‘ਤੇ ਕਹਿੰਦੇ ਇਹ ਚੋਰੀ ਪੁਲਿਸ ਨੇ ਨਹੀਂ ਕਰਵਾਈ ,ਪਰ ਚੋਰ ਜਰੂਰ ਫੜ੍ਹ ਲਿਆ

Spread the love

[embedyt] https://www.youtube.com/watch?v=INi28jGMx4s[/embedyt]ਹਰਿੰਦਰ ਨਿੱਕਾ , ਬਰਨਾਲਾ 29 ਜੂਨ 2023

    ਲੰਘੇ ਐਤਵਾਰ-ਸੋਮਵਾਰ ਦੀ ਅੱਧੀ ਕੁ ਰਾਤ ਦੇ ਸਮੇਂ ਸ਼ਹਿਰ ਦੇ ਕੇ.ਸੀ. ਰੋਡ ਤੇ ਸਥਿਤ ਨਿਰੰਕਾਰੀ ਭਵਨ ਦੇ ਸਾਹਮਣੇ ਇੱਕ ਜੂਸ ਦੀ ਦੁਕਾਨ ਤੋਂ ਹੋਈ ਚੋਰੀ ਵਿੱਚ ਪੁਲਿਸ ਦੇ ਪੀਸੀਆਰ ਮੁਲਾਜਮਾਂ ਦਾ ਕੋਈ ਰੋਲ ਨਹੀਂ ਹੈ। ਪੁਲਿਸ ਦੀ ਤਰਫੋਂ ਇਹ ਸਫਾਈ ਸਬ ਡਿਵੀਜਨ ਬਰਨਾਲਾ ਦੇ ਡੀ.ਐਸ.ਪੀ. ਸਤਵੀਰ ਸਿੰਘ ਬੈਂਸ ਨੇ ਆਪਣੇ ਵੀਡੀਉ ਮੈਸਜ ਦੇ ਜਰੀਏ ਮੀਡੀਆ ਨੂੰ ਦਿੱਤੀ ਹੈ। ਡੀ.ਐਸ.ਪੀ. ਸਤਵੀਰ ਸਿੰਘ ਬੈਂਸ ਨੇ ਮੰਨਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ, ਵੀਡੀੳ ਵਿੱਚ ਜਿਹੜੇ ਦੋ ਪੀਸੀਆਰ ਮੁਲਾਜਮ ਇੱਕ ਵਿਅਕਤੀ ਨੂੰ ਆਪਣੇ ਮੋਟਰ ਸਾਈਕਲ ਤੋਂ ਰਾਤ ਦੇ ਸਮੇਂ ਉਤਾਰ ਕੇ ਗਏ ਸਨ। ਉਨ੍ਹਾਂ ਦੀ ਕੋਈ ਬੁਰੀ ਭਾਵਨਾ ਨਹੀਂ ਸੀ। ਇਹ ਜਰੂਰ ਹੈ ਕਿ ਉਹ ਵਿਅਕਤੀ ਉੱਥੇ ਉਤਰਨ ਤੋਂ ਬਾਅਦ ਜੂਸ ਦੀ ਰੇਹੜੀ ਤੋਂ ਕੁੱਝ ਸਮਾਨ ਚੋਰੀ ਜਰੂਰ ਕਰਕੇ ਲੈ ਗਿਆ ਸੀ। ਡੀਐਸਪੀ ਬੈਂਸ ਅਨੁਸਾਰ ਪੁਲਿਸ ਨੇ ਇਸ ਘਟਨਾਕ੍ਰਮ ਦੀ ਪੜਤਾਲ ਤੋਂ ਪਾਇਆ ਕਿ ਪੱਤੀ ਰੋਡ ਪਰ ਗਸ਼ਤ ਕਰ ਰਹੇ ਪੀਸੀਆਰ ਦੇ ਦੋ ਮੁਲਾਜਮਾਂ ਨੂੰ ਇੱਕ ਵਿਅਕਤੀ ਸੜਕ ਤੇ ਡਿੱਗਿਆ ਹੋਇਆ ਮਿਲਿਆ ਸੀ। ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਵਾਲਮੀਕ ਕਲੋਨੀ ਵਿਖੇ ਰਹਿੰਦਾ ਹੈ। ਉਸ ਨੂੰ ਬੀਐਸਐਨਐਲ ਐਕਸਚੇਂਜ ਦੇ ਕੋਲ ਛੱਡ ਆਉ। ਕਿਉਂਕਿ ਉਹ ਆਪਣੇ ਘਰ ਨਹੀਂ ਜਾਣਾ ਚਾਹੁੰਦਾ। ਅਜਿਹਾ ਕਹਿਣ ਪਰ ਪੀਸੀਆਰ ਮੁਲਾਜਮ ਸਦਭਾਵਨਾ ਦੇ ਨਾਤੇ ਉਸ ਨੂੰ ਐਕਸਚੇਂਜ ਦੇ ਕੋਲ ਛੱਡ ਆਏ। ਉਸ ਤੋਂ ਥੋੜ੍ਹੇ ਸਮੇਂ ਬਾਅਦ ਉਸ ਨੇ ਜੂਸ ਦੀ ਰੇਹੜੀ ਤੋਂ ਕੁੱਝ ਸਮਾਨ ਚੋਰੀ ਕਰ ਲਿਆ। ਇਹ ਪੂਰਾ ਘਟਨਾਕ੍ਰਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਅਜਿਹੀ ਵੀਡੀਉ ਸਾਹਮਣੇ ਆਉਣ ਉਪਰੰਤ ਗੰਭੀਰ ਮਾਮਲਾ ਹੋਣ ਕਾਰਣ, ਚੋਰੀ ਕਰਕੇ, ਗਏ ਵਿਅਕਤੀ ਨੂੰ ਪੁਲਿਸ ਨੇ ਮੁੜ ਗਿਰਫਤਾਰ ਕਰ ਲਿਆ ਹੈ । ਜਿਸ ਦੀ ਪਛਾਣ ਸੰਦੀਪ ਸਿੰਘ ਵਾਸੀ ਸੰਗਰੂਰ ਦੇ ਤੌਰ ਤੇ ਹੋਈ ਹੈ। ਉਸ ਦੇ ਕਬਜੇ ਵਿੱਚੋਂ ਜੂਸ ਵਾਲੇ ਦਾ ਚੋਰੀ ਕੀਤਾ ਸਮਾਨ ਵੀ ਬਰਾਮਦ ਕਰਵਾ ਲਿਆ ਗਿਆ ਹੈ। ਉਸ ਖਿਲਾਫ ਮੁਕੱਦਮਾਂ ਵੀ ਦਰਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਮੁਲਾਜਮਾਂ ਦੀ ਸ਼ੱਕੀ ਭੂਮਿਕਾ ਤੇ ਵਿਰਾਮ ਲਾਉਂਦਿਆਂ ਕਿਹਾ ਕਿ ਪੁਲਿਸ ਮੁਲਾਜਮਾਂ ਦੀ ਕੋਈ ਬੈਡ ਇਨਟੈਂਸ਼ਨ ਨਹੀਂ ਸੀ। ਉਹ ਇਨਸਾਨੀਅਤ ਨਾਤੇ ਇੱਕ ਸ਼ਰਾਬੀ ਵਿਅਕਤੀ ਨੂੰ ਉਸ ਦੇ ਘਰ ਦੇ ਨੇੜੇ ਛੱਡ ਕੇ ਗਏ ਸਨ। ਉਨ੍ਹਾਂ ਨੂੰ ਬਿਲਕੁਲ ਵੀ ਇਹ ਅੰਦਾਜਾ ਨਹੀਂ ਸੀ ਕਿ ਉਹ ਸ਼ਰਾਬੀ ਵਿਅਕਤੀ ਕੋਈ ਅਜਿਹੀ (ਚੋਰੀ ) ਦੀ ਘਟਨਾ ਨੂੰ ਅੰਜਾਮ ਦੇਵੇਗਾ। ਸਾਹਮਣੇ ਆਏ ਇਸ ਘਟਨਾਕ੍ਰਮ ਤੋਂ ਬਾਅਦ ਪੁਲਿਸ ਦੇ ਦੋ ਮੁਲਾਜਮਾਂ ਦੀ ਲਾਪਰਵਾਹੀ ਕਾਰਣ ਦਾਗਦਾਰ ਹੋਈ ਬਰਨਾਲਾ ਪੁਲਿਸ ਦੀ ਛਬੀ ਨੂੰ ਪਾਕਿ ਸਾਫ ਰੱਖਣ ਲਈ ਪੀਸੀਆਰ ਮੁਲਾਜਮਾਂ ਨੂੰ ਆਖਿਰ ਕਾਹਲੀ ਵਿੱਚ ਕਲੀਨ ਚਿੱਟ ਕਿਉਂ ਦੇ ਦਿੱਤੀ ਗਈ ? 

ਕੁੱਝ ਸਵਾਲ, ਮੰਗਦੇ ਨੇ ਜੁਆਬ? 

