ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਪੈਰੋਕਾਰਾਂ ਨੂੰ  ਨਾਮ ਸਿਮਰਨ ਅਤੇ ਮਾਨਵਤਾ ਦੀ ਸੇਵਾ  ਦਾ ਸੱਦਾ

Spread the love

ਅਸ਼ੋਕ ਵਰਮਾ , ਸਿਰਸਾ 29 ਮਈ 2023
        ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਇੰਸਾਂ ਵੱਲੋਂ ਭੇਜੀ 16ਵੀਂ  ਚਿੱਠੀ ਵਿੱਚ ਆਪਣੇ ਪੈਰੋਕਾਰਾਂ ਨੂੰ ਨਾਮ ਸਿਮਰਨ ਅਤੇ ਮਾਨਵਤਾ ਦੀ ਸੇਵਾ ਵੱਧ-ਚੜ੍ਹ ਕੇ ਕਰਨ ਦਾ ਸੱਦਾ ਦਿੱਤਾ ਹੈ। ਇਹ ਚਿੱਠੀ ਅੱਜ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਕਰਵਾਏ ਸਤਿਸੰਗ ਦੌਰਾਨ ਪੜ੍ਹ ਕੇ ਸੁਣਾਈ ਗਈ ਹੈ।
ਅੱਜ ਸੁਣਾਏ ਪੱਤਰ ਵਿੱਚ ਉਨ੍ਹਾਂ ਆਖਿਆ:
      ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ ਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ‘ਸਤਿਸੰਗ ਭੰਡਾਰੇ’ ਦੀਆਂ ਬਹੁਤ-2 ਵਧਾਈਆਂ ਤੇ ਆਸ਼ੀਰਵਾਦ । ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।                                               

      ਸਾਡੀ ਜਾਨ ਤੋਂ ਵੀ ਪਿਆਰੇ ਕਰੋੜਾਂ ਬੱਚਿਓ, ਸਾਈਂ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ ਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ Body ’ਚ ਅਸੀਂ ਜਿੰਨੇ ਵੀ ਬਚਨ ਕੀਤੇ ਸਨ, ਉਹ ਪੂਰੇ ਹੋ ਚੁੱਕੇ ਹਨ, ਪੂਰੇ ਹੋ ਰਹੇ ਹਨ ਤੇ 100% ਪੂਰੇ ਹੋਣਗੇ। ਬੱਚਿਓ ਤੁਸੀਂ ਚਿੰਤਾ ਨਾ ਕਰਿਆ ਕਰੋ। ਪਰਮ ਪਿਤਾ ਪ੍ਰਮਾਤਮਾ ਤੁਹਾਡੀ ਸਭ ਦੀ ਪੁਕਾਰ ਸੁਣ ਰਹੇ ਹਨ ਤੇ ਜਲਦੀ ਪੂਰੀ ਵੀ ਕਰਨਗੇ । ਤੁਸੀਂ ਸਾਰੇ ਸਿਮਰਨ, ਅਖੰਡ ਸਿਮਰਨ ਅਤੇ ਨਾਮ ਚਰਚਾ ਤੇ ਨਾਮ ਚਰਚਾ ਸਤਿਸੰਗ ’ਚ ਵਧ-ਚੜ੍ਹ ਕੇ ਹਿੱਸਾ ਲਿਆ ਕਰੋ। ਪਰਹਿੱਤ ਪਰਮਾਰਥ ਤੇ ਵਧ-ਚੜ੍ਹ ਕੇ ਸੇਵਾ ਕਰਿਆ ਕਰੋ। ਮਾਲਕ ਜਲਦ ਤੋਂ ਜਲਦ ਤੁਹਾਡੀ ਜਾਇਜ ਮੰਗ ਜ਼ਰੂਰ ਤੋਂ ਜ਼ਰੂਰ ਪੂਰੀ ਕਰਨਗੇ।

