ਗਊ ਸੈੱਸ ਦੇ ਫੰਡ ਨਾਲ ਗਊ ਵੰਸ਼ ਦਾ ਇਲਾਜ ਕਰਨ ਲਈ ਭਾਜਪਾ ਯੁਵਾ ਮੋਰਚਾ ਨੇ ਡਿਪਟੀ ਮੇਅਰ ਨੂੰ ਦਿੱਤਾ ਮੰਗ ਪੱਤਰ  

Spread the love

ਗਊ ਸੈੱਸ ਦੇ ਫੰਡ ਨਾਲ ਗਊ ਵੰਸ਼ ਦਾ ਇਲਾਜ ਕਰਨ ਲਈ ਭਾਜਪਾ ਯੁਵਾ ਮੋਰਚਾ ਨੇ ਡਿਪਟੀ ਮੇਅਰ ਨੂੰ ਦਿੱਤਾ ਮੰਗ ਪੱਤਰ
ਬਠਿੰਡਾ (ਅਸ਼ੋਕ ਵਰਮਾ)
ਲੰਪੀ ਸਕੀਨਦੀ ਬੀਮਾਰੀ ਨਾਲ ਪੀਡ਼ਤ ਗਊਵੰਸ਼ ਨੂੰ ਇਲਾਜ ਲਈ ਨਗਰ ਨਿਗਮ ਵੱਲੋਂ ਇਲਾਜ ਦੇ ਲਈ ਕੋਈ ਵੀ ਪ੍ਰਬੰਧ ਨਾ ਕਰਨਾ ਅਤੇ ਗਊ ਸੈੱਸ ਦਾ ਪੈਸਾ ਖ਼ਰਚ ਨਾ ਕਰਨਾ ਇਹ ਗਊ ਵੰਸ਼ ਨੂੰ ਤੜਪਦਾ ਛੱਡ ਦੇਣਾ ਬੇਹੱਦ ਨਿੰਦਣਯੋਗ ਹੈ। ਜਿਸ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਦੀ ਟੀਮ ਨਗਰ ਨਿਗਮ ਦੇ ਡਿਪਟੀ ਮੇਅਰ ਨੂੰ ਮਿਲੀ ਅਤੇ ਗਊ ਵੰਸ਼ ਦੇ ਇਲਾਜ ਲਈ ਪੱਤਰ ਸੌਂਪਿਆ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੰਪਿ ਸਕਿਨ ਬਿਮਾਰੀ ਨਾਲ ਗਊਵੰਸ਼ ਦਰਦ ਝੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਗਊਵੰਸ਼  ਗਊਲੋਕ ਨੂੰ ਵੀ ਪ੍ਰਾਪਤ ਹੋ ਚੁੱਕਾ ਹੈ। ਜਿਸ ਨੂੰ ਬਚਾਉਣ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਹਰ ਕੋਸ਼ਿਸ਼ ਕਰ ਰਹੀਆਂ ਹਨ ਲੇਕਿਨ ਨਗਰ ਨਿਗਮ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਜਦਕਿ ਵੱਡੀ ਗਿਣਤੀ ਵਿਚ  ਗਊ ਸੈੱਸ ਦੀ ਰਕਮ ਨਗਰ ਨਿਗਮ ਵਲੋਂ ਵਸੂਲੀ ਜਾ ਰਹੀ ਹੈ। ਅਤੇ ਗਉਵੰਸ਼ ਸੰਭਾਲਣਾ ਨਿਗਮ ਦੀ ਜਿੰਮੇਵਾਰੀ ਹੈ। ਉਸਦੇ ਬਾਵਜੂਦ ਵੀ ਨਿਗਮ ਵਲੋਂ ਗਊਵੰਸ਼ ਨੂੰ ਬਚਾਉਣ ਲਈ ਕੋਈ ਕੰਮ ਨਾ ਕਰਨਾ ਸ਼ਰਮਨਾਕ ਹੈ। ਭਾਜਪਾ ਯੁਵਾ ਮੋਰਚਾ ਨੇ ਮੰਗ ਕਰਦੇ ਹੋਏ  ਗਊ ਵੰਸ਼ ਨੂੰ ਬਚਾਉਣ ਲਈ  ਕੰਮ ਕੀਤਾ ਜਾਵੇ। ਅਤੇ ਨਗਰ ਨਿਗਮ ਵੱਲੋਂ ਐਮਰਜੈਂਸੀ ਨੰਬਰ ਜਾਰੀ ਕੀਤਾ ਜਾਵੇ ਜਿਸ ਤੇ ਲੋਕ  ਪੀਡ਼ਤ ਗਊਵੰਸ਼ ਅਤੇ ਗੋਲਕ ਪ੍ਰਾਪਤ ਗਊਵੰਸ਼ ਦੀ ਸੂਚਨਾ ਦੇ ਸਕਣ। ਇਸ ਨਾਲ ਗਊ ਲੋਕ ਜਾ ਚੁੱਕੇ ਗਊਵੰਸ਼ ਨੂੰ ਦਬਣ ਲਈ ਵੀ ਨਗਰ ਨਿਗਮ ਵੱਲੋਂ ਉਚਿਤ ਪ੍ਰਬੰਧ ਕੀਤੇ ਜਾਣ। ਮੰਗ ਪੱਤਰ ਤੇ ਡਿਪਟੀ ਮੇਅਰ ਨੇ ਯੁਵਾ ਮੋਰਚੇ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਨਗਰ ਨਿਗਮ ਦੇ ਅਧਿਕਾਰੀਆਂ ਤੇ ਸੀਨੀਅਰ ਨਾਲ ਬੈਠਕ ਬੁਲਾ ਕੇ ਗਊਵੰਸ਼ ਨੂੰ ਰਾਹਤ  ਦੇਣ ਲਈ ਕੰਮ ਕੀਤਾ ਜਾਵੇਗਾਮ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਤੇ ਲੋਕ ਰਕਸ਼ਕ ਸੇਨਾ ਦੇ ਸਕੱਤਰ ਪਰੇਸ਼ ਗੋਇਲ ਨੇ ਕਿਹਾ ਕਿ ਗਊ ਵੰਸ਼ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਨ। ਅਤੇ ਨਿਗਮ ਨੂੰ ਸੰਸਥਾਵਾਂ ਦਾ ਸਹਿਯੋਗ ਦੇਣ ਦੀ ਮੰਗ ਕਰਦੇ ਹਨ। ਇਸ ਮੌਕੇ ਅੰਕੁਸ਼ ਬਾਂਸਲ ਹਾਜ਼ਰ ਸਨ।

Spread the love
Scroll to Top