ਨਗਰ ਕੌਂਸਲ ਦਫਤਰ ਵਿਖੇ ਪੌਦੇ ਲਾਏ

Spread the love

ਰਘਵੀਰ ਹੈਪੀ , ਬਰਨਾਲਾ,  11 ਮਾਰਚ 2023
ਨਗਰ ਕੌਸਲ ਬਰਨਾਲਾ ਦੇ ਅਮਲੇ ਵੱਲੋਂ ਕਾਰਜਸਾਧਕ ਅਫਸਰ ਸ੍ਰੀ ਸੁਨੀਲ ਦੱਤ ਦੀ ਅਗਵਾਈ ਹੇਠ ਕੌਂਸਲ ਕੰਪਲੈਕਸ ਵਿਖੇ ਪੌਦੇ ਲਾਏ ਗਏ। ਕਾਰਜਸਾਧਕ ਅਫਸਰ ਸ੍ਰ੍ਰੀ ਸੁਨੀਲ ਦੱਤ ਵਰਮਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਰੀਬ 500 ਪੌਦੇ ਖਰੀਦੇ ਗਏ ਹਨ, ਜਿਨ੍ਹਾਂ ’ਚੋਂ 350 ਦੇ ਕਰੀਬ ਲਗਾ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਛਾਂਦਾਰ ਪੌਦੇ ਅਤੇ ਫੁੱਲਦਾਰ ਦੋਵੇਂ ਤਰ੍ਹਾਂ ਦੇ ਪੌਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਆਉਂਦੇ ਦਿਨੀਂ ਹੋਰ ਪੌਦੇ ਲਗਾਏ ਜਾਣਗੇ। ਇਸ ਮੌਕੇ ਏਐਮਈ ਗਗਨਜੀਤ ਵਾਲੀਆ, ਲੇਖਾਕਾਰ ਰਜਨੀਸ਼ ਕੁਮਾਰ ਤੇ ਹੋਰ ਸਟਾਫ ਹਾਜ਼ਰ ਸੀ।


Spread the love
Scroll to Top