ਦੇਤਾ ਅਲਟੀਮੇਟਮ , ਕਿਸਾਨਾਂ ‘ਚ ਕੇਂਦਰ ਸਰਕਾਰ ਫਿਰ ਫੈਲਿਆ ਰੋਹ

Spread the love

ਰਘਬੀਰ ਹੈਪੀ , ਬਰਨਾਲਾ 13 ਅਪ੍ਰੈਲ 2023

    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਣਕ ਦੇ ਭਾਅ ਤੇ ਲੱਗੇ ਕੱਟ ਖਿਲਾਫ ਅੱਜ ਬਰਨਾਲਾ ਅਨਾਜ ਮੰਡੀ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸੂਬਾ ਪ੍ਰੈੱਸ ਸਕੱਤਰ ਇੰਦਰ ਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਝੱਖੜ ਮੀਂਹ ਅਤੇ ਗੜੇਮਾਰੀ ਕਾਰਨ ਬਰਬਾਦ ਹੋਈ ਕਣਕ ਦੀ ਫ਼ਸਲ ਦੇ ਭਾਹ ਵਿੱਚ ਕਟੌਤੀ ਕਰਨ ਦੇ ਫੈਸਲੇ ਤੋਂ ਕਿਸਾਨਾਂ ਅੰਦਰ ਰੋਹ ਦੌੜ ਗਿਆ ਹੈ।

    ਮੌਸਮ ਦੀ ਗੜਬੜੀ ਕਾਰਨ ਖਰਾਬ ਹੋਈ ਫਸਲ ਦੇ ਮੁੱਲ ਤੇ 5.31 ਰੁਪਏ ਤੋਂ 31.87 ਰੁਪਏ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਹੰਡਿਆਇਆ ਨੇ ਕਿਹਾ ਕਿ ਬੇਮੌਸਮੀ ਬਰਸਾਤ ਨਾਲ ਖਰਾਬ ਹੋਈ ਫ਼ਸਲ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਪਹਿਲਾਂ ਕਿਸਾਨਾਂ ਦੀ ਫ਼ਸਲ ਮਾਰੀ ਗਈ ਹੁਣ ਉਲਟ ਸਰਕਾਰ ਬੋਨਸ ਦੇਣ ਦੀ ਥਾਂ ਕਿਸਾਨਾਂ ਨੂੰ ਫ਼ਸਲ ਦੇ ਘੱਟ ਭਾਅ ਦੇ ਕੇ ਜਖਮਾਂ ਤੇ ਲੂਣ ਭੁੱਕ ਰਹੀ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਔਖੀ ਘੜੀ ਵਿੱਚ ਬਾਹ ਫੜਨਾ ਸਰਕਾਰ ਦਾ ਇਖਲਾਕੀ ਫਰਜ਼ ਬਣਦਾ ਪਰ ਸਰਕਾਰ ਆਪਣੀ ਜੁੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਮੌਸਮੀ ਖਰਾਬੀ ਦਾ ਜੁਰਮਾਨਾ ਕਿਸਾਨਾਂ ਨੂੰ ਲੱਗਾ ਰਹੀ ਹੈ ਜਦ ਕੀ ਕਿਸਾਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਓਹਨਾ ਕਿਹਾ ਭਾਵੇਂ ਪੰਜਾਬ ਸਰਕਾਰ ਨੇ ਭਾਅ ਤੇ ਲੱਗੇ ਕੱਟ ਦੀ ਭਰਪਾਈ ਭਰਨ ਦਾ ਵਾਅਦਾ ਕੀਤਾ ਅਸੀਂ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਪਰ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਜੀਉ ਦੀ ਤਿਓ ਹੈ।             ਜੇ ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਨਾ ਹੱਟੀ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤਹਿ ਕੀਤੀ ਜਾਵੇਗੀ। ਇਸ ਸਮੇਂ ਬੀ ਕੇ ਯੂ ਡਕੌਂਦਾ ਦਾ ਵਫ਼ਦ ਦਾਣਾ ਮੰਡੀ ਵਿੱਚ ਹੁੰਦੀਆਂ ਅਨਾਜ ਚੋਰੀ ਦੀਆ ਘਟਨਾਵਾਂ ਬਾਬਤ ਜਿਲ੍ਹਾ ਮੰਡੀ ਅਫ਼ਸਰ ਨੂੰ ਮਿਲਿਆ। ਇੱਥੇ ਦੱਸਣਯੋਗ ਹੈ ਕਿ ਦਾਣਾ ਮੰਡੀ ਬਰਨਾਲਾ ਵਿੱਚ ਕੁਲੀਆ ਵਾਲਿਆ ਦੇ ਨਾਜਾਇਜ਼ ਕਬਜ਼ੇ ਨੇ ਅਤੇ ਜਿੰਨਾ ਦੇ ਬੱਚੇ ਵੱਡੀ ਗਿਣਤੀ ਵਿੱਚ ਇਕੱਤਰ ਹੋਕੇ ਕਿਸਾਨ ਦੀ ਮੰਡੀ ਚ ਆਈ ਫ਼ਸਲ ਚੋਰੀ ਕਰਦੇ ਹਨ। ਇਸ ਬਾਬਤ ਜਿਲ੍ਹਾ ਮੰਡੀ ਅਫ਼ਸਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ । ਅਗਰ ਚੋਰੀ ਦੀਆ ਘਟਨਾਵਾਂ ਨਾ ਰੋਕੀਆ ਗਈਆਂ ਤਾਂ ਜਿਲ੍ਹਾ ਮੰਡੀ ਦਫ਼ਤਰ ਦਾ ਘਿਰਾਓ ਕਰਨ ਤੋ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਸਮੇਂ ਬਲਾਕ ਆਗੂ ਮੇਲਾ ਸਿੰਘ ਖੁੱਡੀ ਕਲਾਂ, ਮੇਜਰ ਸਿੰਘ ਸੰਘੇੜਾ, ਜੁਗਰਾਜ ਬਾਜਵਾ,ਕਿੰਦੀ ਧੌਲਾ, ਗੁਰਜੰਟ ਧੌਲਾ ਆਦਿ ਆਗੂ ਹਾਜਰ ਸਨ।


Spread the love
Scroll to Top