ਗੈਂਗਸਟਰ ਸੁੱਖਾ ਦੁੱਨੇਕੇ ਦਾ ਗੁਰਗਾ ਚੜ੍ਹਿਆ ਪੁਲਿਸ ਦੇ ਹੱਥੇ, ਨਸ਼ੀਲਾ ਪਾਊਡਰ ਤੇ ਅਸਲਾ ਵੀ ਬਰਾਮਦ  

Spread the love

38 ਸਾਲਾਂ ‘ਚ ਅਫੀਮ ਦੀ ਸਭ ਤੋਂ ਵੱਡੀ ਰਿਕਵਰੀ ਕਰਕੇ CIA ਬਰਨਾਲਾ ਨੇ ਤੋੜਿਆ ਆਪਣਾ ਹੀ ਰਿਕਾਰਡ 

 ਰਘਵੀਰ ਹੈਪੀ , ਬਰਨਾਲਾ 3 ਅਗਸਤ 2023

    ਐਸ.ਐਸ.ਪੀ. ਸ੍ਰੀ ਸੰਦੀਪ ਕੁਮਾਰ ਮਲਿਕ IPS ਦੀ ਅਗਵਾਈ ‘ਚ ਸੀ.ਆਈ.ਏ. ਬਰਨਾਲਾ ਦੀ ਟੀਮ ਨੇ 38 ਵਰ੍ਹਿਆਂ ਅੰਦਰ ਜਿਲ੍ਹੇ ਅੰਦਰ ਅਫੀਮ ਦੀ ਸਭ ਤੋਂ ਵੱਡੀ ਰਿਕਵਰੀ ਕਰਕੇ ਪੁਰਾਣੇ ਸਾਰੇ ਰਿਕਾਰਡ ਤੋੜਕੇ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ। ਇਸੇ ਤਰਾਂ ਪੁਲਿਸ ਨੇ ਖੂੰਖਾਰ ਗੈਂਗਸਟਰ ਸੁੱਖਾ ਦੁਨੱਕੇ ਦਾ ਗੁਰਗਾ ਸਤਨਾਮ ਸੱਤੀ ਵੀ ਗਿਰਫਤਾਰ ਕੀਤਾ ਹੈ। ਸੱਤੀ ਖਿਲਾਫ ਵੱਖ-ਵੱਖ ਜਿਲਿਆਂ ਦੇ ਥਾਣਿਆਂ ‘ਚ ਗੰਭੀਰ ਜੁਰਮਾਂ ਤਹਿਤ 17 ਅਪਰਾਧਿਕ ਕੇਸ ਦਰਜ਼ ਹਨ। ਪੁਲਿਸ ਨੇ ਸੱਤੀ ਕੋਲੋਂ ਨਸ਼ੀਲਾ ਪਾਊਡਰ , ਇੱਕ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਨਸ਼ਿਆਂ ਦੀ ਵੱਡੀ ਰਿਕਵਰੀ ਸਬੰਧੀ ਮੀਡੀਆ ਨੂੰ ਇਹ ਜਾਣਕਾਰੀ ਐਸ.ਐਸ.ਪੀ. ਸ੍ਰੀ ਸੰਦੀਪ ਕੁਮਾਰ ਮਲਿਕ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦਿੱਤੀੇ ।
    SSP ਸ੍ਰੀ ਸੰਦੀਪ ਮਲਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਹੋਈ ਵਿਸ਼ੇਸ਼ ਮੁਹਿਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ , ਜਦੋਂ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਪ੍ਰਦੀਪ ਸਿੰਘ ਸੰਧੂ PPS ਕਪਤਾਨ ਪੁਲਿਸ (ਪੀ.ਬੀ.ਆਈ) ਬਰਨਾਲਾ, ਡਾ. ਮਾਨਵਜੀਤ ਸਿੰਘ ਸਿੱਧੂ ਉਪ ਕਪਤਾਨ ਪੁਲਿਸ (ਇੰਨ:) ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੇ ਸੋਰਸ ਖਾਸ ਦੀ ਇਤਲਾਹ ਪਰ ਦੋਸ਼ੀ ਕੁਲਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਵੱਦੀ ਕਲਾਂ, ਥਾਣਾ ਸਿੱਧਵਾਂ ਵੇਟ, ਜ਼ਿਲ੍ਹਾ ਲੁਧਿਆਣਾ (ਦਿਹਾਤੀ) , ਰਣਜੋਧ ਸਿੰਘ ਉਰਫ ਯੋਧਾ ਪੁੱਤਰ ਗੁਲਜ਼ਾਰ ਸਿੰਘ ਵਾਸੀ ਸਵੱਦੀ ਖੁਰਦ, ਥਾਣਾ ਸਦਰ ਜਗਰਾਓਂ, ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਖਿਲਾਫ਼ 02/08/2023 ਨੂੰ NDPS ACT ਤਹਿਤ ਥਾਣਾ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ।
