ਟੰਡਨ ਸਕੂਲ ਦੇ ਬੱਚਿਆਂ ਨੇ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤੇ 8 ਗੋਲਡ ਮੈਡਲ

Spread the love

ਟੰਡਨ ਸਕੂਲ ਦੇ ਬੱਚਿਆਂ ਨੇ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲ੍ਡ ਮੈਡਲ ਜਿੱਤਕੇ ਕੀਤਾ ਸਕੂਲ ਅਤੇ ਸ਼ਹਿਰ ਨਾਮ ਰੋਸ਼ਨ 

ਸੋਨੀ ਪਨੇਸਰ , ਬਰਨਾਲਾ 29 ਮਈ 2023      

       ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ 7ਵੀਂ ਇੰਟਰ ਸਕੂਲ ਸਟੇਟ ਕਰਾਟੇ ਚੈਂਪੀਅਨ ਸ਼ਿਪ ਵਿੱਚ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹ ਚੈਂਪੀਅਨ ਸ਼ਿਪ ਕਰਾਟੇ ਐਸੋਸੀਏਸ਼ਨ ਬਠਿੰਡਾ ਰਜਿ. ਵਲੋਂ ਕਰਵਾਈ ਗਈ । ਇਸ ਚੈਂਪੀਅਨ ਸ਼ਿਪ ਵਿੱਚ 200 ਬੱਚਿਆਂ ਨੇ ਭਾਗ ਲਿਆ। ਇਸ ਚੈਂਪੀਅਨ ਸ਼ਿਪ , ਮਾਨਸਾ , ਸੰਗਰੂਰ , ਬਰਨਾਲਾ , ਬਠਿੰਡਾ , ਮਾਲੇਰਕੋਟਲਾ , ਲੁਧਿਆਣਾ , ਸ਼੍ਰੀ ਮੁਕਤਸਰ ਸਾਹਿਬ , ਫਾਜ਼ਿਲਕਾ , ਜਲੰਧਰ ਅਤੇ ਮੋਗਾ ਦੀਆਂ ਟੀਮਾਂ ਨੇ ਭਾਗ ਲਿਆ। ਬੱਚਿਆਂ ਦੇ ਵਜ਼ਨ ਅਤੇ ਉਮਰ ਦੇ ਹਿਸਾਬ ਨਾਲ ਕਈ ਰਾਉਂਡ ਕਰਵਾਏ ਗਏ। ਜਿਸ ਵਿਚ ਟੰਡਨ ਇੰਟਰਨੈਸ਼ਨਲ ਸਕੂਲ ਦੇ 8 ਬੱਚਿਆਂ ਨੇ ਗੋਲ੍ਡ ਮੈਡਲ , 12 ਬੱਚਿਆਂ ਨੇ ਸਿਲਵਰ ਮੈਡਲ , 10 ਬੱਚਿਆਂ ਨੇ ਬਰੌਂਜ਼ ਮੈਡਲ ਜਿੱਤਕੇ ਸਕੂਲ ਦਾ ਨਾਮ ਜਿਲ੍ਹੇ ਵਿਚ ਰੋਸ਼ਨ ਕੀਤਾ। ਜੇਤੂ ਬੱਚਿਆਂ ਨੂੰ ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਬਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਬੱਚਿਆਂ ਤੇ ਗਰਵ ਹੈ। ਸਿੰਗਲਾ ਜੀ ਨੇ ਇਸ ਜਿੱਤ ਦਾ ਸੇਹਰਾ ਸਕੂਲ ਦੇ ਕਰਾਟੇ ਕੋਚ ਸ਼੍ਰੀ ਜਗਸੀਰ ਕੁਮਾਰ ਵਰਮਾ ਨੂੰ ਦਿਤਾ ਨਾਲ ਹੀ ਕਿਹਾ ਕਿ ਉਹਨਾਂ ਦੀ ਮੇਹਨਤ ਸਦਕਾ ਹੀ ਬੱਚੇ ਇਸ ਮੁਕਾਮ ਉਪਰ ਪਹੁੰਚੇ ਹਨ।                                     ਸਕੂਲ ਦੀ ਪ੍ਰਿਸੀਪਲ ਡਾਕਟਰ ਸ਼ੁਰੂਤੀ ਸ਼ਰਮਾ ਅਤੇ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਬਧਾਈ ਦਿੰਦੇ ਕਿਹਾ ਕਿ ਸਾਨੂੰ ਖੁਸ਼ੀ ਕਿ ਸਾਡੇ ਬੱਚੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਅੱਜ ਪੰਜਾਬ ਵਿਚ ਖੇਡਾਂ ਪ੍ਰਤੀ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ। ਟੰਡਨ ਸਕੂਲ ਖੇਡਾਂ ਲਈ ਬੱਚਿਆਂ ਨੂੰ ਪੂਰੀ ਤਰਾਂ ਜਾਗਰੂਕ ਕਰ ਰਿਹਾ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸ਼ੀ ਚੰਗੀ ਪੜ੍ਹਾਈ ਦੇ ਨਾਲ- ਨਾਲ ਵੱਧ ਤੋਂ ਵੱਧ ਖੇਡਾਂ ਬੱਚਿਆਂ ਨੂੰ ਦੇਈਏ ਨਾਲ ਹੀ ਤਜਰਵੇ ਕਾਰ ਕੋਚ ਵੀ ਦੇਈਏ ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ ਅਤੇ ਨਾਲ ਹੀ ਅਪਣੇ ਦੇਸ਼ ਦਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ ਨਾਲ ਹੀ ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ।


Spread the love
Scroll to Top