ਖੇਤਰੀ ਸਰਸ ਮੇਲੇ ਦੌਰਾਨ ਕਰਵਾ ਚੌਥ ਨੂੰ ਸਮਰਪਤ ਰਹੀ ਸਟਾਰ ਨਾਈਟ, ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਕੀਤਾ ਦਰਸ਼ਕਾਂ ਦਾ ਭਰਵਾਂ ਮਨੋਰੰਜਨ

Spread the love

ਖੇਤਰੀ ਸਰਸ ਮੇਲੇ ਦੌਰਾਨ ਕਰਵਾ ਚੌਥ ਨੂੰ ਸਮਰਪਤ ਰਹੀ ਸਟਾਰ ਨਾਈਟ, ਨਾਮੀ ਗਾਇਕਾ ਸੁਨੰਦਾ ਸ਼ਰਮਾ ਨੇ ਕੀਤਾ ਦਰਸ਼ਕਾਂ ਦਾ ਭਰਵਾਂ ਮਨੋਰੰਜਨ

ਸੰਗਰੂਰ, 13 ਅਕਤੂਬਰ:

ਲੋਕਾਂ ਨੂੰ ਸੱਭਿਆਚਾਰ ਦੀਆਂ ਤੰਦਾਂ ਨਾਲ ਜੋੜਨ ਦੇ ਮਕਸਦ ਨਾਲ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ’ਚ ਕਰਵਾਏ ਜਾ ਰਹੇ ‘ਖੇਤਰੀ ਸਰਸ ਮੇਲੇ’ ’ਚ ਸਟਾਰ ਨਾਈਟ ਦਾ ਆਯੋਜਨ ਮਹਿਲਾਵਾਂ ਦੇ ਤਿਉਹਾਰ ਕਰਵਾ ਚੌਥ ਦੇ ਨਾਮ ਰਿਹਾ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਟਾਰ ਨਾਈਟ ਔਰਤਾਂ ਨੂੰ ਸਮਰਪਿਤ ਕਰਦਿਆਂ ਪੰਜਾਬ ਦੀ ਨਾਮੀ ਗਾਇਕਾ ਸੁਨੰਦਾ ਸ਼ਰਮਾ ਨੂੰ ਉਚੇਚੇ ਤੌਰ ’ਤੇ ਦਰਸ਼ਕਾਂ ਦੇ ਮਨੋਰੰਜਨ ਲਈ ਬੁਲਾਇਆ ਗਿਆ। ਇਸਦੇ ਨਾਲ ਹੀ ਸਰਸ ਮੇਲੇ ਦੀ ਸਟੇਜ ’ਤੇ ਵੀ ਕਰਵਾ ਚੌਥ ਦੀ ਝਲਕ ਪੇਸ਼ ਕਰਦੀ ਸਜਾਵਟ ਵੀ ਕੀਤੀ ਗਈ। ਸਟਾਰ ਨਾਈਟ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਦੇ ਮੇਲੇ ’ਚ ਸ਼ਿਰਕਤ ਕਰਨ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਉਨਾਂ ਦੀ ਧਰਮਪਤਨੀ ਪ੍ਰਤਿਭਾ ਜੋਰਵਾਲ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਤੇ ਉਨਾਂ ਦੀ ਧਰਮਪਤਨੀ ਸੁਖਮੀਨ ਕੌਰ ਸਿੱਧੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਭੈਣ ਮਨਪ੍ਰੀਤ ਕੌਰ, ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ

ਕੈਬਨਿਟ ਮੰਤਰੀ ਅਮਨ ਅਰੋੜਾ ਦੇ ਧਰਮਪਤਨੀ ਸ਼ਬੀਨਾ ਅਰੋੜਾ ਵੀ ਹਾਜ਼ਰ ਸਨ। ਸਰਸ ਮੇਲੇ ਦੀ ਸਟੇਜ ‘ਤੇ ‘ਮਿਸਿਜ਼ ਕਰਵਾ ਚੌਥ ਕੁਈਨ 2022’ ਮੁਕਾਬਲਾ ਵੀ ਕਰਵਾਇਆ ਗਿਆ ਜਿਸ ‘ਚ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜਿਨ੍ਹਾਂ ਦੀਆਂ ਜੇਤੂਆਂ ਨੂੰ ਡਾ. ਗੁਰਪ੍ਰੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਸੁਨੰਦਾ ਸ਼ਰਮਾ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਭਰਵਾਂ ਮਨੋਰੰਜਨ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਭਵਾਨੀਗੜ ਵਨੀਤ ਕੁਮਾਰ, ਐਸ.ਡੀ.ਐਮ. ਦਿੜਬਾ ਰਾਜੇਸ਼ ਸ਼ਰਮਾ, ਐਸ ਡੀ ਐਮ ਸੁਨਾਮ ਜਸਪ੍ਰੀਤ ਸਿੰਘ, ਜੁਡੀਸ਼ੀਅਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਦਰਸ਼ਕ ਹਾਜ਼ਰ ਸਨ।


Spread the love
Scroll to Top