      ਸ੍ਰੀ ਮਲਿਕ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਟੇਕ ਚੰਦ, ਸੀ.ਆਈ.ਏ. ਸਟਾਫ਼ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਕੁਲਵੰਤ ਸਿੰਘ ਅਤੇ ਰਣਜੋਧ ਸਿੰਘ ਉਰਫ ਯੋਧਾ ਨੂੰ ਸਮੇਤ ਟਰੱਕ ਨੰਬਰੀ PB-07 BQ-9958 ਦੇ ਕਾਬੂ ਕਰਕੇ ਦੋਸ਼ੀਆਨ ਦੇ ਕਬਜ਼ਾ ਵਿਚਲੇ ਟਰੱਕ ਵਿਚੋਂ 12 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਵਾਈ ਗਈ। ਦੋਸ਼ੀਆਨ ਨੇ ਦੌਰਾਨ ਪੁੱਛ-ਗਿੱਛ ਦੱਸਿਆ ਕਿ ਇਹ ਅਫੀਮ ਉਹ ਝਾਰਖੰਡ ਸਟੇਟ ਵਿਚੋਂ ਲੈ ਕੇ ਆਏ ਸਨ ਅਤੇ ਅੱਗੇ ਬਰਨਾਲਾ, ਰਾਏਕੋਟ, ਜਗਰਾਓਂ, ਮੋਗਾ ਜ਼ਿਲ੍ਹਿਆਂ ਵਿੱਚ ਸਪਲਾਈ ਕਰਨੀ ਸੀ। ਦੋਸ਼ੀਆਨ ਪਾਸੋਂ ਪੁੱਛ-ਗਿੱਛ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
       ਇਸ ਤਰ੍ਹਾਂ ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਗੁਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਫਤਿਹਗੜ੍ਹ ਛੰਨਾ , ਜ਼ਿਲ੍ਹਾ ਬਰਨਾਲਾ ਨੂੰ ਕਾਬੂ ਕੀਤਾ। ਜਿਸ ਦੇ ਕਬਜ਼ੇ ਵਿੱਚੋਂ 20 ਗ੍ਰਾਮ ਚਿੱਟਾ (ਹੈਰੋਇਨ) ਬ੍ਰਾਮਦ ਹੋਇਆ।
ਸਖਤੀ ਨਾਲ ਕੀਤੀ ਪੁੱਛਗਿੱਛ ਤਾਂ,,,
ਸ੍ਰੀ ਮਲਿਕ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਦੀ ਸਖਤੀ ਨਾਲ ਪੁੱਛ-ਗਿੱਛ ਦੌਰਾਨ ਹੋਰ ਸੁਰਾਗ ਮਿਲਣ ਉਪਰੰਤ ਉਸੇ  ਮੁਕੱਦਮਾਂ ਵਿੱਚ ਸਤਨਾਮ ਸਿੰਘ ਉਰਫ ਸੱਤੀ ਪੁੱਤਰ ਪਰਮਜੀਤ ਸਿੰਘ ਵਾਸੀ ਗਲੀ ਨੰਬਰ 12 ਸੇਖਾ ਰੋਡ ਬਰਨਾਲਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ। ਥਾਣੇਦਾਰ ਕੁਲਦੀਪ ਸਿੰਘ ਸੀ.ਆਈ.ਏ.ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੋਸ਼ੀ ਸਤਨਾਮ ਸਿੰਘ ਉਰਫ ਸੱਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 270 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਅਤੇ ਇੱਕ ਪਿਸਤੋਲ ਦੇਸੀ 315 ਬੋਰ ਸਮੇਤ 1 ਜਿੰਦਾ ਕਾਰਤੂਸ ਬ੍ਰਾਮਦ ਹੋਇਆ। ਪਹਿਲਾਂ ਦਰਜ਼ ਮੁਕੱਦਮਾ ਵਿੱਚ ਹੀ ਜੁਰਮ 25/54/59 ਅਸਲਾ ਐਕਟ ਦਾ ਵਾਧਾ ਵੀ ਕੀਤਾ ਗਿਆ । ਸ੍ਰੀ ਮਲਿਕ ਨੇ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਉਰਫ ਸੱਤੀ, ਗੈਂਗਸਟਰ ਸੁੱਖਾ ਦੁਨੇਕੇ ਦਾ ਗੁਰਗਾ ਹੈ , ਜੋ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਫਿਰੌਤੀਆਂ ਮੰਗਦਾ ਹੈ ਅਤੇ ਨਸ਼ੇ ਦੀ ਸਮੱਗਲਿੰਗ ਵੀ ਕਰਦਾ ਹੈ।
    ਪੁਲਿਸ ਦੇ ਸੂਤਰਾਂ ਅਨੁਸਾਰ ਪੁਲਿਸ ਜਿਲ੍ਹਾ ਬਰਨਾਲਾ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਸੀ.ਆਈ.ਏ. ਇੰਚਾਰਜ ਇੰਸਪੈਕਟਰ ਬਲਜੀਤ ਸਿੰਘ                                             ਦੀ ਅਗਵਾਈ ਵਿੱਚ ਹੀ ਪੁਲਿਸ ਨੇ ਸਾਲ 2017 ਵਿੱਚ ਦੋ ਜਣਿਆਂ ਤੋਂ 8 ਕਿਲੋ ਅਫੀਮ ਬਰਾਮਦ ਕੀਤੀ ਸੀ। ਇਸ ਸਬੰਧੀ ਥਾਣਾ ਭਦੌੜ ਵਿਖੇ ਕੇਸ ਦਰਜ਼ ਹੋਇਆ ਸੀ। ਹੁਣ ਵੀ 12 ਕਿਲੋ ਅਫੀਮ ਲੈ ਕੇ ਆਉਣ ਦੀ ਸੂਚਨਾ ਵੀ ਇੰਸਪੈਕਟਰ ਬਲਜੀਤ ਸਿੰਘ ਨੂੰ ਹੀ ਮਿਲੀ ਸੀ, ਜਿਸ ਨੂੰ ਅੱਗੇ ਵਧਾਉਂਦਿਆਂ ਥਾਣੇਦਾਰ ਟੇਕ ਚੰਦ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦੋ ਜਣਿਆਂ ਤੋਂ 12 ਕਿਲੋ ਅਫੀਮ ਦੀ ਬਰਾਮਦਗੀ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਵਰਨਣਯੋਗ ਹੈ ਕਿ ਐਨਡੀਪੀਐਸ ਐਕਟ 1985 ਵਿੱਚ ਬਣਿਆਂ ਹੈ, ਉਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਅਫੀਮ ਦੀ ਇੰਨੀਂ ਵੱਡੀ ਪਹਿਲੀ ਰਿਕਵਰੀ ਕਰਕੇ, ਨਵਾਂ ਰਿਕਾਰਡ ਕਾਇਮ ਕੀਤਾ ਹੈ। 
ਸੱਤੀ ਖਿਲਾਫ ਮੁਕੱਦਮਿਆਂ ਦੀ ਫਹਿਰਿਸ਼ਤ ਲੰਬੀ–
    ਸ੍ਰੀ ਮਲਿਕ ਨੇ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਉਰਫ ਸੱਤੀ ਖ਼ਿਲਾਫ਼ ਪਹਿਲਾਂ ਹੀ 17 ਮੁਕੱਦਮੇ ਦਰਜ ਹਨ, ਜਿੰਨ੍ਹਾਂ ਦੀ ਤਫਸ਼ੀਲ ਇਸ ਤਰਾਂ ਹੈ:–                                                 

Spread the love
Scroll to Top