ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਲਈ ਇੱਕ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਦਰਖਾਸਤਾਂ ਦੇਣ ਦੀ ਮਿਤੀ 17 ਅਕਤੂਬਰ ਤੱਕ ਵਧਾਈ-ਏ.ਡੀ.ਸੀ.

Spread the love

ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਲਈ ਇੱਕ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਦਰਖਾਸਤਾਂ ਦੇਣ ਦੀ ਮਿਤੀ 17 ਅਕਤੂਬਰ ਤੱਕ ਵਧਾਈ-ਏ.ਡੀ.ਸੀ.

ਪਟਿਆਲਾ, 15 ਅਕਤੂਬਰ ( ਰਾਜੇਸ਼ ਗੌਤਮ)

ਦਫ਼ਤਰ, ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦੀਵਾਲੀ ਅਤੇ ਗੁਰਪੁਰਬ ਦੇ ਮੌਕੇ ਪਟਾਕਿਆਂ ਦੀ ਵਿਕਰੀ ਲਈ ਇੱਕ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਦਰਖਾਸਤਾਂ ਦੇਣ ਦੀ ਆਖਰੀ ਮਿਤੀ 17 ਅਕਤੂਬਰ 2022 ਤੱਕ ਵਧਾ ਦਿੱਤੀ ਹੈ।

ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਮਿਤੀ 14 ਅਕਤੂਬਰ ਤੱਕ ਰੱਖੀ ਗਈ ਸੀ ਪਰੰਤੂ ਜਨਤਕ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਹ ਤਰੀਕ 17 ਅਕਤੂਬਰ ਕਰ ਦਿੱਤੀ ਗਈ ਹੈ ਅਤੇ ਕੋਈ ਵੀ ਚਾਹਵਾਨ ਵਿਅਕਤੀ ਆਪਣੀ ਦਰਖਾਸਤ ਜ਼ਿਲ੍ਹੇ ਦੇ ਸੇਵਾ ਕੇਂਦਰ ਵਿੱਚ ਬਾਅਦ ਦੁਪਹਿਰ 3 ਵਜੇ ਤੱਕ ਪੇਸ਼ ਕਰ ਸਕਦਾ ਹੈ।

ਏ.ਡੀ.ਸੀ. (ਜ) ਨੇ ਅੱਗੇ ਦੱਸਿਆ ਕਿ ਲਾਇਸੈਂਸ ਜਾਰੀ ਕਰਨ ਸਬੰਧਤੀ ਡਰਾਅ 18 ਅਕਤੂਬਰ 2022 ਨੂੰ ਸਵੇਰੇ 11 ਵਜੇ ਕਮਰਾ ਨੰਬਰ 109, ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਵਿਖੇ ਕੱਢਿਆ ਜਾਵੇਗਾ। ਮਿਤੀ 17 ਅਕਤੂਬਰ 2022 ਨੂੰ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਪ੍ਰਾਪਤ ਹੋਈ ਕਿਸੇ ਵੀ ਦਰਖਾਤ ਉਪਰ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।


Spread the love
Scroll to Top