ਚੋਰਾਂ ਤੇ ਕਸਿਆ ਸ਼ਿਕੰਜ਼ਾ-ਚੋਰੀ ਦੇ ਵਹੀਕਲਾਂ ਸਣੇ 2 ਚੋਰ ਕਾਬੂ

Spread the love

[embedyt] https://www.youtube.com/watch?v=JJL1jmYjHwI[/embedyt]ਰਘਵੀਰ ਹੈਪੀ, ਬਰਨਾਲਾ 11 ਜਨਵਰੀ 2023 
     ਕਈ ਦਿਨਾਂ ਤੋਂ ਚੋਰੀ ਦੀਆਂ ਉੱਪਰਥਲੀ ਹੋ ਰਹੀਆਂ ਵਾਰਦਾਤਾਂ ਤੋਂ ਖੌਫਜਦਾ ਸ਼ਹਿਰੀਆਂ ਨੂੰ ਅੱਜ ਉਦੋਂ ਵੱਡੀ ਰਾਹਤ ਮਿਲੀ, ਜਦੋਂ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲ/ਸਕੂਟਰੀਆਂ ਸਣੇ ਦੋ ਚੋਰਾਂ ਮਨਦੀਪ ਸਿੰਘ ਅਤੇ ਰੇਸ਼ਮ ਸਿੰਘ ਨੂੰ ਦਬੋਚ ਲਿਆ। ਜਦੋਂਕਿ ਗ੍ਰਿਫਤਾਰ ਚੋਰਾਂ ਦੇ ਦੋ ਹੋਰ ਸਾਥੀਆਂ ਨੂੰ ਫੜ੍ਹਨ ਲਈ, ਪੁਲਿਸ ਨੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ (ਸਬ ਡਵੀਜਨ) ਬਰਨਾਲਾ ਨੇ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ IPS ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਅਤੇ ਸ੍ਰੀ ਰਮਨੀਸ ਚੌਧਰੀ SP (D) ਸਾਹਿਬ ਬਰਨਾਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ INSP ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ । ਬਰਨਾਲਾ ਦੀ ਟੀਮ ਨੇ ਮੁਖਬਰੀ ਦੇ ਅਧਾਰ ਤੇ ਦੋ ਵਿਅਕਤੀਆ ਮਨਦੀਪ ਸਿੰਘ ਮਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਸੰਘੇੜਾ ਅਤੇ ਜਗਤਾਰ ਸਿੰਘ ਉਰਫ ਸੋਨੀ, ਕੁੱਬੜਵਾਲੀਆ ਖਿਲਾਫ ਮੁਕੱਦਮਾ ਨੰਬਰ 10 ਮਿਤੀ 6.01.2023 ਅ/ਧ 379 IPC ਥਾਣਾ ਸਿਟੀ ਬਰਨਾਲਾ ਦਰਜ ਕੀਤਾ ।                                                      ਪੁਲਿਸ ਨੇ ਦੋਸ਼ੀ ਮਨਦੀਪ ਸਿੰਘ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਅਤੇ ਮਨਦੀਪ ਸਿੰਘ ਨੇ ਦੌਰਾਨੇ ਪੁਲਿਸ ਰਿਮਾਂਡ ਪੁੱਛਗਿੱਛ ਪਰ ਦੱਸਿਆ ਕਿ ਚੋਰੀ ਦੀਆਂ ਵਾਰਦਾਤਾ ਵਿੱਚ ਉਹਨਾਂ ਨਾਲ ਰੇਸਮ ਸਿੰਘ ਉਰਫ ਕਾਲੂ ਪੁੱਤਰ ਸੰਭੂ ਸਿੰਘ ਅਤੇ ਦੀਵਾਨਾ ਸਿੰਘ ਪੁੱਤਰ ਤੇਜਾ ਸਿੰਘ ਵਾਸੀਆਨ ਨੰਦੀ ਬਸਤੀ ਢਿੱਲਵਾ ਵੀ ਸ਼ਾਮਿਲ ਹਨ ।
   ਕੇਸ ਵਿੱਚ ਉਪਰੋਕਤ ਦੋਨੋਂ ਵਿਅਕਤੀਆਂ ਨੂੰ ਵੀ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਦੋਸੀ ਰੇਸ਼ਮ ਸਿੰਘ ਉਰਫ ਕਾਲੂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਪਾਸੋਂ ਡੂੰਘਾਈ ਨਾਲ ਕੀਤੀ ਗਈ ਪੁਛੱਗਿੱਛ ਦੌਰਾਨ ਦੋਨੋ ਵਿਅਕਤੀਆ ਪਾਸੋ ਬਰਨਾਲਾ ਸ਼ਹਿਰ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸੱਤ ਮੋਟਰਸਾਈਕਲ ਅਤੇ ਦੋ ਸਕੂਟਰੀਆ ਬਰਾਮਦ ਕੀਤੇ ਗਏ। ਮੁਕੱਦਮੇ ਵਿੱਚ ਦੋਸ਼ੀਆਨ ਜਗਤਾਰ ਸਿੰਘ ਉਰਫ ਸੋਨੀ ਕੁੰਬੜਵਾਲੀਆ ਅਤੇ ਦੀਵਾਨਾ ਸਿੰਘ ਵਾਸੀ ਢਿੱਲਵਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।ਮੁਕੱਦਮਾ ਦੀ ਤਫਤੀਸ਼ ASI ਪਰਦੀਪ ਕੁਮਾਰ ਵੱਲੋਂ ਅਮਲ ਵਿੱਚ ਲਿਆਦੀ ਜਾ ਰਹੀ ਹੈ। ਡੀਐਸਪੀ ਬੈਂਸ ਨੇ ਕਿਹਾ ਕਿ ਦੋਸੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਜਿੰਨਾਂ ਪਾਸੋਂ ਹੋਰ ਵੀ ਬਰਾਮਦਗੀ ਹੋ ਸਕਦੀ ਹੈ। ਉਨਾਂ ਦੱਸਿਆ ਕਿ ਦੋਸੀਆਂ ਖਿਲਾਫ ਪਹਿਲਾ ਵੀ ਕਈ ਮੁਕੱਦਮੇ ਦਰਜ ਰਜਿਸਟਰ ਹਨ।                                 
ਦੋਸ਼ੀਆਂ ਖਿਲਾਫ ਦਰਜ਼ ਹੋਰ ਮੁਕੱਦਮਿਆਂ ਦਾ ਵੇਰਵਾ,
ਮਨਦੀਪ ਸਿੰਘ ਮਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਸੰਘੇੜਾ ਖਿਲਾਫ ਦਰਜ ਮੁਕੱਦਮੇ 
1. ਮੁਕੱਦਮਾ ਨੰਬਰ 367 ਮਿਤੀ 10-09-2019 ਅ/ਧ 379 IPC ਥਾਣਾ ਸਿਟੀ ਬਰਨਾਲਾ 2. ਮੁਕੱਦਮਾ ਨੰਬਰ 12 ਮਿਤੀ 27-03-2019 ਅ/ਧ 411, 489, 379, 489 IPC PS GRP ਸੰਗਰੂਰ 3. ਮੁਕੱਦਮਾ ਨੰਬਰ 60 ਮਿਤੀ 08-08-2019 ਅ/ਧ 489, 411, 201, 34IPC ਥਾਣਾ GRP ਸੰਗਰੂਰ 4. ਮੁਕੱਦਮਾ ਨੰਬਰ 115 ਮਿਤੀ 10-03-2021 ਅ/ਧ 379-3, 323, 34 IPC ਥਾਣਾ ਸਿਟੀ ਬਰਨਾਲਾ
ਰੇਸ਼ਮ ਸਿੰਘ ਉਰਫ ਕਾਲੂ ਪੁੱਤਰ ਸੰਭੂ ਸਿੰਘ ਵਾਸੀ ਨੰਦੀ ਬਸਤੀ ਢਿੱਲਵਾ ਖਿਲਾਫ ਦਰਜ ਮੁਕੱਦਮੇ 
ਮੁਕੱਦਮਾ ਨੰਬਰ 379 ਮਿਤੀ 28-08-2022 ਅ/ਧ 379,411 IPC ਥਾਣਾ ਸਿਟੀ ਬਰਨਾਲਾ
ਬਰਾਮਦ ਕੀਤੇ ਮੋਟਰਸਾਈਕਲ = 07 ਬਰਾਮਦ ਕੀਤੀਆ ਸਕੂਟਰੀਆ= 02

Spread the love
Scroll to Top