–ਕੀ ਹੁੰਦੈ ਟ੍ਰੇਡਿੰਗ ਟਰਮੀਨਲ— ਟ੍ਰੇਡਿੰਗ ਟਰਮੀਨਲ ਇੱਕ ਤਰਾਂ ਦਾ ਕੰਪਿਉਟਰ ਇੰਟਰਫੇਸ ਹੁੰਦਾ ਹੈ। ਜਿਸ ਦੇ ਰਾਹੀਂ ਪੂੰਜੀ ਨਿਵੇਸ਼ਕ ਵੱਖ ਵੱਖ ਕੰਪਨੀਆਂ ਦੇ ਸ਼ੇਅਰ ਖਰੀਦਦੇ ਅਤੇ ਵੇਚਦੇ ਰਹਿੰਦੇ ਹਨ। ਇਹ ਧੰਦਾ ਭਾਂਵੇ ਕਾਨੂੰਨੀ ਹੈ, ਪਰੰਤੂ ਇਸ ਦੀ ਆੜ ਵਿੱਚ ਵੱਡੀ ਗਿਣਤੀ ਚ, ਟ੍ਰੇਡਿੰਗ ਟਰਮੀਨਲ ਸੰਚਾਲਕ ਗੈਰ ਕਾਨੂੰਨੀ ਢੰਗ ਰਾਹੀਂ ਦੜੇ-ਸੱਟੇ ਦੀ ਤਰਾਂ ਹੀ ਦੋਵੇਂ ਹੱਥੀ ਪੂੰਜੀ ਨਿਵੇਸ਼ਕਾਂ ਦੀ ਲੁੱਟ ਕਰਦੇ ਹਨ। ਗੈਰ ਕਾਨੂੰਨੀ ਢੰਗ ਨਾਲ ਟ੍ਰੇਡਿੰਗ ਟਰਮੀਨਲ ਦਾ ਧੰਦਾ ਚਲਾਉਣ ਵਾਲਿਆਂ ਦੇ ਹੱਥੋਂ ਸਭ ਕੁਝ ਲੁਟਾ ਚੁੱਕੇ ਕਈ ਵਿਅਕਤੀ ਆਪਣੀ ਜੀਵਨ ਲੀਲਾ ਸਮਾਪਤ ਵੀ ਕਰ ਚੁੱਕੇ ਹਨ। ਯਾਨੀ ਗੈਰ ਕਾਨੂੰਨੀ ਢੰਗ ਨਾਲ ਟ੍ਰੇਡਿੰਗ ਟਰਮੀਨਲ ਸੰਚਾਲਕਾਂ ਦੀ ਵਜ੍ਹਾ ਨਾਲ ਦੇ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਹਨ।

Scroll to Top