-ਦਿਨ ਦਿਹਾੜੇ ਘਰ ਅੰਦਰ ਵੜ੍ਹ ਕੇ ਕੀਤੀ ਗੁੰਡਾਗਰਦੀ, ਸੀਸੀਟੀਵੀ ਦੀ ਫੁਟੇਜ਼ ਨੂੰ ਡੀਐਸਪੀ ਨੇ ਨਹੀਂ ਮੰਨਿਆ ਸਬੂਤ
-ਡਰੇ ਪਰਿਵਾਰ ਨੇ ਕਿਹਾ ਸਾਡੇ ਜਾਨੀ ਨੁਕਸਾਨ ਦੀ ਪੁਲਿਸ ਹੋਊ ਜਿੰਮੇਵਾਰ
-ਨਾ ਮਿਲਿਆ ਇਨਸਾਫ, ਫਿਰ ਜਾਵਾਂਗੇ ਹਾਈਕੋਰਟ-ਗੁਰਬਖਸ਼ ਸਿੰਘ
ਬਰਨਾਲਾ ਟੂਡੇ,
ਤਕੜੇ ਦਾ ਸੱਤੀ ਵੀਹੀਂ ਸੌ, ਯਾਨੀ ਤਕੜਾ ਬੰਦਾ 14 0 ਰੁਪੱਈਆਂ ਨੂੰ 1 0 0 ਹੀ ਮੰਨਦਾ ਹੈ। ਇਹੋ ਕਹਾਵਤ ਟਰੱਕ ਯੂਨੀਅਨ ਬਰਨਾਲਾ ਦੇ ਸਾਹਮਣੇ ਪੈਂਦੀ ਸੜ੍ਹਕ ਦੇ ਕਿਨਾਰੇ ਵੱਸੇ ਸਾਹਿਬਜਾਦਾ ਫਤਿਹ ਸਿੰਘ ਨਗਰ ਵਿੱਚ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਦਿਨ ਦਿਹਾੜੇ ਗੁਰਬਖਸ਼ ਸਿੰਘ ਦੇ ਘਰ ਅੰਦਰ ਵੜ੍ਹ ਕੇ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਅਤੇ ਇਸ ਕੇਸ ਵਿੱਚ ਪੁਲਿਸ ਦੇ ਦੋ ਡੀਐਸਪੀਜ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਵੀ ਕੋਈ ਸਬੂਤ ਨਾ ਮੰਨ ਕੇ ਦਫਾ 452 ਆਈਪੀਸੀ ਨੂੰ ਤੋੜ ਦੇਣ ਦੀ ਇੱਕਪਾਸੜ ਕੀਤੀ ਕਾਰਵਾਈ ਤੇ ਪੂਰੀ ਢੁੱਕਦੀ ਹੈ। ਇੱਨ੍ਹਾਂ ਹੀ ਨਹੀਂ ਦੋਵਾਂ ਪੁਲਿਸ ਅਧਿਕਾਰੀਆਂ ਨੇ ਇਸ ਕੇਸ ਚ, ਸ਼ੈਸ਼ਨ ਜੱਜ ਅਰੁਣ ਗੁਪਤਾ ਵੱਲੋਂ ਦੋਸ਼ੀਆਂ ਦੀ ਅਗਾਊਂ ਜਮਾਨਤ ਲੈਣ ਲਈ ਦਿੱਤੀ ਜਮਾਨਤ ਦੀ ਅਰਜ਼ੀ ਰੱਦ ਕਰਨ ਸਮੇਂ ਦਿੱਤੇ ੳਪੀਨੀਅਨ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਪੁਲਿਸ ਵੱਲੋਂ ਸ਼ਰੇਆਮ ਦੋਸ਼ੀਆਂ ਦੀ ਪਿੱਠ ਥਾਪੜਣ ਤੋਂ ਤੰਗ ਆ ਕੇ ਪੀੜਤ ਪਰਿਵਾਰ ਨੇ ਮੀਡੀਆ ਅੱਗੇ ਇਨਸਾਫ ਦਿਵਾਉਣ ਲਈ ਗੁਹਾਰ ਲਗਾਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਬਖਸ਼ ਸਿੰਘ ਪੁੱਤਰ ਜੈ ਸਿੰਘ ਨੇ ਦੱਸਿਆ ਕਿ ਉਹ ਕਰੀਬ 26 ਸਾਲ ਤੋਂ ਆਪਣੇ ਨਾਮ ਤੇ ਜਮੀਨ ਤੇ ਬਣਾਏ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। 