ਖੇਡਾਂ ਵਤਨ ਪੰਜਾਬ ਦੀਆਂ-ਜ਼ਿਲਾ ਪੱਧਰੀ ਖੇਡਾਂ ਦਾ ਉਦਘਾਟਨ ਅੱਜ, 17 ਤੋਂ ਹੋਣਗੇ ਮੁਕਾਬਲੇ 

Spread the love

20 ਤੋਂ ਵੱਧ ਖੇਡਾਂ ਲਈ 6100 ਤੋਂ ਵੱਧ ਆਨਲਾਈਨ ਰਜਿਸਟ੍ਰੇਸ਼ਨ, ਆਫਲਾਈਨ ਵੀ ਹੋਵੇਗੀ ਐਂਟਰੀ


ਰਘਵੀਰ ਹੈਪੀ , ਬਰਨਾਲਾ, 15 ਸਤੰਬਰ 2022

    ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲਾ ਬਰਨਾਲਾ ਦੇ ਜ਼ਿਲਾ ਪੱਧਰੀ ਮੁਕਾਬਲੇ 17 ਸਤੰਬਰ ਤੋਂ ਸ਼ੁਰੂ ਹੋਣਗੇ। ਇਸ ਦਾ ਉਦਘਾਟਨ ਭਲਕੇ 16 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਕਰਨਗੇ। ਉਨਾਂ ਦੱਸਿਆ ਕਿ ਲਗਭਗ 21 ਤਰਾਂ ਦੀਆਂ ਖੇਡਾਂ ਲਈ ਇਹ ਮੁਕਾਬਲੇ 22 ਸਤੰਬਰ ਤੱਕ ਜਾਰੀ ਰਹਿਣਗੇ।
    ਉਨਾਂ ਦੱਸਿਆ ਕਿ ਫੁੱਟਬਾਲ ਦੇ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਹੋਣਗੇ, ਜਿਸ ਦੇ ਕਨਵੀਨਰ ਬਲਜਿੰਦਰ ਸਿੰਘ 94638-61887 ਹਨ।  ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਸਰਕਾਰੀ ਕੰਨਿਆ ਹਾਈ ਸਕੂਲ ਬਰਨਾਲਾ ਤੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਹੋਣਗੇ। ਇਸ ਦੇ ਕਨਵੀਨਰ ਮਨਜੀਤ ਸਿੰਘ 9872344302 ਹੋਣਗੇ। ਕਬੱਡੀ ਸਰਕਲ ਸਟਾਈਲ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ’ਚ ਹੋਣਗੇ, ਜਿਸ ਦੇ ਕਨਵੀਨਰ ਹਰਮੇਲ ਸਿੰਘ 84274-88588 ਹਨ। ਖੋ ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਹੋਣਗੇ, ਜਿਸ ਦੇ ਕਨਵੀਨਰ ਪਰਮਜੀਤ ਕੌਰ 79738-36487 ਹਨ।  ਹੈਂਡਬਾਲ ਮੁਕਾਬਲੇ ਵਾਈ ਐੱਸ ਸਕੂਲ ਹੰਡਿਆਇਆ ’ਚ ਹੋਣਗੇ, ਜਿਸ ਦੇ ਕਨਵੀਨਰ ਅਵਤਾਰ ਸਿੰਘ 9814901511 ਹੈ।  ਸਾਫਟਬਾਲ ਲਈ ਮੁਕਾਬਲੇ ਐਸਡੀ ਕਾਲਜ ਬਰਨਾਲਾ ’ਚ ਹੋਣਗੇ, ਜਿਸ ਦੇ ਕਨਵੀਨਰ ਗੁਰਲਾਲ ਸਿੰਘ (94658-42995) ਹਨ। ਗਤਕਾ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ’ਚ ਹੋਣਗੇ ਜਿਸ ਦੇ ਕਨਵੀਨਰ ਗੁਰਪ੍ਰੀਤ ਸਿੰਘ 85282-92296 ਹਨ। ਕਿੱਕ ਬਾਕਸਿੰਗ  ਮੁਕਾਬਲੇ ਐਸਡੀ ਕਾਲਜ ਬਰਨਾਲਾ ’ਚ ਹੋਣਗੇ ਜਿਸ ਦੇ ਕਨਵੀਨਰ ਜਸਪ੍ਰੀਤ ਸਿੰਘ 7696531905 ਹਨ। ਹਾਕੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ’ਚ ਹੋਣਗੇ ਜਿਸ ਦੇ ਕਨਵੀਨਰ ਲਵਲੀਨ ਸਿੰਘ 9872754456 ਹਨ। ਨੈਟਬਾਲ ਮੈਚ ਐਸਡੀ ਕਾਲਜ ਬਰਨਾਲਾ ’ਚ ਹੋਣਗੇ, ਜਿਸ ਦੇ ਕਨਵੀਨਰ ਬਲਵਿੰਦਰ ਸ਼ਰਮਾ 9915944437 ਹਨ। ਬਾਸਕਿਟਬਾਲ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ’ਚ ਜਿਸ ਦੇ ਕਨਵੀਨਰ ਬਲਵਿੰਦਰ ਸਿੰਘ 9417100433 ਹਨ। ਪਾਵਰ ਲਿਫਟਿੰਗ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ’ਚ ਹੋਣਗੇ ਜਿਸ ਦੇ ਕਨਵੀਨਰ ਧੀਰਜ ਕੁਮਾਰ 8146180724 ਹਨ। ਰੈਸਲਿੰਗ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ’ਚ ਹੋਣਗੇ ਜਿਸ ਦੇ ਕਨਵੀਨਰ ਜਸਵਿੰਦਰ ਸਿੰਘ 9592345605 ਹਨ। ਸਵਿੰਮਿੰਗ ਮੈਚ ਐਮਟੀਐਸ ਹੰਡਿਆਇਆ ਵਿਖੇ ਹੋਵੇਗਾ ਜਿਸ ਦੇ ਕਨਵੀਨਰ ਰਵਿੰਦਰ ਸਿੰਘ 9779630899 ਹਨ। ਬੌਕਸਿੰਗ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ  ਹੋਣਗੇ ਜਿਸ ਦੇ ਕਨਵੀਨਰ ਰਾਜੇਸ਼ ਪਾਂਡੇ 98721-17189 ਹਨ। ਵੇਟ ਲਿਫਟਿੰਗ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਹੋਣਗੇ ਜਿਸ ਦੇ ਕਨਵੀਨਰ ਗੁਰਵਿੰਦਰ ਕੌਰ 9592497820 ਹਨ। ਟੇਬਲ ਟੈਨਿਸ ਮੁਕਾਬਲੇ ਐਲਬੀਐਸ ਕਾਲਜ ’ਚ ਹੋਣਗੇ ਜਿਸ ਦੇ ਕਨਵੀਨਰ ਬਰਿੰਦਰਜੀਤ ਕੌਰ 9463068597 ਹਨ। ਲਾਅਨ ਟੈਨਿਸ ਮੁਕਾਬਲੇ ਬਰਨਾਲਾ ਕਲੱਬ ’ਚ ਹੋਣਗੇ ਜਿਸ ਦੇ ਕਨਵੀਨਰ ਅਮਰਨਾਥ 9888525043 ਹਨ। ਵਾਲੀਬਾਲ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ’ਚ ਹੋਣਗੇ ਜਿਸ ਦੇ ਕਨਵੀਨਰ ਪਰਮਜੀਤ ਕੌਰ 94171 81611 ਹਨ। ਬੈਡਮਿੰਟਨ ਮੁਕਾਬਲੇ ਐਲਬੀਐਸ ਕਾਲਜ ’ਚ ਹੋਣਗੇ ਜਿਸ ਦੇ ਕਨਵੀਨਰ ਜਸਵੰਤ ਸਿੰਘ 8146500620 ਹਨ। ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ’ਚ ਹੋਣਗੇ ਜਿਸ ਦੇ ਕਨਵੀਨਰ ਹਰਨੇਕ ਸਿੰਘ 9877457309 ਹਨ। ਖੇਡ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਆਨਲਾਈਨ ਰਜਿਸਟਰਡ ਖਿਡਾਰੀਆਂ ਲਈ ਰਿਪੋਰਟ ਕਰਨ ਦਾ ਸਮਾਂ ਸਵੇਰੇ 8 ਵਜੇ ਹੈ। ਆਫਲਾਈਨ ਟੀਮ ਦੀ ਐਂਟਰੀ ਸਵੇਰ 10 ਵਜੇ ਤੱਕ ਹੀ ਹੋਵੇਗੀ, ਜਿਨਾਂ ਨੂੰ ਰੂਲਾਂ ਅਨੁਸਾਰ ਸੈੱਟ ਕੀਤਾ ਜਾਵੇਗਾ।

Spread the love
Scroll to Top