ਗੳ ਚਾਰਾ ਸੇਵਾ ਦੀ ਇਕ ਹਜਾਰਵੀਂ ਟਰਾਲੀ ਨੂੰ ਵਿਧਾਇਕ ਕੋਹਲੀ ਨੇ ਰਵਾਨਾ ਕੀਤਾ: ਦੀਪਕ ਮਲਹੋਤਰਾ
ਪਟਿਆਲਾ 23 ਅਗਸਤ (ਰਾਜੇਸ਼ ਗੋਤਮ)
ਸ਼੍ਰੀ ਨਰਾਇਣ ਸੇਵਾ ਸੁਸਾਇਟੀ ਦੇ ਪ੍ਰਧਾਨ ਦੀਪਕ ਮਲਹੋਤਰਾ ਅਤੇ ਹੋਰ ਮੈਂਬਰਾ ਦੀ ਰਹਿਨੁਮਾਈ ਹੇਠ ਕੀਤੀ ਜਾ ਰਹੀ ਸੇਵਾ ਦੇ ਤਹਿਤ ਅੱਜ ਗੳ ਚਾਰਾ ਸੇਵਾ ਦੀ ਇਕ ਹਜਾਰਵੀਂ ਟਰਾਲੀ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹੋਰ ਮੈਂਬਰਾ ਨੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਕੋਹਲੀ ਨੇ ਕਿਹਾ ਕਿ ਸਮੁੱਚੇ ਪਟਿਆਲਾ ਲਈ ਬੜੇ ਹੀ ਮਾਣ ਵਾਲੀ ਗਲ ਹੈ ਦੀਪਕ ਮਲਹੋਤਰਾ ਅਤੇ ਉਨ੍ਹਾਂ ਦੀ ਸੁਸਾਇਟੀ ਵਲੋਂ ਇਨ੍ਹਾ ਬੇਜੁਬਾਨ ਜਾਨਵਰਾਂ ਲਈ ਚਾਰਾ, ਪੱਛੀਆਂ ਲਈ ਦਾਣਾ ਅਤੇ ਖਾਸਤੌਰ ਤੇ ਵਾਨਰ ਸੇਨਾ ਲਈ ਫਲ ਫਰੁਟ ਦਾ ਪ੍ਰਬੰਧ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਨ੍ਹਾਂ ਵਲੋਂ ਇਹ ਨਿਸ਼ਕਾਮ ਸੇਵਾ ਸਦਾ ਹੀ ਚਲਦੀ ਰਹੇਗੀ। ਇਸ ਮੌਕੇ ਦੀਪਕ ਮਲਹੋਤਰਾ ਨੇ ਵਿਧਾਇਕ ਕੋਹਲੀ ਸਮੇਤ ਆਏ ਹੋਏ ਮੈਂਬਰਾਂ ਅਤੇ ਪੱਤਵੰਤੇ ਸਜਣਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਕੇ.ਕੇ. ਸਹਿਗਲ, ਵਿਜੈ ਪੰਡਤ, ਵਿਨੋਦ ਢੁੰਡੀਆ, ਨਿਖੀਲ ਮਲਹੋਤਰਾ, ਡਾ. ਮਨਜੀਤ ਸਿੰਘ, ਪਰਮਜੀਤ ਸਿੰਘ ਪੰਮੀ ਬੇਦੀ, ਸੀ.ਏ ਸੰਜੈ ਗੋਇਲ, ਵਿਨੋਦ ਅਗਰਵਾਲ, ਗੋਪਾਲ ਭਾਟੀਆ, ਲੋਕੇਸ਼ ਕੁਕਰੇਜਾ, ਆਰ.ਸੀ. ਮਹਾਜਨ, ਸੀ.ਏ ਮੋਹਨ ਜੁਨੇਜਾ, ਕਾਲਾ ਭਾਜੀ, ਦੀਪਕ ਡਕਾਲਾ, ਹਸ਼ਪਾਲ ਸਿੰਘ, ਸੰਚਿਤ ਬਾਂਸਲ, ਸੰਦੀਪ ਬੰਧੂ ਤੋਂ ਇਲਾਵਾ ਜਨਹਿੱਤ ਸਮੰਤੀ ਦੇ ਪ੍ਰਧਾਨ ਵਿਨੋਦ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਲਾਇਨ ਕੱਲਬ ਸੈਂਟਰਲ ਤੋਂ ਕੁਲਭੁਸ਼ਨ ਸ਼ਰਮਾ ਅਤੇ ਟੀਮ, ਮੋਰਨੀ ਵਾਕਸ ਕੱਲਬ ਪਟਿਆਲਾ ਟੀਮ, ਜੌਲੀ ਬੈਡਮਿੰਟਨ ਕੱਲਬ ਟੀਮ ਹਾਜਰ ਸਨ। ਗੁਰਮੀਤ ਭਾਜੀ, ਜੱਗੀ ਸਵੀਟਸ ਵਲੋਂ 50 ਕਿਲੋ ਲੱਡੂਆਂ ਦੀ ਸੇਵਾ ਲਈ ਵਿਸ਼ੇਸ ਧੰਨਵਾਦ।
Pingback: ਗੳ ਚਾਰਾ ਸੇਵਾ ਦੀ ਇਕ ਹਜਾਰਵੀਂ ਟਰਾਲੀ ਨੂੰ ਵਿਧਾਇਕ ਕੋਹਲੀ ਨੇ ਰਵਾਨਾ ਕੀਤਾ: ਦੀਪਕ ਮਲਹੋਤਰਾ