ਕੈਬਨਿਟ ਮੰਤਰੀ ਮੀਤ ਹੇਅਰ ਤੇ ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ

Spread the love

ਰਘਬੀਰ ਹੈਪੀ , ਬਰਨਾਲਾ 6 ਅਕਤੂਬਰ 2022

   ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਅੱਜ ਅਨਾਜ ਮੰਡੀ ਮਹਿਲ ਕਲਾਂ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਅਤੇ ਡੀਐਫਐਸਸੀ ਬਰਨਾਲਾ ਸ. ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਮੌਜੂਦਾ ਸੀਜ਼ਨ ਦੌਰਾਨ 8,73,131 ਮੀਟਰਿਕ ਟਨ ਜਿਣਸ ਦੀ ਆਮਦ ਦੀ ਉਮੀਦ ਹੈ। ਕੱਲ੍ਹ 5 ਅਕਤੂਬਰ ਤਕ 241 ਮੀਟਰਿਕ ਟਨ ਜਿਣਸ ਦੀ ਆਮਦ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿੱਚ ਹੋਈ ਹੈ।


Spread the love
Scroll to Top