ਕੇਵਲ ਢਿੱਲੋਂ ਤੋਂ ਅਸ਼ੀਰਵਾਦ ਲੈਣ ਪਹੁੰਚੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ

Spread the love

ਗੁਰਮੀਤ ਹੰਡਿਆਇਆ ਨੇ ਕੇਵਲ ਸਿੰਘ ਢਿੱਲੋਂ ਤੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ, ਕੇਵਲ ਢਿੱਲੋਂ ਨੇ ਦਿੱਤੀ ਵਧਾਈ


ਰਘਵੀਰ ਹੈਪੀ , ਬਰਨਾਲਾ 21 ਦਸੰਬਰ 2022 
   ਭਾਰਤੀ ਜਨਤਾ ਪਾਰਟੀ ਵਲੋਂ ਅੱਜ ਵੱਖ ਵੱਖ ਜ਼ਿਲ੍ਹਿਆਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਹਨਾਂ ਵਿੱਚ ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੂੰ ਬਣਾਇਆ ਗਿਆ ਹੈ। ਜ਼ਿਲ੍ਹਾ ਬਨਣ ਉਪਰੰਤ ਗੁਰਮੀਤ ਹੰਡਿਆਇਆ ਵਲੋਂ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਕਾਤ ਕਰਕੇ ਧੰਨਵਾਦ ਕੀਤਾ ਅਤੇ ਆਸ਼ੀਰਵਾਦ ਲਿਆ। ਉਥੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਵਲੋਂ ਗੁਰਮੀਤ ਸਿੰਘ ਹੰਡਿਆਇਆ ਨੂੰ ਪ੍ਰਧਾਨ ਬਨਣ ‘ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਗੁਰਮੀਤ ਸਿੰਘ ਹੰਡਿਆਇਆ ਪਾਰਟੀ ਦੇ ਇਮਾਨਦਾਰ ਤੇ ਮਿਹਨਤੀ ਆਗੂ ਹਨ। ਇਹਨਾਂ ਦੀ ਇਸੇ ਪਾਰਟੀ ਨੂੰ ਸਮਰਪਿਤ ਭਾਵਨਾ ਕਰਕੇ ਜ਼ਿਲਾ ਪ੍ਰਧਾਨ ਬਣਾਇਆ ਹੈ‌। 
     ਉਥੇ ਇਸ ਮੌਕੇ ਗੁਰਮੀਤ ਸਿੰਘ ਹੰਡਿਆਇਆ ਨੇ ਆਪਣੀ ਇਸ ਜ਼ਿੰਮੇਵਾਰੀ ‘ਤੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਵਲ ਸਿੰਘ ਢਿੱਲੋਂ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਭਾਜਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਉਹ ਯਤਨ ਕਰਨਗੇ। ਇਸ ਮੌਕੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਨਰਿੰਦਰ ਗਰਗ ਨੀਟਾ ਵਾਈਸ ਪ੍ਰਧਾਨ ਨਗਰ ਕੌਂਸਲ, ਅਸ਼ੋਕ ਕੁਮਾਰ ਸਾਬਕਾ ਚੇਅਰਮੈਨ, ਜੱਗਾ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਦਰਸ਼ਨ ਸਿੰਘ ਬਰਾੜ, ਗੁਰਜੰਟ ਸਿੰਘ ਕਰਮਗੜ੍ਹ, ਰਘਵੀਰ ਪ੍ਰਕਾਸ਼ ਸਾਬਾਕਾ ਮੀਤ ਪ੍ਰਧਾਨ ਨਗਰ ਕੌਂਸਲ, ਰਾਣੀ ਕੌਰ ਮਹਿਲਾ ਪ੍ਰਧਾਨ, ਕੁਲਦੀਪ ਸਿੰਘ ਧਾਲੀਵਾਲ ਜਿਲਾ ਪ੍ਰੀਸ਼ਦ ਮੈਂਬਰ, ਹਰਬਖਸ਼ੀਸ ਸਿੰਘ ਗੋਨੀ, ਧਰਮ ਸਿੰਘ ਫੋਜੀ, ਖੁਸ਼ੀ ਮੁਹੰਮਦ, ਸੋਹਣ ਮਿੱਤਲ, ਦੀਪਕ ਮਿੱਤਲ, ਅਸ਼ੀਸ ਗੋਇਲ, ਤਕਵਿੰਦਰ ਸਿੰਘ ਸਰਪੰਚ ਵੀ ਹਾਜ਼ਰ ਸਨ।

Spread the love
Scroll to Top