ਚਾਰ ਗਰੁੱਪਾਂ ਦੇ ਠੇਕਿਆਂ ਤੋਂ 22 ਕਰੋੜ 66 ਲੱਖ ਰੁਪਏ ਮਾਲੀਆ ਹੋਵੇਗਾ ਪ੍ਰਾਪਤ

Spread the love

ਜ਼ਿਲਾ ਬਰਨਾਲਾ ਦੇ ਸ਼ਰਾਬ ਦੇ ਠੇਕਿਆਂ ਲਈ ਹੋਈ ਨਿਲਾਮੀ
* ਚਾਰ ਗਰੁੱਪਾਂ ਦੇ ਠੇਕਿਆਂ ਲਈ ਲਾਟਰੀ ਰਾਹੀਂ ਕੱਢੇ ਗਏ ਡਰਾਅ
* ਰਹਿੰਦੇ ਗਰੁੱਪਾਂ ਲਈ 21 ਮਾਰਚ ਤੱਕ ਅਰਜ਼ੀਆਂ ਮੰਗੀਆਂ

ਬਰਨਾਲਾ,
 ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਅਧੀਨ ਜ਼ਿਲਾ ਬਰਨਾਲਾ ਨਾਲ ਸਬੰਧਤ ਠੇਕਿਆਂ ਦੀ ਨਿਲਾਮੀ ਅੱਜ ਸਥਾਨਕ ‘ਗਰੇਵਾਲ ਰਿਜ਼ੋਰਟਸ’ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ (ਡਰਾਅ ਆਫ ਅਲਾਟਸ ਦੇ ਬਤੌਰ ਆਬਜ਼ਰਵਰ), ਐਸਪੀ ਰੁਪਿੰਦਰ ਭਾਰਦਵਾਜ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਸ਼ੁਸਮਾ ਕੁਮਾਰੀ (ਡਰਾਅ ਆਫ ਲਾਟਸ ਦੇ ਬਤੌਰ ਆਬਜ਼ਰਵਰ) ਦੀ ਅਗਵਾਈ ਵਿੱਚ ਹੋਈ। ਇਸ ਮੌਕੇ  ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਜਸਕਰਨ ਸਿੰਘ ਬਰਾੜ ਤੇ ਆਬਕਾਰੀ ਤੇ ਕਰ ਅਫ਼ਸਰ ਨਰਿੰਦਰ ਕੁਮਾਰ ਵੀ ਮੌਜੂਦ ਰਹੇ ਤੇ ਸਟੇਜ ਦੀ ਕਾਰਵਾਈ ਸੁਪਰਡੈਂਟ ਨਛੱਤਰ ਸਿੰਘ ਭਾਈਰੂਪਾ ਵੱਲੋਂ ਨਿਭਾਈ ਗਈ।
ਇਸ ਮੌਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਾਲ 2019-20 ਦੀ ਆਬਕਾਰੀ ਨੀਤੀ ਅਨੁਸਾਰ ਤਹਿਤ  (ਜੋ ਕਿ ਗਰੁੱਪ ਮਿਨੀਮਮ ਗਰਾਂਟਿਡ ਰੈਵੀਨਿਊ ਤੋਂ 12 ਫੀਸਦੀ ਵੱਧ ਮਾਲੀਆ ਸਰਕਾਰ ਨੂੰ ਦਿੰਦੇ ਹਨ), ਨੂੰ ਵਿੱਤੀ ਸਾਲ 2020-21 ਲਈ ਰੀਨਿਊ ਦੀ ਆਪਸ਼ਨ ਦਿੱਤੀ ਗਈ ਸੀ। ਜ਼ਿਲਾ ਬਰਨਾਲਾ ਦੇ 9 ਗਰੁੱਪਾਂ ’ਤੇ ਲਾਇਸੈਂਸੀਆਂ ਵੱਲੋਂ 12 ਪ੍ਰਤੀਸ਼ਤ ਵੱਧ ਮਾਲੀਆ ਵਧਾ ਕੇ ਰੀਨਿੳੂ ਦੀ ਆਪਸ਼ਨ ਨੂੰ ਅਪਣਾਇਆ ਗਿਆ ਹੈ, ਜਿਨਾਂ ਦਾ ਮਾਲੀਆ 54 ਕਰੋੜ 32 ਲੱਖ ਰੁਪਏ ਬਣਦਾ ਹੈ ਅਤੇ ਬਾਕੀ ਰਹਿੰਦੇ 8 ਗਰੁੱਪਾਂ ਲਈ ਸਾਲ 2020-21 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚੋਂ ਚਾਰ ਗਰੁੱਪਾਂ ’ਤੇ  115 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਉਨਾਂ ਦੱਸਿਆ ਕਿ ਇਨਾਂ ਚਾਰ ਗਰੁੱਪਾਂ ਦੇ ਲਾਟਰੀ ਰਾਹੀਂ ਡਰਾਅ ਅੱਜ ਕੱਢੇ ਗਏ, ਜਿਨਾਂ ਤੋਂ 22 ਕਰੋੜ 66 ਲੱਖ ਰੁਪਏ ਮਾਲੀਆ ਪ੍ਰਾਪਤ ਹੋਵੇਗਾ, ਜਦੋਂਕਿ ਇਨਾਂ 115 ਅਰਜ਼ੀਆਂ ਦਾ ਮਾਲੀਆ 7 ਲੱਖ 59 ਹਜ਼ਾਰ ਰੁਪਏ ਬਣਦਾ ਹੈ।
ਉਨਾਂ ਦੱਸਿਆ ਕਿ ਬਾਕੀ ਰਹਿੰਦੇ 4 ਗਰੁੱਪਾਂ ਲਈ  21 ਮਾਰਚ ਤੱਕ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਵਿਖੇ 12 ਵਜੇ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ, ਜਿਸ ਦਾ ਡਰਾਅ ਉਸੇ ਦਿਨ 21 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਬਰਨਾਲਾ ਵਿਖੇ ਹੀ ਕੱਢਿਆ ਜਾਵੇਗਾ, ਜਿਸ ਦਾ ਮਾਲੀਆ 25 ਕਰੋੜ 53 ਲੱਖ ਰੁਪਏ ਹੈ।


Spread the love
Scroll to Top