ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆ ਨੇ ‘‘ ਯੈਲੋ ਬੈਲਟ ਅਵਾਰਡ ” ਮੁਕਾਬਲੇ ਵਿੱਚ ਲਿਆ ਵੱਧ – ਚੜ ਕੇ ਲਿਆ ਹਿੱਸਾ
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ।ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ਉਸਨੂੰ ਨਿਖਾਰਣ ਲਈ ਵੱਖ – ਵੱਖ ਸਮੇ ਉਪਰ ਵੱਖ – ਵੱਖ ਗਤੀਵਿਧੀਆ / ਮੁਕਾਬਲਿਆਂ ਦਾ ਅਯੋਜਨ ਕਰਦਾ ਆ ਰਿਹਾ ਹੈ । ਇਸੇ ਸਿਲਸਿਲੇ ਨੂੰ ਅਗਾਹ ਵਧਾਉਂਦੇ ਹੋਏ ਅੱਜ ਸਕੂਲ ਕੈਂਪਸ ਵਿੱਚ ‘ ਯਲ ਬੈਲਟ ਅਵਾਰਡ ‘ ਮੁਕਾਬਲੇ ਦਾ ਅਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ ਵਿਦਿਆਰਥੀਆਂ ਖਾਸ ਕਰ ਲੜਕੀਆਂ ਨੂੰ ਸੈਲਫ ਡਿਫੈਂਸ ਦੇ ਗੁਣ ਸਿਖਾਉਣਾ ਰਿਹਾ । ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ 28 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਅਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਬੈਲਟ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਅੱਜ ਦੇ ਸਮਾਜ ਵਿੱਚ ਪੜਾਈ ਦੇ ਨਾਲ – ਨਾਲ ਵਿਦਿਆਰਥੀਆਂ ਨੂੰ ਖਾਸਕਰ ਲੜਕੀਆਂ ਨੂੰ ਸੈਲਫਡਿਫੈਂਸ ਦੀ ਟਰੇਨਿੰਗ ਲੈਣਾ ਦੇਣਾ ਬਹੁਤ ਜਰੂਰੀ ਹੈ । ਇਹੀ ਕਾਰਨ ਹੈਕਿ ਸਕੂਲ ਵਿੱਚ ਇਸ ਮੁਕਾਬਲੇ ਦਾ ਅਯੋਜਨ ਕੀਤਾ ਗਿਆ ਤਾਂ ਜੋ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦੇਖ ਹੋਰ ਵੀ ਵਿਦਿਆਰਥੀਆਂ ਪ੍ਰੋਤਸਾਹਿਤ ਹੋ ਸਕਣ ਅਤੇ ਸੇਲਫਡਿਫੈਂਸ ਦੀ ਇਸ ਕਲਾ ਨੂੰ ਸਿੱਖਣ । ਉਹਨਾ ਨੇ ਕਿਹਾ ਕਿ ਬੱਚਿਆਂ ਦੇ ਮਾਤਾ – ਪਿਤਾ ਨੂੰ ਵੀ ਬੱਚਿਆ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਅੰਤ ਵਿੱਚ ਇਸ ਮੁਕਾਬਲੇ ਵਿੱਚੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਉਹਨਾਂ ਦਾ ਬੋਲਟ ਅਤੇ ਸਰਟੀਫਿਕੋਟਸ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾ ਡਾਇਰੈਕਟਰ ਸ੍ਰੀ ਸਿਵ ਸਿੰਗਲਾ , ਪ੍ਰਿੰਸੀਪਲ ਡਾ . ਸਰੂਤੀ ਸ਼ਰਮਾ , ਉਪ – ਪ੍ਰਿੰਸੀਪਲ ਸਾਲਿਨੀ ਕੌਸ਼ਲ , ਅਕਾਦਮਿਕ ਕੋ – ਆਰਡੀਨੇਟਰ ਪੂਜਾ ਮਹਿਰਾ , ਕੋਚ ਜਗਸੀਰ ਕੁਮਾਰ ਵਰਮਾ , ਡੀ.ਪੀ . ਹਰਜੀਤ ਸਿੰਘ ਸੁਖਦੇਵ ਸਿੰਘ ਤੇ ਹੋਰ ਟੀਚਰ ਸਾਹਿਬਾਨ ਵੀ ਹਾਜਰ ਸਨ।