ ਵਿਦਿਆਰਥੀਆਂ ਨੇ ਗਰੁੱਪ ਸ਼ਬਦ ਵਿੱਚ ਦੂਸਰਾ, ਕਲਾਸੀਕਲ ਵੋਕਲ ਵਿੱਚ ਪਹਿਲਾ, ਗਜ਼ਲ ਵਿੱਚ ਦੂਸਰਾ, ਭਾਰਤੀ ਗਰੁੱਪ ਸੌਂਗ ਵਿੱਚ ਦੂਸਰਾ, ਪੱਛਮੀ ਗਰੁੱਪ ਸੌਂਗ ਵਿੱਚ ਪਹਿਲਾ, ਪੱਛਮੀ ਸਾਜ਼ ਸੋਲੋ ਵਿੱਚ ਤੀਸਰਾ, ਲੁੱਡੀ ਵਿੱਚ ਤੀਸਰਾ, ਝੂਮਰ ਵਿੱਚ ਤੀਸਰਾ, ਫੋਕਆਰਕੈਸਟਰਾ ਵਿੱਚ ਦੂਸਰਾ, ਤਬਲਾ (ਸ਼ਾਸਤਰੀ ਸੰਗੀਤ ਤਾਲ) ਵਿੱਚ ਦੂਸਰਾ ਅਤੇ ਬਾਂਸੁਰੀ (ਸ਼ਾਸਤਰੀ ਸੰਗੀਤ ਸੁਰ) ਵਿੱਚ ਦੂਸਰਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਅਤੇ ਯੂਥ ਕੋਆਰਡੀਨੇਟਰ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ–ਨਾਲ ਸੰਗੀਤ ਵਿਭਾਗ (ਵੋਕਲ) ਦੇ ਅਧਿਆਪਕ ਪ੍ਰੋ: ਜਸਵੀਰ ਸਿੰਘ ਦੀ ਮਿਹਨਤ ਨੂੰ ਦਿੱਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਅਣਥੱਕ ਮਿਹਨਤ ਕਰਵਾਈ।


Spread the love
Scroll to Top