ਪਟਿਆਲਾ ਨਗਰ ਨਿਗਮ ‘ਚ ਮਨਾਇਆ ਲੋਹੜੀ ਦਾ ਤਿਉਹਾਰ

Spread the love

ਰਿਚਾ ਨਾਗਪਾਲ , ਪਟਿਆਲਾ 14 ਜਨਵਰੀ 2023

    ਮਿਊਂਸਪਲ ਵਰਕਰਜ ਯੂਨੀਅਨ ਪਟਿਆਲਾ (ਸਬੰਧਤ ਭਾਰਤੀਯ ਮਜਦੂਰ ਸੰਘ) ਵੱਲੋ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਿਖੇ ਪ੍ਰਧਾਨ ਸ੍ਰੀ ਸ਼ਿਵ ਕੁਮਾਰ ਜੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਸ਼ਿਵ ਕੁਮਾਰ ਨੇ ਸਮੂਹ ਦਫਤਰ ਕਰਚਾਰੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।                           ਉਨਾਂ ਕਿਹਾ ਕਿ ਲੋਹੜੀ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਣ ਨਾਲ ਭਾਈਚਾਰਕ ਸਾਂਝ ਵੀ ਵਧਦੀ ਹੈ। ਇਸ ਮੌਕੇ ਨਮਨ ਮੜਕਨ (ਜੁਆਇੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਪਟਿਆਲਾ) ,  ਜੀਵਨਜੋਤ ਕੌਰ (ਜੁਆਇੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਪਟਿਆਲਾ), ਬਿੰਨੀ ਸਹੋਤਾ (ਸਾਬਕਾ ਪ੍ਰਧਾਨ ਸਵੀਪਰ ਯੂਨੀਅਨ), ਸੀਤਾ ਰਾਮ (ਪ੍ਰਧਾਨ ਡਰਾਈਵਰ ਯੂਨੀਅਨ), ਵਿਜੈ ਕਲਿਆਣ (ਪ੍ਰਧਾਨ ਏ ਟੈਂਕ), ਗੁਲਜਾਰ (ਪ੍ਰਧਾਨ ਬਾਗਬਾਨੀ ਯੂਨੀਅਨ), ਹੋਰ ਅਫਸਰ ਸਾਹਿਬਾਨ ਤੇ ਮੁਲਾਜਮ ਸ਼ਾਮਿਲ ਹੋਏ ।


Spread the love
Scroll to Top