8 ਦਿਸੰਬਰ ਦੀ ਸ਼ਾਮ ਕਰੀਬ ਸਾਢੇ 4 ਵਜੇ ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਬਲਵੀਰ ਕੌਰ, ਮਨਪ੍ਰੀਤ ਕੌਰ, ਹਰਵਿੰਦਰ ਕੌਰ ਆਦਿ ਨੇ ਹੋਰ ਵੀਹ ਪੱਚੀ ਹਥਿਆਰਬੰਦ ਵਿਅਕਤੀਆਂ ਸਮੇਤ ਉਸਦੀ ਗੈਰ ਹਾਜ਼ਿਰੀ ਚ, ਘਰ ਤੇ ਕਬਜ਼ਾ ਕਰਨ ਤੇ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਉਹ ਖੁਦ ਬੀਮਾਰ ਹੋਣ ਕਾਰਣ ਹਸਪਤਾਲ ਚ, ਦਾਖਿਲ ਸੀ ਤੇ ਘਰ ਵਿੱਚ ਉਸ ਦੀ ਪਤਨੀ,ਨੂੰਹ, ਭੈਣ ਤੇ ਪੋਤਰਾ ਹੀ ਮੌਜੂਦ ਸਨ। ਦੋਸ਼ੀਆਂ ਨੇ ਟ੍ਰੈਕਟਰ-ਟਰਾਲੀ ਦੀ ਟੱਕਰ ਮਾਰ ਕੇ ਘਰ ਦਾ ਦਰਵਾਜਾ ਖੋਹਲਿਆ, ਡੰਗਰ ਪਸ਼ੂਆਂ ਦੀ ਕੁੱਟ-ਮਾਰ ਕਰ ਕੇ ਉੱਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਘਰ ਚ ਇੱਟਾਂ ਮਾਰੀਆਂ, ਘਰ ਚ, ਮੌਜੂਦ ਔਰਤਾਂ ਦੇ ਵਿਰੋਧ ਕਰਨ ਤੇ ਉੱਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਹੱਥੋਪਾਈ ਵੀ ਕੀਤੀ। ਪੂਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸਬੂਤ ਮਿਟਾਉਣ ਲਈ ਹਮਲਾਵਰਾਂ ਨੇ 4 ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ, ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ ਗੁੰਡਾਗਰਦੀ ਨੂੰ ਤੱਕਦੀ ਰਹੀ। ਆਖਿਰ ਦੋਸ਼ੀ ਘਟਨਾ ਵਾਲੀ ਥਾਂ ਤੋਂ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲਿਸ ਨੇ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 452, 447, 427 ਆਦਿ ਆਈਪੀਸੀ ਦੀਆਂ ਧਰਾਂਵਾਂ ਤਹਿਤ ਕੇਸ ਦਰਜ਼ ਕਰ ਦਿੱਤਾ।
-ਦੋਸ਼ੀਆਂ ਨੂੰ ਪੁਲਿਸ ਦੀ ਰਿਆਇਤ ਮੰਜੂਰ
ਗੁਰਬਖਸ਼ ਸਿੰਘ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੂੰ ਪੁਲਿਸ ਦੀ ਰਿਆਇਤ ਮੰਜੂਰ ਹੈ। ਘਟਨਾ ਤੋਂ ਇੱਕ ਦਿਨ ਪਹਿਲਾ ਪੁਲਿਸ ਨੇ ਉੱਨ੍ਹਾਂ ਦੇ ਘਰ ਬਿਨਾਂ ਕਿਸੇ ਕੇਸ ਤੇ ਸਰਚ ਜਾਂ ਰੈਸਟ ਵਾਰੰਟ ਤੋਂ ਹੀ ਰੇਡ ਕੀਤੀ। ਪਰੰਤੂ ਕੋਈ ਪੁਰਸ਼ ਮੈਂਬਰ ਘਰ ਨਾ ਹੋਣ ਕਾਰਣ ਵਾਪਿਸ ਚਲੀ ਗਈ। ਦੂਸਰੇ ਹੀ ਦਿਨ ਦੋਸ਼ੀਆਂ ਨੇ ਪੁਲਿਸ ਦੀ ਸ਼ਹਿ ਹੋਣ ਕਾਰਣ ਘਰ ਤੇ ਧਾਵਾ ਬੋਲ ਦਿੱਤਾ। ਉੱਨ੍ਹਾਂ ਕਿਹਾ ਕਿ ਦੋਸ਼ੀਆਂ ਚੋਂ ਇੱਕ ਕੁਲਦੀਪ ਸਿੰਘ ਕਾਂਗਰਸੀ ਨੇਤਾ ਤੇ ਟਰੱਕ ਯੂਨੀਅਨ ਧਨੌਲਾ ਦਾ ਪ੍ਰਧਾਨ ਵੀ ਹੈ। ਉੱਨ੍ਹਾਂ ਕਿਹਾ ਕਿ ਕੇਸ ਦਰਜ਼ ਹੋਣ ਤੋਂ ਦੂਜੇ ਦਿਨ ਹੀ ਦੋਸ਼ੀ ਧਿਰ ਨੇ ਡੀਐਸਪੀ ਰਾਜੇਸ਼ ਛਿੱਬਰ ਦੇ ਬੇਗੁਨਾਹੀ ਦੀ ਅਰਜ਼ੀ ਦੇ ਦਿੱਤੀ। ਦੋਸ਼ੀਆਂ ਨੇ ਅਦਾਲਤ ਵਿੱਚ ਅਗਾਉਂ ਜਮਾਨਤ ਲਈ ਵੀ ਅਰਜ਼ੀ ਦਿੱਤੀ। ਅਦਾਲਤ ਨੇ ਦੋਸ਼ੀਆਂ ਨੂੰ ਜਮਾਨਤ ਦੇਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮਾਮਲਾ ਸੰਗੀਨ ਹੈ। ਜਿਸ ਵਿੱਚ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਜਰੂਰੀ ਹੈ। ਉੱਨ੍ਹਾ ਦੱਸਿਆ ਕਿ ਅਦਾਲਤ ਵੱਲੋਂ ਜਮਾਨਤ ਨਾ ਦੇਣ ਤੋਂ ਬਾਅਦ ਡੀਐਸਪੀ ਰਾਜੇਸ਼ ਛਿੱਬਰ ਨੇ ਕੇਸ ਵਿੱਚੋਂ ਦਫਾ 452 ਨੂੰ ਹਟਾ ਕੇ ਦੋਸ਼ੀਆਂ ਨੂੰ ਥਾਣੇ ਜਮਾਨਤ ਦਿਲਾ ਕੇ ਹੀ ਛੱਡ ਦਿੱਤਾ। ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਆਪਣੀ ਨੇ ਲਿਖਤੀ ਹੁਕਮ ਦਿੱਤਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਬਣਦੀਆਂ ਧਰਾਵਾਂ ਸਾਮਿਲ ਕਰਨ ਨੂੰ ਕਿਹਾ ,ਪਰੰਤੂ ਉੱਨ੍ਹਾ ਅਗਲੀ ਕਾਰਵਾਈ ਲਈ ਜਾਂਚ ਡੀਐਸਪੀ ਪਰਮਿੰਦਰ ਸਿੰਘ ਗਰੇਵਾਲ ਨੂੰ ਭੇਜ਼ ਦਿੱਤੀ। ਜਿੱਨ੍ਹਾਂ ਨੇ ਸਾਰੇ ਸਬੂਤ ਛਿੱਕੇ ਟੰਗ ਕੇ ਜੁਰਮ 452 ਨੂੰ ਕੇਸ ਚੋਂ ਹਟਾਉਣ ਦੀ ਸਿਫਾਰਿਸ਼ ਕਰ ਦਿੱਤੀ। ਨਤੀਜ਼ੇ ਵਜੋੀ ਦੋਸ਼ੀ ਥਾਣੇ ਚੋਂ ਜਮਾਨਤ ਲੈਣ ਵਿੱਚ ਸਫਲ ਹੋ ਗਏ। ਉੱਨ੍ਹਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੋਂ ਇਨਸਾਫ ਦੇਣ ਤੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਜਾਨ-ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ।
–ਦੋਸ਼ ਮੁਕਤ ਕਰਨਾ ਸ਼ੱਕੀ,ਰਿਸਵਤ ਦੀ ਆ ਰਹੀ ਬੋਅ,,