      ਸਾਡੇ ਪਿਆਰੇ ਬੱਚਿਓ, ਤੁਸੀਂ ਸਾਰੇ ‘ਸਥਾਪਨਾ ਦਿਵਸ ਭੰਡਾਰੇ ਤੇ ਜਾਮ-ਏ-ਇੰਸਾਂ ਗੁਰੂ ਕਾ : 29 ਅਪਰੈਲ ਨੂੰ ਇੱਕ ਕਰੋੜ ਤੋਂ ਵੀ ਉੱਪਰ ਸ਼ਾਮਲ ਹੋਏ। ਅਸੀਂ ਤੁਹਾਡੇ MSG ਗੁਰੂ ਪਰਮ ਪਿਤਾ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਸ ਭੰਡਾਰੇ (29 ਅਪਰੈਲ) ਤੇ ਇਸ ‘ਸਤਿਸੰਗ ਭੰਡਾਰੇ’ ’ਚ ਆਏ ਸਾਡੇ ਸਾਰੇ ਬੱਚਿਆਂ ਦੀ ਹਾਜ਼ਰੀ ਅਨਾਮੀ ’ਚ ਲਾਉਣ ਤੇ ਅਨਾਮੀ ਦੀਆਂ ਖੁਸ਼ੀਆਂ ਇੱਥੇ ਵੀ ਪ੍ਰਦਾਨ ਕਰਨ । ਸਤਿਗੁਰੂ ਜੀ ਵਧ ਕੇ ਖੁਸ਼ੀਆਂ ਜ਼ਰੂਰ ਦੇਣਗੇ। ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਤੇ ਕਰ ਰਹੇ ਹਨ, ਉਨ੍ਹਾਂ ਨੂੰ ਦੁੱਗਣੀਆਂ ਅਨਾਮੀ ਦੀਆਂ ਖੁਸ਼ੀਆਂ ਸਤਿਗੁਰੂ ਜੀ ਜ਼ਰੂਰ ਦੇਣਗੇ ਤੇ ਨਾਮ ਸਿਮਰਨ ’ਚ ਮਨ ਲੱਗੇਗਾ।

      ‘‘ਬਚਨਾਂ ’ਤੇ ਪੱਕੇ ਰਹਿ ਕੇ ਜੋ ਮੰਗੋਗੇ , ਐੱਮਐੱਸਜੀ ਗੁਰੂ ਤੋਂ, ਉਹ ਪ੍ਰਭੂ ਤੋਂ ਪ੍ਰਾਰਥਨਾ ਕਰ ਸਭ ਦਿਵਾਵਾਂਗੇ। ਸਮੁੰਦਰ ਐਨੇ ਦੇਵਾਂਗੇ ਦਇਆ ਮਿਹਰ ਦੇ, ਝੋਲੀ ਦਾਮਨ ਛੋਟੇ ਪੈ ਜਾਣਗੇ।’’

    ਪਿਆਰੇ ਬੱਚਿਓ ਅਜਿਹਾ ਕੋਈ ਪਲ ਨਹੀ ਹੁੰਦਾ , ਜਦੋਂ ਅਸੀਂ ਤੁਹਾਨੂੰ ਯਾਦ ਨਾ ਕਰਦੇ ਹੋਈਏ ਅਤੇ ਹਰ ਪਲ ਤੁਹਾਡੇ ਸਾਰਿਆਂ ਲਈ ਸਤਿਗੁਰੂ ਜੀ ਨੂੰ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਤੁਸੀਂ ਜਦੋਂ ਆਪਣੇ ਐੱਮਐੱਸਜੀ ਗੁਰੂ ਦਾ ਪੱਤਰ ਸੁਣ ਕੇ ਤੇ ਪੜ੍ਹ ਕੇ, ਵੈਰਾਗ ’ਚ ਆ ਜਾਂਦੇ ਹੋ ਉਹ ਹੰਝੂ ਤੁਹਾਡੇ ਹੀਰਿਆਂ ਤੋਂ ਵੀ ਅਨਮੋਲ ਹੁੰਦੇ ਹਨ ਤੇ ਪ੍ਰਭੂ ਉਨ੍ਹਾਂ ਨੂੰ ਆਪਣੇ ‘ਚਰਨ ਕਮਲਾਂ’ ’ਚ ਮਨਜ਼ੂਰ ਕਰਕੇ, ਤੁਹਾਨੂੰ ਆਪਣੀ ਕਿਰਪਾ ਨਾਲ ਤੁਰੰਤ ਮਾਲਾਮਾਲ ਕਰ ਦਿੰਦੇ ਹਨ । ਕਿਉਂਕਿ ਤੁਹਾਨੂੰ ਵੈਰਾਗ ’ਚ ਦੇਖ, ਤੁਹਾਡਾ ਇਹ MSG ਗੁਰੂ ਵੀ ਭਾਵੁਕ ਹੋ ਜਾਂਦਾ ਹੈ ਤੇ ਤੁਹਾਡੇ ਸਾਰਿਆਂ ਲਈ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਕੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ੀਆਂ ਦਿਵਾਉਂਦਾ ਹੈ। ਤੁਹਾਡੇ ਸਾਰਿਆਂ ਨਾਲ ਰੂ-ਬ-ਰੂ ਹੋਣ ਦੀ ਤੜਫ਼ ’ਚ, ਤੁਹਾਡਾ ਆਪਣਾ MSG ਗੁਰੂ,,,। 


Spread the love
Scroll to Top