‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਸਰਕਾਰੀ ਹਾਈ ਸਕੂਲ ਬਦਰਾ ਦਾ ਸ਼ਾਨਦਾਰ ਪ੍ਰਦਰਸ਼ਨ

Spread the love

‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਸਰਕਾਰੀ ਹਾਈ ਸਕੂਲ ਬਦਰਾ ਦਾ ਸ਼ਾਨਦਾਰ ਪ੍ਰਦਰਸ਼ਨ

 

ਬਰਨਾਲਾ, 29 ਸਤੰਬਰ (ਸੋਨੀ)

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਬਦਰਾ ਦੇ ਖਿਡਾਰੀ ਗੁਰਸ਼ਰਨ ਸਿੰਘ ਅਤੇ ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਜਿਲ੍ਹਾ ਬਰਨਾਲਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ ਵਾਲੀਆ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਖੇਡਾਂ ਵਿੱਚ ਇਸ ਸਕੂਲ ਦੇ ਖਿਡਾਰੀ ਗੁਰਸ਼ਰਨ ਸਿੰਘ ਪੁੱਤਰ ਸਿਮਰਨਜੀਤ ਸਿੰਘ ਨੇ ਅੰਡਰ 14 ਸਾਲ ਉਮਰ ਵਰਗ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਖਿਡਾਰੀ ਦੀ ਚੋਣ ਸਟੇਟ ਪੱਧਰੀ ਮੁਕਾਬਲੇ ਲਈ ਹੋਈ ਹੈ।

 

ਇਸ ਤੋਂ ਇਲਾਵਾ ਸਕੂਲ ਦੇ ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਵੀ ਜਿਲ੍ਹਾ ਪੱਧਰੀ ਖੇਡਾਂ ਦੇ 41 ਤੋਂ 50 ਸਾਲ ਤੱਕ ਉਮਰ ਵਰਗ ਵਿੱਚ ਜੈਵਲਿਨ ਥ੍ਰੋ ਵਿੱਚੋਂ ਪਹਿਲਾ ਅਤੇ ਡਿਸਕਸ ਥ੍ਰੋ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ। ਸਕੂਲ ਮੁਖੀ ਗੁਰਜੀਤ ਕੌਰ ਨੇ ਜੇਤੂ ਖਿਡਾਰੀ ਗੁਰਸ਼ਰਨ ਸਿੰਘ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ। ਉਹਨਾਂ ਨੇ ਇਸ ਪ੍ਰਾਪਤੀ ਲਈ ਗੁਰਸ਼ਰਨ ਸਿੰਘ ਤੇ ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕ ਗੁਰਪਿੰਦਰ ਸਿੰਘ, ਨਿਰਮਲ ਸਿੰਘ ਵਾਲੀਆ, ਕੁਲਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਚਿਰਜੋਤ ਸਿੰਘ ਨੇ ਵੀ ਜੇਤੂਆਂ ਨੂੰ ਵਧਾਈ ਦਿੱਤੀ।

 


Spread the love
Scroll to Top