ਗਰਮ ਰੁੱਤ ਜਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ: ਵਾਲੀਬਾਲ ਅੰਡਰ  14,17 ਤੇ 19 ਸਾਲ ‘ਚ ਬਡਬਰ ਸਕੂਲ ਦੀਆਂ ਕੁੜੀਆਂ ਦੀ ਝੰਡੀ

Spread the love

ਗਗਨ ਹਰਗੁਣ, ਬਰਨਾਲਾ, 19 ਅਗਸਤ 2023

    67 ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਅੱਜ ਜ਼ਿਲ੍ਹਾ ਬਰਨਾਲਾ ਦੀਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਖੇਡਾਂ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਵਿੱਚ ਸ਼ੁਰੂ ਹੋ ਗਈਆਂ ਹਨ।
      ਇਹਨਾਂ ਖੇਡਾਂ ਦੀ ਸ਼ੁਰੂਆਤ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਨੇ ਬਡਬਰ ਵਿਖੇ ਲੜਕੀਆਂ ਦੇ ਵਾਲੀਬਾਲ ਮੁਕਾਬਲੇ ਸ਼ੁਰੂ ਕਰਵਾ ਕੇ ਕੀਤੀ। ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਦੀ ਜਿੱਥੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਜਰੂਰੀ ਹਨ, ਉੱਥੇ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਵੀ ਬੜਾ ਵੱਡਾ ਰੋਲ ਅਦਾ ਕਰਦੀਆਂ ਹਨ। ਉਹਨਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। 
    ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਹੋਏ ਲੜਕੀਆਂ ਦੇ ਅੰਡਰ 14 ਸਾਲ ਸਸਸ ਸਕੂਲ ਬਡਬਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਅਸਪਾਲ ਨੇ ਦੂਜਾ ਅੰਡਰ 17 ਸਾਲ ਵਿੱਚ ਸਸਸ ਸਕੂਲ ਬਡਬਰ ਨੇ ਪਹਿਲਾ, ਸਸਸ ਸਕੂਲ ਪੱਖੋ ਕਲਾਂ ਨੇ ਦੂਜਾ, ਅੰਡਰ 19 ਸਾਲ ਵਿੱਚ ਸਸਸ ਸਕੂਲ ਬਡਬਰ ਨੇ ਪਹਿਲਾ, ਸਸਸ ਸਕੂਲ ਪੱਖੋ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਲੜਕੀਆਂ ਦੇ ਸਕੇਟਿੰਗ 500 ਮੀਟਰ ਕੁਆਰਡ ਈਵੈਂਟ ਦੇ ਅੰਡਰ 14 ਸਾਲ ‘ਚ ਬੀ.ਬੀ.ਐਮ. ਬਰਨਾਲਾ, ਵਾਈ.ਐਸ. ਹੰਡਿਆਇਆ, ਅੰਡਰ 17 ਸਾਲ  ‘ਚ ਜੀ.ਐਸ. ਸਕੂਲ ਧੌਲਾ, ਸਸਸ ਸਕੂਲ ਰੂੜੇਕੇ ਕਲਾਂ, ਅੰਡਰ 19 ਸਾਲ ਵਿੱਚ ਸਸਸ ਸਕੂਲ ਰੂੜੇਕੇ ਕਲਾਂ ਤੇ ਜਿਪਸ ਭਦੌੜ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ।                     
    ਨੈੱਟਬਾਲ ਅੰਡਰ 14 ਸਾਲ ਲੜਕੀਆਂ ‘ਚ ਵਾਈ.ਐਸ. ਹੰਡਿਆਇਆ ਤੇ ਸਸਸ ਸਕੂਲ ਮੌੜਾਂ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ ਹਨ। ਅੰਡਰ 17 ਸਾਲ ‘ਚ ਮਾਤਾ ਗੁਜ਼ਰੀ ਸਕੂਲ, ਸਸਸ ਸਕੂਲ ਮੌੜਾਂ, ਸੈਕਰਡ ਹਾਰਟ ਸਕੂਲ ਬਰਨਾਲਾ ਅਤੇ ਵਾਈ.ਐਸ. ਸਕੂਲ ਹੰਡਿਆਇਆ ਦੀਆਂ ਟੀਮਾਂ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ। ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ, ਸਰਪੰਚ ਮਨਦੀਪ ਸਿੰਘ, ਮਲਕੀਤ ਸਿੰਘ ਭੁੱਲਰ ਡੀਪੀਈ ,ਪਰਵਿੰਦਰ ਸਿੰਘ, ਹਰਦੇਵ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਮੁਖ ਸਿੰਘ, ਅਜੈ ਨਾਗਰ ਵਾਲੀਬਾਲ ਕੋਚ, ਪਰਮਜੀਤ ਕੌਰ, ਮਲਕੀਤ ਸਿੰਘ, ਮਨਜੀਤ ਸਿੰਘ, ਗਰਜੀਤ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਇੰਦਰਜੀਤ ਸਿੰਘ, ਹਰਮੇਲ ਸਿੰਘ, ਰਾਜਿੰਦਰ ਸਿੰਘ ਮੂਲੋਵਾਲ, ਅਮਨਦੀਪ ਕੌਰ, ਰਵਿੰਦਰ ਕੌਰ, ਮਨਦੀਪ ਕੌਰ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਜੋਗਾ, ਕਮਲਦੀਪ ਸ਼ਰਮਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਖਿਡਾਰੀ ਮੌਜੂਦ ਸਨ।

Spread the love
Scroll to Top