ਮਿਤੀ-21 ਮਾਰਚ, ਸਮਾਂ ਸਵੇਰ 9 : 20 ਵਜੇ
ਸਥਾਨ- ਨਸ਼ਾ ਛੁਡਾਉ ਕੇਂਦਰ ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੀ ਹਾਲਤ ਨਾਲ ਨਿਪਟਣ ਲਈ ਅਗਾਉਂ ਇੰਤਜਾਮ ਕਰਦੇ ਹੋਏ ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ ਤੇ ਸਥਿਤ ਸੋਹਲ ਪੱਤੀ ਵਿਖੇ ਪਹਿਲਾਂ ਤੋਂ ਬਣੇ ਨਸ਼ਾ ਛੁਡਾਉ ਕੇਂਦਰ ਵਿਖੇ ਸਿਵਲ ਹਸਪਤਾਲ ਤੋਂ ਵੱਖਰਾ ਪੰਜਾਹ ਬੈਡ ਦਾ ਆਈਸੋਲੇਸ਼ਨ ਵਾਰਡ ਕਾਇਮ ਕਰ ਦਿੱਤਾ ਗਿਆ ਹੈ। ਇੱਥੇ ਹੀ ਬਰਨਾਲਾ ਸਿਵਲ ਹਸਪਤਾਲ ਚ, ਭਰਤੀ ਕੋਰੋਨਾ ਦੇ 2 ਸ਼ੱਕੀ ਮਰੀਜਾਂ ਨੂੰ ਬਦਲ ਦਿੱਤਾ ਗਿਆ ਹੈ। ਪ੍ਰਬੰਧਾਂ ਨੂੰ ਲੈ ਕੇ ਕੀਤੀ ਮਰੀਜਾਂ ਦੀ ਤਬਦੀਲੀ ਨੂੰ ਕੁਝ ਲੋਕਾਂ ਨੇ 2 ਮਰੀਜਾਂ ਦੀ ਪੌਜੀਟਿਵ ਰਿਪੋਰਟ ਆ ਜਾਣ ਨਾਲ ਜੋੜ ਕੇ ਲੋਕਾਂ ਵਿੱਚ ਭੈਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਜਾਣਕਾਰੀ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਉੱਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਬਿਨਾਂ ਪੁਸ਼ਟੀ ਤੋਂ ਸੋਸ਼ਲ ਮੀਡੀਆ ਤੇ ਆ ਰਹੀ ਜਾਣਕਾਰੀ ਤੋਂ ਡਰਨ ਦੀ ਕੋਈ ਲੋੜ ਨਹੀ। ਉੱਨ੍ਹਾਂ ਕਿਹਾ ਕਿ ਹਾਲੇ ਤੱਕ ਦੋਵਾਂ ਸ਼ੱਕੀ ਮਰੀਜਾਂ ਦੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ।