ਜਲੰਧਰ ਚੋਣ, ਆਖਿਰ ਪਲਟ ਗਈ ਬਾਜੀ! ਜਿੱਤ ਵੱਲ ਵੱਧਦੇ ਕਦਮ

Spread the love

ਬੇਅੰਤ ਸਿੰਘ ਬਾਜਵਾ, ਜਲੰਧਰ 13 ਮਈ 2023 

    ਲੰਬੇ ਅਰਸੇ ਤੋਂ ਕਾਂਗਰਸ ਪਾਰਟੀ ਦਾ ਗੜ੍ਹ ਸਮਝੇ ਜਾ ਰਹੇ ਜਲੰਧਰ ਲੋਕ ਸਭਾ ਹਲਕੇ ਵਿੱਚ ਵੱਡਾ ਉਲਟ ਫੇਰ ਹੋ ਗਿਆ ਹੈ। ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਮੁਕਾਬਲੇ ਵਿੱਚ ਕਾਫੀ ਪਛੜ ਗਏ ਹਨ । ਐਨ ਚੋਣ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਣ ਵਾਲੇ ਸੁਸ਼ੀਲ ਰਿੰਕੂ ਨੇ ਜਲੰਧਰ ਲੋਕ ਸਭਾ ਹਲਕੇ ਅੰਦਰ ਇੱਕ ਨਵਾਂ ਇਤਹਾਸ ਸਿਰਜ ਦਿੱਤਾ ਹੈ। ਹੁਣ ਤੱਕ ਸੁਸ਼ੀਲ ਕੁਮਾਰ ਰਿੰਕੂ ਨੇ ਆਪਣੀ ਨੇੜੇ ਦੀ ਵਿਰੋਧੀ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 57 ਹਜਾਰ 972 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ ਹੈ। ਬੇਸ਼ੱਕ ਚੋਣ ਨਤੀਜੇ ਦਾ ਐਲਾਨ ਹੋਣਾ ਹਾਲੇ ਬਾਕੀ ਹੈ, ਫਿਰ ਵੀ ਹੁਣ ਰੁਝਾਨਾਂ ਵਿੱਚ ਵੱਡਾ ਉਲਟਫੇਰ ਜਾਂ ਚਮਤਕਾਰ ਹੋਣ ਦੀਆਂ ਕਾਂਗਰਸੀ ਆਗੂਆਂ ਦੀਆਂ ਉਮੀਦਾਂ ਵੀ ਹੁਣ ਮੱਧਮ ਹੀ ਪੈ ਗਈਆਂ ਹਨ। ਆਪ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਹੁਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਿਕ 2 ਲੱਖ 98 ਹਜ਼ਾਰ 401 , ਕਾਂਗਰਸੀ ਉਮੀਦਵਾਰ ਚੌਧਰੀ ਨੂੰ 239971 , ਅਕਾਲੀ ਬਸਪਾ ਉਮੀਦਵਾਰ ਡਾਕਟਰ ਸੁਖਵਿੰਦਰ ਸੁੱਖੀ ਨੂੰ 156392 ਅਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ133559ਅਤੇ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੇ ਜੇਤੂ ਜਰਨੈਲ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ 20123 ਵੋਟਾਂ ਪ੍ਰਾਪਤ ਹੋਈਆਂ ਹਨ। ਜਦੋਂਕਿ 6581 ਵੋਟਰਾਂ ਨੇ ਨੋਟਾ ਦਾ ਬਟਨ ਵੀ ਦੱਬਿਆ ਹੈ। 8 ਲੱਖ 76 ਹਜ਼ਾਰ 568 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। 

ਤਾਜ਼ਾ ਰੁਝਾਨ ਇਸ ਪ੍ਰਕਾਰ ਹੈ:-


Spread the love
Scroll to Top