ਕੇਂਦਰੀ ਵਿਦਿਆਲਿਆ ‘ਚ ‘ਮੇਰਾ ਜਨਮ ਦਿਨ, ਮੇਰਾ ਵਾਤਾਵਰਣ’ ਮੁਹਿੰਮ ਜਾਰੀ 

Spread the love

ਰਵੀ ਸੈਣ , ਬਰਨਾਲਾ, 30 ਅਪ੍ਰੈਲ 2023
           ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਪ੍ਰਿੰਸੀਪਲ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਸ਼ੁਰੂ ਕੀਤੀ ‘ਮੇਰਾ ਜਨਮ ਦਿਨ, ਮੇਰਾ ਵਾਤਾਵਰਣ’ ਸ਼ੁਰੂਆਤ ਨੇ ਮੁਹਿੰਮ ਦਾ ਰੂਪ ਲੈ ਲਿਆ ਗਿਆ ਹੈ ਜੋ ਕਿ ਸਫਲਤਾ ਪੂਰਵਕ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜੂਨ 2022 ਤੋਂ ਸ਼ੁਰੂ ਕੀਤੀ ਗਈ ਸੀ। ਵਿਦਿਆਲਿਆ ਵਿਚ ਜੂਨ ਵਿੱਚ 48, ਜੁਲਾਈ ਵਿਚ 74, ਅਗਸਤ ਵਿਚ 38, ਸਤੰਬਰ ਵਿਚ 58, ਅਕਤੂਬਰ ਵਿਚ 60, ਨਵੰਬਰ ਵਿਚ 67, ਦਸੰਬਰ ਵਿਚ 34, ਫਰਵਰੀ ਵਿਚ 43, ਮਾਰਚ ਵਿੱਚ 12 ਤੇ ਅਪ੍ਰੈਲ ਵਿਚ 33 ਪੌਦੇ ਲਾਏ ਗਏ। ਇਸ ਤਰ੍ਹਾਂ ਕੁੱਲ 500 ਤੋਂ ਵੱਧ ਪੌਦੇ ਲਾਏ ਗਏ ਹਨ।

Spread the love
Scroll to Top