   ਬੇਸ਼ੱਕ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਟੂਡੇ ਨਿਊਜ ਵੱਲੋਂ ਪ੍ਰਸਾਰਿਤ ਵੀਡੀਉ ਵਿੱਚ ਦਿਖਾਈ ਸੀਸੀਟੀਵੀ ਕੈਮਰੇ ਅੰਦਰ ਕੈਦ ਹੋਏ ਪੂਰੇ ਘਟਨਾਕ੍ਰਮ ਨੂੰ ਪੜਤਾਲ ਉਪਰੰਤ ਪਰਸੋਂ ਯਾਨੀ 27 ਜੂਨ ਦੀ ਰਾਤ ਦਾ ਦੱਸਿਆ ਹੈ। ਜਦੋਂਕਿ ਇਹ ਘਟਨਾਕ੍ਰਮ 25-26 ਜੂਨ ਦੀ ਰਾਤ ਦੀ ਹੈ। ਇਹ ਵਾਕਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਮੱਖਣ ਸ਼ਰਮਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਸੀ।                                 ਪੁਲਿਸ ਦੀ ਪੜਤਾਲ ਤੇ ਸਵਾਲ ਇਹ ਉੱਠਦਾ ਹੈ ਕਿ ਪੀਸੀਆਰ ਮੁਲਾਜਮਾਂ ਨੇ ਸ਼ੱਕੀ ਸ਼ਰਾਬੀ ਵਿਅਕਤੀ ਦੀ ਪਹਿਚਾਣ ਦਾ ਕੀ ਤਰੀਕਾ ਅਪਣਾਇਆ ? ਕਿ ਉਹ ਵਿਅਕਤੀ ਸੰਗਰੂਰ ਜਿਲੇ ਦਾ ਰਹਿਣ ਵਾਲਾ ਹੋਣ ਦੇ ਬਾਵਜੂਦ , ਪੁਲਿਸ ਨੂੰ ਆਪਣੀ ਪਹਿਚਾਣ ਵਾਲਮੀਕ ਬਸਤੀ ਬਰਨਾਲਾ ਦੇ ਤੌਰ ਤੇ ਕਰਵਾਉਂਦਾ ਰਿਹਾ। ਪੁਲਿਸ ਮੁਲਾਜਮ ਉਸ ਨੂੰ ਵਾਲਮੀਕ ਬਸਤੀ ਦੀ ਬਜਾਏ ਬੀਐਸਐਨਐਲ ਐਕਸਚੇਂਜ ਕੋਲ ਉਸ ਦੇ ਹਾਲ ਉੱਤੇ ਹੀ ਛੱਡ ਕੇ ਕਿਉਂ ਸੁਰਖੁਰੂ ਹੋ ਗਏ। ਪੁਲਿਸ ਮੁਲਾਜਮਾਂ ਨੇ ਸ਼ਰਾਬੀ ਵਿਅਕਤੀ ਵੱਲੋਂ ਆਪਣੇ ਘਰ ਨਹੀਂ ਜਾਣਾ ਚਾਹੁੰਦਾ ਦੀ ਗੱਲ ਦਾ ਕੋਈ ਕਾਰਣ ਕਿਉਂ ਨਹੀਂ ਜਾਣਨਾ ਚਾਹਿਆ । ਸਵਾਲ ਇਹ ਵੀ ਹੈ ਕਿ ਪੁਲਿਸ ਮੁਲਾਜਮਾਂ ਨੇ ਇਨਸਾਨੀਅਤ ਦੇ ਨਾਤੇ, ਉਸ ਸ਼ਰਾਬੀ ਵਿਅਕਤੀ ਨੂੰ ਉਹਦੀ ਜਾਨ ਸੁਰੱਖਿਅਤ ਰੱਖਣ ਲਈ, ਉਸਦੇ ਘਰ ਕਿਉਂ ਨਹੀਂ ਛੱਡਿਆ ਜਾਂ ਫਿਰ ਹਸਪਤਾਲ ਵਿਖੇ ਦਾਖਿਲ ਕਿਉਂ ਨਹੀਂ ਕਰਵਾਇਆ ?                           

