ਖੇਡਾਂ ਵਤਨ ਪੰਜਾਬ ਦੀਆਂ’, ਅੰਡਰ 14 ਤੇ 17 ਸਾਲ ਵਿੱਚ ਬੀ.ਜੀ.ਐਸ. ਭਦੌੜ ਦੀਆਂ ਕੁੜੀਆਂ ਜੇਤੂ

Spread the love

ਖੇਡਾਂ ਵਤਨ ਪੰਜਾਬ ਦੀਆਂ’, ਅੰਡਰ 14 ਤੇ 17 ਸਾਲ ਵਿੱਚ ਬੀ.ਜੀ.ਐਸਭਦੌੜ ਦੀਆਂ ਕੁੜੀਆਂ ਜੇਤੂ

 ਬਰਨਾਲਾ, 18 ਸਤੰਬਰ () : ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ ਤਹਿਤ’ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਾਰੇ ਉਮਰ ਵਰਗਾਂ ਦੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਚੱਲ ਰਹੇ ਬਾਸਕਟਬਾਲ ਤੇ ਫੁੱਟਬਾਲ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਖੇਡ ਦੇ ਚੰਗੇ ਜੌਹਰ ਦਿਖਾਏ। ਬਾਸਕਟਬਾਲ ਅੰਡਰ 14 ਸਾਲ (ਲੜਕੀਆਂ) ਦੇ ਵਰਗ ਵਿੱਚ ਬੀ.ਜੀ.ਐਸ. ਭਦੌੜ ਨੇ ਸਰਵੋਤਮ ਅਕੈਡਮੀ ਖੁੱਡੀ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਬਰੌਡਵੇਅ ਪਬਲਿਕ ਸਕੂਲ ਬਰਨਾਲਾ ਦੀ ਟੀਮ ਤੀਜੇ ਨੰਬਰ ‘ਤੇ ਰਹੀ। ਅੰਡਰ 17 ਸਾਲ (ਲੜਕੀਆਂ) ਵਿੱਚ ਬੀ.ਜੀ.ਐਸ. ਭਦੌੜ ਨੇ ਪਹਿਲਾ ਤੇ ਬੀ.ਜੀ.ਐਸ. ਬਰਨਾਲਾ ਨੇ ਦੂਜਾ ਅਤੇ ਬਰੌਡਵੇਅ ਪਬਲਿਕ ਸਕੂਲ ਮਨਾਲ ਨੇ ਤੀਜਾ, ਅੰਡਰ 21 ਸਾਲ (ਲੜਕੀਆਂ) ਵਿੱਚ ਬੀ.ਜੀ.ਐਸ. ਬਰਨਾਲਾ ਨੇ ਪਹਿਲਾ, ਬੀ.ਜੀ.ਐਸ. ਭਦੌੜ ਨੇ ਦੂਜਾ ਤੇ ਬਰੌਡਵੇਅ ਪਬਲਿਕ ਸਕੂਲ ਮਨਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਵਰਗ ਵਿੱਚ ਹੰਡਿਆਇਆ ਨੇ ਬਰਨਾਲਾ, ਸਰਕਾਰੀ ਸੈਕੰਡਰੀ ਸਕੂਲ ਖੁੱਡੀ ਕਲਾਂ ਨੇ ਬੀ.ਜੀ.ਐਸ. ਬਰਨਾਲਾ, ਸਰਕਾਰੀ ਸੈਕੰਡਰੀ ਸਕੂਲ ਢਿੱਲਵਾਂ ਨੇ ਸਰਕਾਰੀ ਸੈਕੰਡਰੀ ਸਕੂਲ ਰੂੜੇਕੇ ਕਲਾਂ ਅਤੇ ਸਰਕਾਰੀ ਸੈਕੰਡਰੀ ਸਕੂਲ ਧਨੌਲਾ ਨੇ ਸਰਕਾਰੀ ਸੈਕੰਡਰੀ ਸਕੂਲ ਖੁੱਡੀ ਕਲਾਂ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮਾਂ ਦਾ ਸਨਮਾਨ ਕਰਨ ਲਈ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਖਿਡਾਰੀਆਂ ਵੱਲੋਂ ਦਿਖਾਏ ਜਾ ਰਹੇ ਜ਼ਜਬੇ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ ਬਾਸਕਟਬਾਲ ਕਨਵੀਨਰ ਬਲਵਿੰਦਰ ਸਿੰਘ, ਕੋ ਕਨਵੀਨਰ ਗੁਰਵਿੰਦਰ ਸਿੰਘ, ਕਨਵੀਨਰ ਫੁੱਟਬਾਲ ਬਲਜਿੰਦਰ ਸਿੰਘ, ਗੁਰਜੀਤ ਸਿੰਘ, ਸੰਦੀਪ ਦਾਸ, ਪਰਮਜੀਤ ਕੌਰ, ਜਗਜੀਤ ਕੌਰ, ਕਰਨੈਲ ਸਿੰਘ, ਗੁਰਦੇਵ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਟੀਮਾਂ ਦੇ ਕੋਚ ਤੇ ਇੰਚਾਰਜ ਮੌਜੂਦ ਸਨ।


Spread the love

1 thought on “ਖੇਡਾਂ ਵਤਨ ਪੰਜਾਬ ਦੀਆਂ’, ਅੰਡਰ 14 ਤੇ 17 ਸਾਲ ਵਿੱਚ ਬੀ.ਜੀ.ਐਸ. ਭਦੌੜ ਦੀਆਂ ਕੁੜੀਆਂ ਜੇਤੂ”

  1. Pingback: ਕੈਬਨਿਟ ਮੰਤਰੀਆਂ, ਜਿੰਪਾ ਅਤੇ ਨਿੱਝਰ ਨੇ ਪੰਜਾਬ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾ

Comments are closed.

Scroll to Top