ਪੀਰ ਬਾਬਾ ਬੂੜ ਸ਼ਾਹ ਜੀ ਦੀ ਮਹਿਮਾਂ ਦਾ ਗੁਣਗਾਣ ਕਰਦਾ ਟਰੈਕ ਜਲਦ ਹੋਵੇਗਾ ਰਿਲੀਜ਼- ਸਾਈ ਗੁਰਮੀਤ ਸ਼ਾਹ ਜੀ ਚਿਸ਼ਤੀ
ਅਨੁਭਵ ਦੂਬੇ ,ਚੰਡੀਗੜ੍ਹ 31 ਜੁਲਾਈ 2022
ਪੀਰ ਬਾਬਾ ਬੂੜ ਸ਼ਾਹ ਜੀ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਜੀ ਚਿਸ਼ਤੀ ਦਰਬਾਰ ਕਟਾਰੀਆਂ ਦੇ ਗੱਦੀ ਨਸ਼ੀਨ ਸਾਈ ਗੁਰਮੀਤ ਸ਼ਾਹ ਜੀ ਚਿਸ਼ਤੀ ਸਾਬਰੀ ਜੀ ਦੇ ਅਸ਼ੀਰਵਾਦ ਨਾਲ ਬਹੁਤ ਜਲਦ ਪੀਰ ਬਾਬਾ ਬੁੜ ਸ਼ਾਹ ਜੀ ਦੀ ਮਹਿਮਾਂ ਦਾ ਗੁਣਗਾਣ ਕਰਦਾ ਨਵਾਂ ਟਰੈਕ ਰਿਲੀਜ਼ ਕੀਤਾ ਜਾਵੇਗਾ। ਜਿਹੜਾ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਤੇ ਹਰਮੀਤ ਕੌਰ ਗਾਇਕ ਬੇਬੀ ਏ ਕੌਰ ਵਲੋਂ ਗਾਇਆ ਜਾਵੇਗਾ। ਪੀਰ ਬਾਬਾ ਦੀ ਮਹਿਮਾ ਦਾ ਗੁਣਗਾਨ ਗੀਤਕਾਰ ਰਣਵੀਰ ਬੇਰਾਜ ਵਲੋਂ ਕਲਮ ਬੰਦ ਕੀਤਾ ਗਿਆ ਹੈ । ਨਵੇਂ ਆ ਰਹੇ ਟ੍ਰੈਕ ਦੀ ਵੀਡੀਓ ਵੀ ਦਰਬਾਰ ਵਿੱਖੇ ਸਾਈ ਗੁਰਮੀਤ ਸ਼ਾਹ ਜੀ ਚਿਸ਼ਤੀ ਸਾਬਰੀ ਦੀ ਦੇਖ ਰੇਖ ਹੇਠ ਸ਼ੂਟ ਕੀਤੀ ਜਾਵੇਗੀ। ਇਸ ਟਰੈਕ ਨੂੰ ਕੌਲ ਸਟਾਰ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਜੀ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਗੁਰਮੀਤ ਸ਼ਾਹ ਜੀ ਚਿਸ਼ਤੀ ਸਾਬਰੀ, ਸਦੀਕ ਚੰਦ, ਨਰੰਜਣ ਦਾਸ, ਕੌਰ ਸਿਸਟਰਜ਼, ਰਜਨੀ ਬਾਲਾ ਚੱਕ ਰਾਮੂੰ, ਤੇ ਦਰਬਾਰ ਦੇ ਹੋਰ ਸੇਵਾਦਾਰ ਵੀ ਮੌਜੂਦ ਸਨ।
Pingback: Kaur Sisters : ਪੀਰ ਬਾਬਾ ਬੂੜ ਸ਼ਾਹ ਦੀ ਮਹਿਮਾ ਗੁਣਗਾਨ ਦਾ ਜਲਦ ਆ ਰਿਹੈ ਨਵਾਂ ਟਰੈਕ