ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਪੋਰਟਲ ਤੇ ਆਪਣਾਂ ਰਜਿਸ਼ਟਰੇਨ ਕਰਵਾਉਣ : ਡਾ ਜਗਦੀਸ਼ ਸਿੰਘ 

Spread the love

ਧੌਲਾ, ਚੰਨਣਵਾਲ, ਛੀਨੀਵਾਲ,ਸਹੌਰ, ਬੀਹਲਾ ਦਰਾਜ ਪਿੰਡਾਂ ‘ਚ ਨਰਮੇ ਦੀ ਬਿਜਾਈ ਲਈ ਕਿਸਾਨ ਸਿਖਲਾਈ ਕੈਂਪ ਤੇ ਨੁੱਕੜ ਮੀਟਿੰਗਾਂ ਕੀਤੀਆਂ 

ਰਘਵੀਰ ਹੈਪੀ , ਬਰਨਾਲਾ, 29 ਅਪ੍ਰੈਲ 2023
ਡਾਇਰੈਕਟਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਬਲਾਕਾਂ ਦੇ ਵੱਖ ਵੱਖ ਪਿੰਡ ਧੌਲਾ, ਛੀਨੀਵਾਲ ਕਲਾਂ, ਸਹੌਰ, ਮੌੜ ਨਾਭਾ, ਦਰਾਜ ਤੇ ਬੀਹਲਾ ਬਰਨਾਲਾ ਵਿੱਚ ਨਰਮੇ ਦੀ ਫਸਲ ਦਾ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਡਾ ਜਗਦੀਸ਼ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਰਨਾਲਾ ਜ਼ਿਲ੍ਹੇ ਵਿੱਚ ਨਰਮੇ ਦੀ ਕਾਸ਼ਤ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ, ਇਸ ਲਈ ਸਾਰੇ ਬਲਾਕਾਂ ਵਿੱਚ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਨਰਮੇ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਨਰਮੇ ਦੀ ਬਿਜਾਈ ਵੀ ਕਰਵਾ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਝੋਨੇ ਥੱਲੋਂ ਰਕਬਾ ਘਟਾ ਕੇ ਨਰਮੇ ਹੇਠ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਰਮੇ ਦੇ ਬੀਜ ਦੀ ਖਰੀਦ ਤੇ 33 ਫੀਸਦੀ ਰਕਬੇ ਤੇ ਸਬਸਿਡੀ ਦਿੱਤੀ  ਜਾ ਰਹੀ ਹੈ, ਜਿਸ ਦਾ ਕਿਸਾਨ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਨਰਮੇ ਦੀ ਬਿਜਾਈ ਕਰਨਗੇ,ਉਹ ਪੰਜਾਬ ਸਰਕਾਰ ਦੇ ਸਬਸਿਡੀ ਵਾਲੇ ਪੋਰਟਲ ‘ ਤੇ ਆਪਣਾ ਰਜਿਸਟਰ੍ਰੇਸ਼ਨ ਜਰੂਰ ਕਰਨ ਤਾਂ ਜ਼ੋ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ /ਸਹਾਇਤਾ ਕਿਸਾਨਾਂ ਨੂੰ ਮਿਲ ਸਕੇ।ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਭਰਵੀ ਰੌਣੀ ਕਰਨ ਤੇ 15 ਮਈ ਤੋਂ ਪਹਿਲਾਂ ਨਰਮੇ ਦੀ ਬਿਜਾਈ ਕਰ ਦੇਣ।                                      ਪਿੰਡ ਸਹੌਰ ਵਿੱਚ ਡਾ ਜੈਸਮੀਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਮਹਿਲਕਲਾਂ ਨੇ ਕਿਸਾਨਾਂ ਨੂੰ ਨਰਮੇ ਦੀ ਬਿਜਈ ਦੇ ਜਰੂਰੀ ਨੁਕਤੇ ਸਾਂਝੇ ਕੀਤੇ। ਉਨਾਂ ਕਿਹਾ ਕਿ ਕਿਸਾਨ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ/ਖੇਤੀਬਾੜੀ ਵਿਭਾਗ ਦੁਆਰਾ ਪ੍ਰਵਾਨਿਤ ਬੀਜ ਹੀ ਖਰੀਦਣ, ਬਾਹਰੋਂ ਬੀਜ ਲਿਆ ਕੇ ਨਾ ਬੀਜਣ। ਇਸ ਤੋਂ ਇਲਾਵਾ ਉਨਾਂ ਨੇ ਮੂੰਗੀ ਦੀ ਫਸਲ ਬਾਰੇ ਜਾਣਕਾਰੀ ਦਿੱਤੀ।  ਚਰਨ ਰਾਮ ਖੇਤੀਬਾੜੀ ਵਿਸਥਾਰ ਅਫਸਰ ਜੀ ਨੇ ਛੀਨੀਵਾਲਕਲਾਂ, ਸਨਵਿੰਨਦਰਪਾਲ ਸਿੰਘ ਬੀ ਟੀ ਐਮ ਨੇ ਪਿੰਡ ਬੀਹਲਾ , ਮੱਖਣ ਸਿੰਘ ਨੇ ਪਿੰਡ ਧੌਲਾ ਤੇ ਹੋਰਨਾਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ  ਨਰਮੇ ਦੀ ਫਸਲ ਦੀ ਬਿਜਾਈ ਤੇ ਨਰਮੇ ਦੀ ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ।

Spread the love
Scroll to Top