ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ ਬਰਨਾਲਾ ‘ਚ ਵੀ ਆਇਆ ਸਾਹਮਣੇ , ਇਹਤਿਆਤੀ ਤੌਰ ਤੇ ਆਈਸੂਲੇਸ਼ਨ ਵਾਰਡ ,ਚ ਭਰਤੀ

Spread the love

-ਦੁਬਈ ਤੋਂ ਕੱਲ੍ਹ ਰਾਤ ਹੀ ਪਰਤਿਆ ਸੀ ਵਿਅਕਤੀ ਆਪਣੇ ਘਰ

  • ਤੇਜ਼ ਬੁਖਾਰ ਤੇ ਪੇਟ ਦਰਦ ਦੀ ਤਕਲੀਫ ਹੋਣ ਤੇ ਲਿਆਂਦਾ ਹਸਪਤਾਲ
  • ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜਰੂਰਤ-ਐਸਐਮਉ ਕੌਸ਼ਲ

  • ਬਰਨਾਲਾ,
    ਮੌਤ ਦੇ ਦੂਸਰੇ ਨਾਮ ਦੇ ਤੌਰ ਤੇ ਦੁਨਿਆਂ ਭਰ ਚ, ਤਹਿਲਕਾ ਮਚਾ ਰਹੇ ਕਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੁਬਈ ਤੋਂ ਬਰਨਾਲਾ ਆਪਣੇ ਘਰ ਪਰਤਿਆ ਹੈ। ਜਿਸ ਨੂੰ ਸ਼ੱਕੀ ਹਾਲਤਾਂ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਆਈਸੂਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਦੁਬਈ ਤੋਂ ਬਰਨਾਲਾ ਆਪਣੇ ਘਰ ਪਹੁੰਚੇ ਇਸ ਵਿਅਕਤੀ ਨੂੰ ਤੇਜ਼ ਬੁਖਾਰ ਤੇ ਪੇਟ ਦਰਦ ਦੀ ਤਕਲੀਫ ਹੋਣ ਤੇ ਹਸਪਤਾਲ ਲਿਆਂਦਾ ਗਿਆ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੀ ਹਸਪਤਾਲ ਚ, ਅਗਾਊਂ ਪ੍ਰਬੰਧਾਂ ਦੇ ਤਹਿਤ ਪਹਿਲਾਂ ਹੀ ਸਥਾਪਿਤ ਕੀਤੇ ਗਏ ਆਈਸੂਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਮੁੱਢਲਾ ਇਲਾਜ਼ ਸ਼ੁਰੂ ਕਰ ਦਿੱਤਾ ਹੈ। ਕਰੋਨਾ ਵਾਇਰਸ ਦੀ ਜਾਂਚ ਲਈ ਮਰੀਜ਼ ਦੇ ਸੈਂਪਲ ਲੈ ਕੇ ਰਜਿੰਦਰਾ ਹਸਪਤਾਲ ਪਟਿਆਲਾ ਦੀ ਲੈਬ ਵਿੱਚ ਭੇਜ਼ ਦਿੱਤੇ ਗਏ ਹਨ, ਜਾਂਚ ਰਿਪੋਰਟ ਮਿਲਣ ਤੋਂ ਬਾਅਦ ਹਾਲਤ ਦੇ ਅਨੁਸਾਰ ਇਲਾਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਪਰਿਵਾਰ ਦੇ ਹੋਰ ਮੈਂਬਰਾਂ ਤੇ ਵੀ ਇਹਤਿਆਤ ਦੇ ਤੌਰ ਤੇ ਨਜ਼ਰ ਰੱਖੀ ਜਾ ਰਹੀ ਹੈ। ਉੱਨ੍ਹਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ। ਫਿਲਹਾਲ ਮਰੀਜ਼ ਨੂੰ ਸ਼ੱਕ ਦੇ ਅਧਾਰ ਤੇ ਕਰੋਨਾ ਵਾਇਰਸ ਦੇ ਕੁਝ ਲੱਛਣਾ ਦੇ ਮੇਲ ਖਾਣ ਕਰਕੇ ਹੀ ਭਰਤੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੇਟ ਦਰਦ ਤੇ ਬੁਖਾਰ ਆਮ ਹਾਲਤ ਵਿੱਚ ਵੀ ਹੋ ਸਕਦੇ ਹਨ। ਸ਼ੱਕ ਦੀ ਅਸਲ ਵਜ੍ਹਾ ਵਿਅਕਤੀ ਦੇ ਦੁਬਈ ਤੋਂ ਆਉਣ ਕਰਕੇ ਹੀ ਬਣੀ ਹੈ। ਕਿਉਂਕਿ ਦੁਬਈ ਵਿੱਚ ਵੀ ਕਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਉੱਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਭੈਅ ਭੀਤ ਹੋਣ ਦੀ ਬਜ਼ਾਏ ਕਰੋਨਾ ਵਾਇਰਸ ਦੇ ਬਚਾਉ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਰੱਖਣ ਦੀ ਜਰੂਰਤ ਹੈ।

Spread the love
Scroll to Top