  ਸਵਾਲ ਇਹ ਵੀ ਹੈ ਕਿ ਪੁਲਿਸ ਨੇ ਘਟਨਾਕ੍ਰਮ ਤੋਂ ਚੌਥੇ ਦਿਨ ,ਮਾਮਲਾ ਮੀਡੀਆ ਵਿੱਚ ਆਉਣ ਤੋਂ ਹੀ ਪੜਤਾਲ ਕਿਉਂ ਸ਼ੁਰੂ ਕੀਤੀ, ਜਦੋਂਕਿ ਬਕੌਲ ਕਾਂਗਰਸੀ ਆਗੂ ਮੱਖਣ ਸ਼ਰਮਾ  , ਉਸ ਨੇ ਇਹ ਵੀਡੀਉ ਸੋਮਵਾਰ ਨੂੰ ਹੀ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ । ਜਿਹੜੀ ਟੂਡੇ ਨਿਊਜ ਵੱਲੋਂ ਸੀਸੀਟੀਵੀ ਕੈਮਰੇ ਤੋਂ ਪ੍ਰਾਪਤ ਘਟਨਾਕ੍ਰਮ ਦੀ ਵੀਡੀਉ (ਜਿਸ ਵਿੱਚ ਦੋ ਪੀਸੀਆਰ ਮੁਲਾਜਮ ,ਇੱਕ ਵਿਅਕਤੀ ਨੂੰ ਆਪਣੇ ਮੋਟਰ ਸਾਈਕਲ ਤੋਂ ਉਤਾਰ ਕੇ ਜਾਂਦੇ ਸਾਫ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਉਹ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੁੰਦਾ ਹੈ) ਨੂੰ 28 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9:09 ਮਿੰਟ ਤੇ ਪਬਲਿਸ਼ ਕੀਤਾ ਗਿਆ ਸੀ। ਪੁਲਿਸ ਨੇ ਮੀਡੀਆ ਸਾਹਮਣੇ ਵੀ ਆਪਣਾ ਪੱਖ 29 ਜੂਨ ਨੂੰ ਸਵੇਰੇ 11:53 ਮਿੰਟ ਤੇ ਹੀ ਰੱਖਿਆ ਹੈ । ਪਬਲਿਸ਼ ਵੀਡੀੳ ਤੇ ਆ ਰਹੇ ਕੁਮੈਂਟਾਂ ਵਿੱਚ ਲੋਕ ਪੁਲਿਸ ਦੀ ਸਫਾਈ ਬਾਰੇ ਇਹ ਵੀ ਲਿਖ ਰਹੇ ਹਨ ਕਿ ਜੇਕਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਜਾਣ ਵਾਲੇ ਵਿਅਕਤੀ ਪੁਲਿਸ ਦੀ ਬਜਾਏ ਆਮ ਨਾਗਰਿਕ ਹੁੰਦੇ ਤਾਂ ਵੀ ਕੀ ਪੁਲਿਸ ਉਨ੍ਹਾਂ ਨੂੰ ਵੀ ਬੇਕਸੂਰ ਹੀ ਮੰਨਦੀ ਜਾਂ ਫਿਰ ਚੋਰ ਦੇ ਜੁਰਮ ਵਿੱਚ ਹੀ ਨਾਮਜਦ ਕਰ ਦਿੰਦੀ। ਪੁਲਿਸ ਦੀ ਸਾਹਮਣੇ ਆਈ ਸਫਾਈ ਤੋਂ ਬਾਅਦ ਲੋਕਾਂ ਦੇ ਮਨਾਂ ਅੰਦਰ ਉਕਤ ਤਰਾਂ ਤੇ ਕਈ ਸਵਾਲ ਉੱਠ ਰਹੇ ਹਨ। ਜਿੰਨ੍ਹਾਂ ਦੇ ਜੁਆਬ ਹਾਲੇ ਕਿਸੇ ਉੱਚ ਪੱਧਰੀ ਜਾਂਚ ਵੱਲ ਇਸ਼ਾਰਾ ਜਰੂਰ ਕਰਦੇ ਹਨ। 

ਐਸ.ਐਚ. ੳ. ਦਾ ਕਹਿਣਾ ਹੈ ਕਿ ,,,

   ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ. ੳ. ਬਲਜੀਤ ਸਿੰਘ ਢਿੱਲੋਂ ਅਨੁਸਾਰ ਚੋਰੀ ਦੇ ਜੁਰਮ ਵਿੱਚ ਫੜੇ ਵਿਅਕਤੀ ਦੀ ਪਛਾਣ ਸੰਦੀਪ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 01 ਬੱਲੜ ਪੱਤੀ ਨੇੜੇ ਮਸਜਿਦ ਦਿੜਬਾ (ਸੰਗਰੂਰ) ਹਾਲ ਅਬਾਦ ਸੈਂਸੀ ਬਸਤੀ ਬਰਨਾਲਾ ਦੇ ਰੂਪ ਵਿੱਚ ਹੋਈ ਹੈ। 


Spread the love
Scroll to Top